ਪਾਤੜਾਂ, 11 ਮਈ (ਹਰਭਜਨ ਸਿੰਘ ਮਹਿਰੋਕ)- ਇਥੋਂ ਨਜ਼ਦੀਕੀ ਖਨੌਰੀ ਮੰਡੀ ਵਿਖੇ ਏਸ਼ੀਆ ਦੀ ਸਭ ਤੋਂ ਵੱਡੀ ਟਰੱਕ ਕਬਾੜ ਮਾਰਕਿਟ ਵਿੱਚੋਂ ਸਰਕਾਰ ਨੂੰ ਰੋਜਾਨਾਂ ਲੱਖਾਂ ਰੁਪਏ ਦਾ ਚੂਨਾਂ ਲਗਦਾ ਹੈ। ਇਸ ਮਾਰਕਿਟ ਵਿੱਚ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਗੱਡੀਆਂ ਲਿਆ ਕੇ ਸੈਕੜੇ ਗੱਡੀਆਂ ਰੋਜਾਨਾਂ ਤੋੜੀਆਂ ਜਾਂਦੀਆਂ ਹਨ। ਇਸ ਮਾਰਕਿਟ ਤੇ ਪੰਜਾਬ ਤੋਂ ਇਲਾਵਾ ਦੂਜੇ ਸੂਬਿਆਂ ਦੀ ਪੁਲਿਸ ਵੀ ਇਸ ਮਾਰਕਿਟ ਤੇ ਨਜਰ ਰਖਦੀ ਹੈ। ਲੋਹੇ ਦੇ ਕਬਾੜ ਦੀਆਂ ਲਗਭਗ 10-15 ਗੱਡੀਆਂ ਰੋਜਾਨਾ ਭਰ ਕੇ ਗੋਬਿੰਦਗੜ੍ਹ ਦੀ ਲੋਹਾ ਮਾਰਕਿਟ ਵਿੱਚ ਜਾਂਦੀਆਂ ਹਨ। ਇਨ੍ਹਾਂ ਗੱਡੀਆਂ ਵਿੱਚ ਤਕਰੀਬਨ 15 ਟਨ ਲੋਹਾ ਭਰਿਆ ਜਾਂਦਾ ਹੈ। ਇਸ ਹਿਸਾਬ ਨਾਲ਼ ਰੋਜਾਨਾਂ ਲਗਭਗ 150 ਟਨ ਲੋਹਾ ਰੋਜ਼ਾਨਾ ਇਸ ਮਾਰਕਿਟ ਚੋਂ ਜਾਂਦਾ ਹੈ। ਜਿਸ ਦਾ ਮੂੱਲ ਲਗਭਗ 45 ਲੱਖ ਦੇ ਕਰੀਬ ਬਣਦਾ ਹੈ। ਜਿਸ ਦਾ ਜੀ. ਐਸ. ਟੀ. ਟੈਕਸ 18 ਪ੍ਰਤੀਸਤ ਦੇ ਹਿਸਾਬ ਨਾਲ ਲਗਭਗ 8 ਲੱਖ ਰੁਪਏ ਰੋਜਾਨਾ ਟੈਕਸ ਚੋਰੀ ਹੁੰਦਾ ਹੈ। ਇਸ ਨਾਲ਼ ਪੰਜਾਬ ਸਰਕਾਰ ਨੂੰ ਇਕ ਮਹੀਨੇ ਵਿੱਚ ਲਗਭਗ ਢਾਈ ਕਰੋੜ ਦਾ ਚੂਨਾਂ ਲਗਾਇਆ ਜਾਂਦਾ ਹੈ। ਇਸ ਮਾਰਕਿਟ ਵੱਲ ਆਬਕਾਰੀ ਵਿਭਾਗ ਦੇ ਉ¤ਚ ਅਧਿਕਾਰੀਆਂ ਦਾ ਕੋਈ ਧਿਆਨ ਨਹੀਂ ਹੈ। ਇੱਕ ਟਰੱਕ ਡਰਾਈਵਰ ਨੇ ਆਪਣਾ ਨਾਮ ਨਾਂ ਦੱਸਣ ਦੀ ਸੂਰਤ ਤੇ ਕਿਹਾ ਕਿ ਜੇਕਰ ਗੱਡੀਆਂ ਦੇ ਬਿੱਲ ਚੈ¤ਕ ਹੋ ਜਾਂਦੇ ਹਨ ਤਾਂ ਦੁਕਾਨਦਾਰ ਗੱਡੀਆਂ ਦੇ ਡਰਾਈਵਰਾਂ ਤੋਂ ਪੰਜ ਸੋ ਰੁਪਏ ਕੱਟ ਲੈਂਦੇ ਹਨ ਇਸ ਕਰਕੇ ਡਰਾਈਵਰ ਆਪਣੇ ਫਾਇਦੇ ਲਈ ਇਸ ਕਬਾੜ ਦੀਆਂ ਗੱਡੀਆਂ ਨੂੰ ਚੈਕਿੰਗ ਤੋਂ ਬਚਾ ਕੇ ਰਾਤ ਨੂੰ ਲੈ ਕੇ ਜਾਂਦੇ ਹਨ। ਦੱਸਣਯੋਗ ਹੈ ਕਿ ਪੰਜਾਬ ਤੋਂ ਪੰਜਾਬ ਦਾ ਬਿੱਲ ਓਨਲਾਈਨ ਨਹੀਂ ਹੈ। ਜਿਸ ਕਾਰਨ ਇਹ ਬਿੱਲ ਵਾਪਸੀ ਵਿੱਚ ਪਾੜ ਦਿੰਦੇ ਹਨ। ਪੰਜਾਬ ਵਿੱਚੋਂ ਕਾਂਗਰਸ ਸਰਕਾਰ ਵੱਲੋਂ ਡੀ.ਟੀ.ਓ. ਮਹਿਕਮਾ ਬੰਦ ਕਰਨਾ ਵੀ ਕਬਾੜੀਆਂ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ।
ਕਬਾੜ ਮਾਰਕਿਟ ’ਚੋਂ ਸਰਕਾਰ ਨੂੰ ਰੋਜ਼ਾਨਾ ਲਗਦੈ ਲੱਖਾਂ ਰੁਪਏ ਦਾ ਚੂਨਾ



