Skip to content
Independent perspectives. Global stories.
BREAKING

ਨਾਮਜਦ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਮ੍ਰਿਤਕਾ ਦੇ ਪਰਿਵਾਰ ਅਤੇ ਜਥੇਬੰਦੀ ਨੇ ਮੁੜ ਲਾਇਆ ਸਾਬੋ ਥਾਣੇ ਅੱਗੇ ਧਰਨਾ

Share this story

ਤਲਵੰਡੀ ਸਾਬੋ, 12 ਮਈ (ਰਾਮ ਰੇਸ਼ਮ ਸ਼ਰਨ)- ਨਜ਼ਦੀਕੀ ਪਿੰਡ ਚੱਠੇਵਾਲਾ ਵਿਖੇ ਅੱਠ ਸਾਲ ਪਹਿਲਾਂ ਪਿੰਡ ਭੈਣੀ ਬਾਘਾ ਤੋਂ ਵਿਆਹੀ ਲੜਕੀ ਸਰਬਜੀਤ ਕੌਰ ਵੱਲੋਂ ਬੀਤੇ ਦਿਨ ਜਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲੈਣ ਦੇ ਮਾਮਲੇ ਚ ਨਾਮਜ਼ਦ ਵਿਅਕਤੀਆਂਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਜੋਂ ਅੱਜ ਫਿਰ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸਹਿਯੋਗ ਨਾਲ ਥਾਣਾ ਤਲਵੰਡੀ ਸਾਬੋ ਦਾ ਅੱਗੇ ਧਰਨਾ ਲਗਾ ਕੇ ਪ੍ਰਸ਼ਾਸ਼ਨ ਨੂੰ ਪਾਣੀ ਪੀ ਪੀ ਕੋਸਿਆ। ਦੱਸਣਾ ਬਣਦਾ ਹੈ ਕਿ ਭੈਣੀ ਬਾਘਾ ਦੇ ਤੇਜਾ ਸਿੰਘ ਦੀ ਪੁੱਤਰੀ ਸਰਬਜੀਤ ਕੌਰ ਪਿਛਲੇ ਅੱਠ ਸਾਲਾਂ ਤੋਂ ਚੱਠੇਵਾਲਾ ਪਿੰਡ ‘ਚ ਵਿਆਹੀ ਹੋਈ ਸੀ ਜਿਸਨੇ ਆਪਣੀ ਮਾਸੀ ਅਤੇ ਸੱਸ ਦੇ ਕਥਿਤ ਤੰਗ ਪ੍ਰੇਸਾਨ ਕਰਨ ਦੇ ਚਲਦਿਆਂ ਘਰ ਵਿੱਚ ਹੀ ਕੋਈ ਜਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। ਭਾਵੇਂ ਤਲਵੰਡੀ ਸਾਬੋ ਪੁਲਿਸ ਨੇ ਮ੍ਰਿਤਕਾ ਦੀ ਸੱਸ ਅਤੇ ਮਾਸੀ ਸੱਸ ਤੇ ਮਾਮਲਾ ਦਰਜ ਕਰ ਲਿਆ ਸੀ ਅਤੇ 9 ਮਈ ਤੱਕ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਵੀ ਦਿਵਾਇਆ ਸੀ ਪ੍ਰੰਤੂ ਅੱਜ ਤੱਕ ਕੋਈ ਗ੍ਰਿਫਤਾਰੀ ਨਾ ਹੋਣ ਦੇ ਚਲਦਿਆਂ ਪੀੜਿਤ ਪਰਿਵਾਰ, ਪਿੰਡ ਬੈਣੀ ਬਾਘਾ ਨਿਵਾਸੀਆਂ, ਆਂਗਣਵਾੜੀ ਯੂਨੀਅਨ ਵੱਲੋਂ ਭਾਕਿਯੂ (ਡਕੌਂਦਾ) ਦੀ ਅਗਵਾਈ ਵਿੱਚ ਥਾਣਾ ਤਲਵੰਡੀ ਸਾਬੋ ਦਾ ਮੁੜ ਘਿਰਾਓ ਕੀਤਾ ਗਿਆ। ਆਗੂਆਂ ਨੇ ਸੰਬੋਧਨ ਦੌਰਾਨ ਤਲਵੰਡੀ ਸਾਬੋ ਪੁਲਿਸ ‘ਤੇ ਕਥਿਤ ਦੋਸ਼ੀਆਂ ਨੂੰ ਰਾਜਨੀਤਿਕ ਦਬਾਅ ਹੇਠ ਅਤੇ ਪੈਸੇ ਖਾ ਕੇ ਬਚਾਉਣ ਦੇ ਕਥਿਤ ਦੋਸ਼ ਲਾਉਂਦਿਆਂ ਪੰਜਾਬ ਸਰਕਾਰ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ੳਤੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਉਦੋਂ ਤੱਕ ਇਹ ਧਰਨਾ ਨਿਰੰਤਰ ਜਾਰੀ ਰਹੇਗਾ। ਖਬਰ ਲਿਖੇ ਜਾਣ ਤੱਕ ਵੀ ਧਰਨਾ ਅਜੇ ਜਾਰੀ ਸੀ। ਧਰਨੇ ਅੰਦਰ ਆਲ ਪੰਜਾਬ ਆਂਗਣਵਾੜੀ ਯੂਨੀਅਨ ਦੀ ਬਲਾਕ ਪ੍ਰਧਾਨ ਸਤਵੰਤ ਕੌਰ, ਗੁਰਵਿੰਦਰ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ, ਦਲ ਖਾਲਸਾ ਆਗੂ ਭਾਈ ਗੁਰਜਿੰਦਰ ਸਿੰਘ, ਭਾਕਿਯੂ ਆਗੂ ਮਹਿੰਦਰ ਸਿੰਘ ਭੈਣੀ ਬਾਘਾ, ਪੰਜਾਬ ਸਿੰਘ ਤਲਵੰਡੀ ਆਕਲੀਆ, ਗੁਰਵਿੰਦਰ ਸਿੰਘ ਬਠਿੰਡਾ, ਅਵਤਾਰ ਸਿੰਘ ਕਾਲਾ, ਦਰਸ਼ਨ ਸਿੰਘ, ਮੱਖਣ ਭੈਣੀ ਬਾਘਾ, ਰਾਜ ਅਕਲੀਆ, ਮਨਜੀਤ ਉ¤ਲਕ, ਸਤਨਾਮ ਸਿੰਘ, ਜਗਦੇਵ ਭੈਣੀ ਬਾਘਾ, ਮੇਲਾ ਸਿੰਘ, ਹੁਸ਼ਿਆਰ ਸਿੰਘ, ਗੁਰਦੀਪ ਸਿੰਘ ਤੇ ਮਹਿੰਦਰ ਸਿੰਘ ਚਾਰੇ ਮ੍ਰਿਤਕਾ ਦੇ ਭਰਾ, ਅਮਰੀਕ ਸਿੰਘ, ਮਨਪ੍ਰੀਤ ਸਿੰਘ ਆਦਿ ਆਗੂ ਹਾਜ਼ਰ ਸਨ।

WRITTEN BY