Skip to content
Independent perspectives. Global stories.
BREAKING

ਵੱਟਾ ਕਿੱਲੋ ਦਾ ਸਾਮਾਨ 900 ਗ੍ਰਾਮ

Share this story


ਅੰਮ੍ਰਿਤਸਰ, 11 ਮਈ (ਧਰਮਪਾਲ ਸਿੰਘ ਛਾਪਾ)- ਇੱਕ ਤਾਂ ਦਿਨੋਂ ਦਿਨ ਵੱਧਦੀ ਜਾਂ ਰਹੀ ਮਹਿੰਗਾਈ ਕਾਰਨ ਆਮ ਜਨਤਾ ਦਾ ਜਿਊੁਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਤੇ ਉਪਰੋਂ ਖਰੀਦਦਾਰਾਂ ਨੂੰ ਨਿੱਤ ਨਵੀਆਂ ਠੱਗੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਸ਼ਹਿਰ ਵਿੱਚ ਲੱਗਭਗ ਸਾਰੇ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਵੱਲੋਂ ਸਮਾਨ ਤੋਲ ਕੇ ਵੇਚਣ ਲਈ ਵੱਟਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਨਿਯਮਾਂ ਅਨੁਸਾਰ ਨਾਪ-ਤੋਲ ਵਿਭਾਗ ਵੱਲੋਂ ਹਰ ਸਾਲ ਵੱਟਿਆਂ ਦੀ ਜਾਂਚ ਕਰਕੇ ਜੋ ਕਿ ਰੇਹੜੀ ਵਾਲਿਆਂ ਵੱਲੋਂ ਸਮਾਨ ਨੂੰ ਤੋਲ ਕੇ ਵੇਚਣ ਵਿੱਚ ਵਰਤੇ ਜਾਂਦੇ ਹਨ ਦੀ ਠੀਕ ਤੋਲ ਦੀ ਜਾਂਚ ਕਰਕੇ ਉਹਨਾਂ ਦੇ ਪਿਛਲੇ ਪਾਸੇ ਸਿੱਕਾ ਭਰ ਕੇ ਮੋਹਰ ਲਾਏ ਜਾਣ ਦਾ ਕਾਨੂੰਨ ਹੈ ਪਰ ਸ਼ਹਿਰ ਵਿੱਚ ਬਹੁਤ ਸਾਰੇ ਦੁਕਾਨਦਾਰਾਂ ਤੇ ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਪੁਰਾਣੇ ਅਤੇ ਅਜਿਹੇ ਵੱਟਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਹਨਾਂ ਦੇ ਪਿਛਲੇ ਪਾਸੇ ਸਿੱਕਾ ਨਹੀਂ ਭਰਿਆਂ ਹੁੰਦਾ ਹੈ ਅਤੇ ਸਮਾਨ ਦਾ ਵਜ਼ਨ ਘੱਟ ਤੋਲਣ ਵਿੱਚ ਵੇਚਦਾਰ ਨੂੰ ਮੱਦਦ ਮਿਲਦੀ ਹੈ ਅਜਿਹੇ ਵੱਟੇ ਵਰਤ ਕੇ ਜਨਤਾ ਦੇ ਖੂੁਨ-ਪਸੀਨੇ ਦੀ ਕਮਾਈ ਨੂੰ ਲੁੱਟਿਆ ਜਾ ਰਿਹਾ ਹੈ ਇਸੇ ਤਰ੍ਹਾਂ ਗੱਤੇ ਦੇ ਡੱਬਿਆਂ ਨੂੰ ਮਠਿਆਈ ਨਾਲ ਤੋਲ ਕੇ ਮਠਿਆਈ ਭਾਵੇਂ ਮਹਿੰਗੀ ਹੋਵੇ ਭਾਵੇਂ ਸਸਤੀ ਗੱਤੇ ਨੂੰ ਵੀ ਮਠਿਆਈ ਦੇ ਭਾਅ ਵੇਚ ਕੇ ਜਨਤਾ ਦੀ ਕਮਾਈ ਨੂੰ ਲੁੱਟਿਆ ਜਾ ਰਿਹਾ ਹੈ ਦੁਕਾਨਦਾਰਾਂ ਵੱਲੋਂ ਆਪਣੀਆਂ ਤੱਕੜੀਆਂ ਵਿਚ ਪੁਰਾਣੇ ਅਤੇ ਬਿਨ੍ਹਾਂ ਸਿੱਕੇ ਵਾਲੇ ਵੱਟੇ ਵਰਤ ਕੇ ਖਪਤਕਾਰਾਂ ਦੀ ਜੇਬ ਨੂੰ ਨਜਾਇਜ਼ ਵੱਟਾਂ ਲਾ ਕੇ ਉਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਜਾਰੀ ਹੈ ਜਨਤਾ ਨੇ ਨਾਪ-ਤੋਲ ਵਿਭਾਗ ਨੂੰ ਅਪੀਲ ਕੀਤੀ ਕਿ ਅਜਿਹੇ ਤੋਲ ਕਰਨ ਵਾਲਿਆਂ ਤੇ ਤਿੱਖੀ ਨਜ਼ਰ ਰੱਖੀ ਜਾਵੇ ਤਾਂ ਜੋ ਖਰੀਦਦਾਰਾਂ ਨੂੰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾਵੇ ਤਾਂ ਜੋ ਖਰੀਦਦਾਰ ਜਿੰਨ੍ਹੇ ਵਜ਼ਨ ਦੀ ਕੀਮਤ ਅਦਾ ਕਰ ਰਿਹਾ ਹੈ ਉਸ ਨੂੰ ਉਨਾਂ ਹੀ ਸਮਾਨ ਹਾਸਲ ਹੋ ਸਕੇ।
ਕੀ ਕਹਿੰਦੇ ਹਨ ਨਾਪ-ਤੋਲ ਵਿਭਾਗ ਦੇ ਲੀਗਲ ਮੇਟਰੋਲੋਜ਼ੀਕਲ ਅਫ਼ਸਰ ਪ੍ਰਕਾਸ਼ ਸਿੰਘ- ਇਸ ਸਬੰਧੀ ਜਦੋਂ ਨਾਪ-ਤੋਲ ਵਿਭਾਗ ਦੇ ਲੀਗਲ ਮੇਟਰੋਲੋਜ਼ੀਕਲ ਅਫ਼ਸਰ ਪ੍ਰਕਾਸ਼ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਵਿਭਾਗ ਵਿੱਚ ਮੁਲਾਜ਼ਮਾਂ ਦੀ ਕਮੀ ਹੋਣ ਕਰਕੇ ਸ਼ਹਿਰ ਵਿੱਚ ਵੱਟਿਆਂ ਦੀ ਚੈਕਿੰਗ ਪੂਰੀ ਤਰ੍ਹਾਂ ਨਹੀਂ ਕੀਤੀ ਜਾ ਰਹੀ ਫਿਰ ਵੀ ਜਿੰਨੇ ਕੂੰ ਮੁਲਾਜ਼ਮ ਹਨ ਉਹਨਾਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸ਼ਹਿਰ ਵਿੱਚ ਚੈਕਿੰਗ ਜਾਰੀ ਹੈ ਰੇਹੜੀ ਵਾਲਿਆਂ ਸੰਬਧੀ ਉਹਨਾਂ ਕਿਹਾ ਕਿ ਜਦੋਂ ਵਿਭਾਗ ਦੇ ਅਧਿਕਾਰੀ ਚੈਕਿੰਗ ਲਈ ਜਾਂਦੇ ਹਨ ਤਾਂ ਰੇਹੜੀ ਵਾਲੇ ਆਪਣੀਆਂ ਰੇਹੜੀਆਂ ਭਜਾ ਕੇ ਲੈ ਜਾਂਦੇ ਹਨ ਉਹਨਾਂ ਕਿਹਾ ਕਿ ਚੈਕਿੰਗ ਦੌਰਾਨ ਅਗਰ ਕੋਈ ਗਲਤ ਤੋਲ ਕਰਦਾ ਪਾਇਆ ਗਿਆ ਤਾਂ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

WRITTEN BY