Skip to content
Independent perspectives. Global stories.
BREAKING

ਰੂਪਨਗਰ ਦੇ ਦਰਿਆ, ਨਦੀਆਂ, ਨਹਿਰਾਂ ਅਤੇ ਸੂਇਆਂ ’ਚ ਨਹਾਉਣ ’ਤੇ ਪੂਰਨ ਪਾਬੰਦੀ ਦੇ ਹੁਕਮ

Share this story

ਰੂਪਨਗਰ, 11 ਮਈ (ਲਾਡੀ ਖਾਬੜਾ)- ਸ਼੍ਰੀਮਤੀ ਗੁਰਨੀਤ ਤੇਜ ਜਿਲ੍ਹਾ ਮੈਜਿਸਟਰੇਟ, ਰੂਪਨਗਰ ਨੇ ਫੋਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਆਉਂਦੇ ਸਤਲੁਜ ਦਰਿਆ/ਹੋਰ ਸਾਰੀਆਂ ਨਦੀਆਂ, ਨਹਿਰਾਂ ਅਤੇ ਸੂਇਆਂ ਵਿ¤ਚ ਬ¤ਚੇ ਅਤੇ ਆਮ ਵਿਅਕਤੀਆਂ ਦੇ ਨਹਾਉਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਇਸ ਲਈ ਜਾਰੀ ਕੀਤੇ ਗਏ ਹਨ ਕਿਉ?ਕਿ ਗਰਮੀ ਦਾ ਮੌਸਮ ਚ¤ਲ ਰਿਹਾ ਹੈ ਤੇ ਇਸ ਮੌਸਮ ਦੌਰਾਨ ਬ¤ਚੇ ਅਤੇ ਆਮ ਵਿਅਕਤੀ ਗਰਮੀ ਦੀ ਮਾਰ ਤੋਂ ਬਚਣ ਲਈ ਆਪਣੇ ਨੇੜੇ ਪੈਂਦੇ ਸਤਲੁਜ ਦਰਿਆ/ਦੂਸਰੀਆਂ ਨਦੀਆਂ, ਨਹਿਰਾਂ ਅਤੇ ਸੂਇਆਂ ਵਿ¤ਚ ਨਹਾਉਣ/ਤੈਰਨ ਲਈ ਚਲੇ ਜਾਂਦੇ ਹਨ। ਸਤਲੁਜ ਦਰਿਆ/ਸਾਰੀਆਂ ਨਦੀਆਂ/ਨਹਿਰਾਂ ਅਤੇ ਸੂਇਆਂ ਵਿ¤ਚ ਪਾਣੀ ਅਚਾਨਕ ਵ¤ਧ ਜਾਂਦਾ ਹੈ ਜਾਂ ਕਈਆਂ ਨੂੰ ਡੂੰਘੇ ਹੋਣ ਦਾ ਗਿਆਨ ਨਹੀ ਹੁੰਦਾ।ਜਿਸ ਕਾਰਨ ਉਨ੍ਹਾਂ ਦਾ ਸੰਭਲਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਡੁ¤ਬ ਕੇ ਮੌਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਸਤਲੁਜ ਦਰਿਆ/ਦੂਸਰੀਆਂ ਨਦੀਆਂ, ਨਹਿਰਾਂ ਅਤੇ ਸੂਇਆਂ ਵਿ¤ਚ ਨਹਾਉਣ ਤੇ ਪਾਬੰਦੀ ਲਗਾਉਣੀ ਜਰੂਰੀ ਹੈ।ਇਹ ਹੁਕਮ ਮਿਤੀ 11 ਜੁਲਾਈ 2018 ਤ¤ਕ ਲਾਗੂ ਰਹੇਗਾ।

WRITTEN BY