ਧਨੌਲਾ ਮੰਡੀ, 12 ਮਈ (ਸਰਾਜ ਘਨੌਰ, ਇਕਬਾਲ ਨਹਿਲ)- ਪ੍ਰਸ਼ਾਸਨ ਦੀ ਨੱਕ ਥੱਲੇ ਧਨੌਲਾ ’ਚ ਸਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਾਂ ਨੇ ਸਰੇਆਮ ਗੁੰਡਾਗਰਦੀ ਕਰ ਰੱਖੀ ਹੈ ਇਸ ਗੁੰਡਾ ਪਾਰਟੀ ਨੂੰ ਰੇਡ ਪਾਰਟੀ ਦਾ ਨਾਂ ਦਿੱਤਾ ਹੋਇਆ ਹੈ। ਇਹ ਧਨੌਲਾ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਘੇਰ ਕੇ ਪ੍ਰੇਸਾਨ ਕਰਦੇ ਹਨ। ਇਹਨਾ ਦੀਆਂ ਬਿਨਾਂ ਨੰਬਰੀ ਗੱਡੀਆਂ ਵਿੱਚ ਮਾਰੂ ਹਥਿਆਰ, ਜੋ ਜਿਲ੍ਹਾ ਪ੍ਰਸਾਸਨ ਵੱਲੋਂ ਮਨਾਹੀ ਹੈ ਸਰੇਆਮ ਰੱਖੇ ਹੁੰਦੇ ਹਨ। ਇਹ ਕਦੇ ਬੱਸ ਸਟੈਂਡ, ਬਾਜਾਰ ਵਿੱਚ ਘੁੰਮਦੇ ਰਹਿੰਦੇ ਹਨ, ਇਨ੍ਹਾਂ ਦਾ ਪਿੰਡਾਂ ਵਿੱਚੋਂ ਪੜਨ ਆਉਦੀਆਂ ਲੜਕੀਆਂ ਤੇ ਹੋਰ ਬੱਚਿਆ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਅੱਜ ਸਵੇਰ ਪ੍ਰੇਮ ਕੁਮਾਰ ਪੁੱਤਰ ਸਿਆਮ ਚੰਦ ਦੀ ਪਤਨੀ ਸੋਮਾ ਰਾਣੀ ਨੇ ਸਰਾਬ ਦੇ ਠੇਕੇਦਾਰਾ ਤੇ ਦੋਸ ਲਾਉਦਿਆ ਦੱਸਿਆ ਕਿ ਮੇਰਾ ਪਤੀ ਪ੍ਰੇਮ ਕੁਮਾਰ ਘਰ ਦੇ ਕਿਸੇ ਘਰੇਲੂ ਕੰਮ ਲਈ ਬਜ਼ਾਰ ’ਚ ਆਇਆ ਜਿਸ ਨੂੰ ਕੁੱਝ ਮੋਟਰਸਾਇਕਲ ਸਵਾਰਾਂ ਨੌਜਵਾਨਾਂ ਨੇ ਬਜ਼ਾਰ ’ਚ ਘੇਰ ਲਿਆ ਜਿਥੇ ਉਸ ਦੇ ਮੋਟਰਸਾਇਕਲ ਦਾ ਚਾਬੀ ਕੱਢ ਲਈ ਅਤੇ ਪ੍ਰੇਮ ਕੁਮਾਰ ਆਪਣੀ ਜਾਨ ਬਚਾਉਣ ਲਈ ਭੱਜ ਕਿ ਕਿਸੇ ਦੁਕਾਨ ’ਚ ਵੜ੍ਹ ਗਿਆ। ਉਸ ਨੇ ਦੱਸਿਆ ਕਿ ਮੋਟਰਸਾਇਕਲ ਸਵਾਰ ਨੌਜਵਾਨਾਂ ਨੇ ਫੋਨ ਕਰਕੇ ਹੋਰ 15-20 ਵਿਅਕਤੀਆਂ ਨੂੰ ਬੁਲਾ ਲਿਆ ਤੇ ਪ੍ਰੇਮ ਨੂੰ ਧੱਕੇ ਨਾਲ ਗੱਡੀ ’ਚ ਬਿਠਾਕੇ ਲੈ ਗਏ ਜਦੋ ਕਿ ਉਨ੍ਹਾ ਨਾਲ ਕੋਈ ਪੁਲਿਸ ਮੁਲਾਜ਼ਮ ਹਾਜਰ ਨਹੀ ਸੀ। ਧਨੌਲਾ ਬਜ਼ਾਰ ਵਪਾਰੀਆਂ ’ਚ ਸ਼ਹਿਮ ਪੈਦਾ ਹੋ ਗਿਆ ਤੇ ਬਜ਼ਾਰ ਦੇ ਮੋਹਤਵਰ ਵਿਅਕਤੀਆਂ ਇਹ ਵੀ ਦੱਸਿਆ ਕਿ ਉਸ ਵਕਤ ਪ੍ਰੇਮ ਕੋਲ ਕੁੱਝ ਵੀ ਨਹੀ ਸੀ ਇਸ ਲਈ ਉਨ੍ਹਾਂ ਵਿਅਕਤੀਆ ਨੂੰ ਸਰਕਾਰ ਤੇ ਪੁਲਿਸ ਜਿਲ੍ਹਾ ਬਰਨਾਲਾ ਦੇ ਐਸਐਸਪੀ ਤੋਂ ਮੰਗ ਕਰਦਿਆ ਕਿਹਾ ਅਜਿਹੇ ਧਨੌਲਾ ‘ਚ ਸਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਾਂ ਨੇ ਸਰੇਆਮ ਗੁੰਡਾਗਰਦੀ ਕਰ ਰੱਖੀ ਹੈ ਇਸ ਮਾਮਲੇ ਸੁੰਬੰਧੀ ਸਹਿਰੀ ਕਾਂਗਰਸ ਧਨੌਲਾ ਦੇ ਪ੍ਰਧਾਨ ਅਜੇ ਗਰਗ, ਵਪਾਰ ਦੇ ਮੰਡਲ ਦੇ ਪ੍ਰਧਾਨ ਲਾਲੀ ਧਨੌਲਾ ਨਾਲ ਗੱਲ ਕੀਤੀ ਤਾ ਉਹਨਾਂ ਕਿਹਾ ਕਿ ਇਸ ਸੰਬੰਧੀ ਜਲਦੀ ਹੀ ਪੂਰੀ ਕਾਂਗਰਸ ਦੀ ਟੀਮ, ਅਤੇ ਪੂਰੇ ਸਹਿਰ ਨੂੰ ਲੈ ਕੇ ਐਸਐਚਓ ਸਾਹਿਬ ਨੂੰ ਮਿਲ ਕੇ ਮਾਮਲਾ ਧਿਆਨ ਵਿੱਚ ਲਿਆਦਾ ਜਾਵੇਗਾ , ਸਹਿਰ ਵਿੱਚ ਕਿਸੇ ਵੀ ਕਿਸਮ ਦੀ ਗੁੰਡਾ ਗਰਦੀ ਬਰਦਾਸਤ ਨਹੀ ਕੀਤੀ ਜਾਵੇਗੀ। ਪੁਲਿਸ ਧਨੌਲਾ ਦੇ ਐਸਐਚਓ ਇੰਸਪੈਕਟਰ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਅੱਜ ਹੀ ਮੇਰੇ ਧਿਆਨ ਵਿੱਚ ਲਿਆਦਾ ਗਿਆ ਹੈ ਅਗਰ ਸਹਿਰ ਦੇ ਵਿਅਕਤੀ ਲਿਖਤੀ ਰੁਪ ਵਿੱਚ ਦਰਖਾਸਤ ਦੇ ਦੇਣਗੇ ਤਾਂ ਬਣਦੀ ਕਾਰਵਾਈ ਜਰੂਰ ਕਰਾਂਗੇ ਠੇਕੇਦਾਰ ਕਿਸੇ ਵੀ ਵਿਅਕਤੀ ਨੂੰ ਬਿਨ੍ਹਾਂ ਪੁਲਿਸ ਪ੍ਰਸਾਸਨ ਦੇ ਚੂੱਕ ਕੇ ਨਹੀਂ ਲੈ ਕੇ ਜਾ ਸਕਦੇ।
ਧਨੌਲਾ ’ਚ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਵੱਲੋਂ ਗੁੰਡਾਗਰਦੀ-ਲੋਕਾਂ ’ਚ ਡਰ ਦਾ ਮਹੌਲ



