Skip to content
Independent perspectives. Global stories.
BREAKING

ਇੱਕ ਸਾਲ ’ਚ ਸਾਂਝ ਕੇਂਦਰ ਬੋਹਾ ਵੱਲੋਂ 2177 ਸੇਵਾਵਾਂ : ਇੰਸ. ਪ੍ਰਿਤਪਾਲ ਸਿੰਘ

Share this story

ਬੋਹਾ, 11 ਮਈ (ਸੰਤੋਖ ਸਾਗਰ)-ਅੱਜ ਮੱਖ ਅਫਸਰ ਥਾਣਾ ਅਤੇ ਚੇਅਰਮੈਨ ਸਾਂਝ ਕੇਂਦਰ ਥਾਣਾ ਬੋਹਾ ਇੰਸਪੈਕਟਰ ਸ੍ਰੀ ਪ੍ਰਿਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਅਤੇ ਸਾਂਝ ਕੇਂਦਰ ਮੁਖੀ ਸਹਾਇਕ ਥਾਣੇਦਾਰ ਸ਼੍ਰੀ ਰਾਮ ਸਿੰਘ ਦੀ ਦੇਖ ਰੇਖ ਹੇਠ ਸਾਝ ਮੈਂਬਰਾਂ ਨਾਲ ਸਾਂਝ ਕੇਂਦਰ ਥਾਣਾ ਬੋਹਾ ਵਿਖੇ ਸਲਾਨਾ ਇਜਲਾਸ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਪੂਰੇ 1 ਅਪ੍ਰੈਲ 2017 ਤੋਂ 31 ਮਾਰਚ 2018 ਤੱਕ ਦਾ ਲੇਖਾ ਜੋਖਾ ਕੀਤਾ ਗਿਆ। ਇਸ ਸਾਲਾਨਾ ਇਜ਼ਲਾਸ ਮੀਟਿੰਗ ਵਿੱਚ ਥਾਣਾ ਸਾਂਝ ਕਮੇਟੀ ਦੇ ਸੈਕਟਰੀ ਰਿਟਾ: ਹੈਡ ਮਾਸਟਰ ਮਹਿੰਦਰ ਸਿੰਘ, ਸਮਾਜ ਸੇਵੀ ਹਰਪਾਲ ਸਿੰਘ ਪੰਮੀ, ਪ੍ਰਿਸੀਪਲ ਰਮੇਸ਼ ਤਾਂਗੜੀ ਬੋਹਾ,ਸੰਤੋਖ ਸਿੰਘ ਬੋਹਾ, ,ਗੁਰਜੀਤ ਸਿੰਘ ਬਰ੍ਹੇ ,ਭੂਸਣ ਕੁਮਾਰ, ਮਨਪ੍ਰੀਤ ਕੋਰ ਐ¤ਮ.ਸੀ.,ਕੁਲਵਿੰਦਰ ਕੋਰ ਸਾਬਕਾ ਪੰਚ,ਸੁਰਜੀਤ ਕੋਰ,ਮੇਲਾ ਸਿੰਘ ਮੱਲ ਸਿੰਘ ਵਾਲਾ ਥਾਣਾ ਸਾਂਝ ਕੇਂਦਰ ਦੀ ਕਮੇਟੀ ਮੈਂਬਰ ਹਾਜ਼ਰ ਆਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇੰਸਪੈਕਟਰ ਸ੍ਰੀ ਪ੍ਰਿਤਪਾਲ ਸਿੰਘ ਨੇ ਦੱਸਿਆਂ ਕਿ ਇੱਕ ਸਾਲ ਵਿੱਚ ਸਾਂਝ ਕੇਂਦਰ ਬੋਹਾ ਵੱਲੋਂ ਕੁੱਲ 2177 ਸੇਵਾਵਾ,ਜਿਨਾ ਵਿੱਚੋਂ 877 ਪਾਸਪੋਰਟ ਵੈਰੀਫਿਕੇਸ਼ਨਜ਼,425 ਸਰਕਾਰੀ/ਪ੍ਰਾਇਵੇਟ ਨੋਕਰੀ ਸਬੰਧੀ, 59 ਵੀਜ਼ਾ ਲਈ ਪੁਲਿਸ ਕਲੀਰੀਅੰਸ਼ ਸਰਟੀਫਿਕੇਟ,269 ਅਸਲਾ ਲਾਇਸ਼ੰਸ ਰੀਨੀਉ,7 ਨਵੇ ਅਸਲਾ ਲਾਇਸੰਸ ,29 ਅਸਲਾ ਵੇਚਣ ਸਬੰਧੀ ਐਪਲੀਕੇਸ਼ਨ, 2 ਮੇਲੇ/ਪ੍ਰਦਰਸਨੀ ਦੀ ਮੰਨਜੂਰੀ ਸਬੰਧੀ ਅਤੇ 509 ਵੱਖ-ਵੱਖ ਤਰਾ ਦੀਆ ਗੁੰਮਸੁਦਗੀਆਂ ਦਰਜ ਕੀਤੀਆਂ ਗਈਆਂ ਹਨ। ਸਾਂਝ ਕੇਂਦਰ ਬੋਹਾ ਦੀ ਸਾਲ ਦੀ ਵੱਖ ਵੱਖ ਸੇਵਾਵਾ ਤੋਂ ਕੁੱਲ ਆਮਦਨ 1,90,062/- ਰੁਪਏ ਹੋਈ ਅਤੇ ਸ਼ਾਂਝ ਕੇਂਦਰ ਦੇ ਕੰਮ-ਕਾਜ਼ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੁੱਲ 1,31,471 /- ਰੁਪਏ ਖਰਚ ਆਏ ਹਨ ।ਮੁੱਖ ਅਫਸਰ ਥਾਣਾ ਬੋਹਾ ਵੱਲੋਂ ਕਸਬਾ ਬੋਹਾ ਦੀਆਂ ਸਮੱਸਿਆਂਵਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਥਾਣਾ ਸਾਂਝ ਕੇਂਦਰ ਬੋਹਾ ਦੇ ਇੰਚਾਰਜ਼ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਦੱਸਿਆਂ ਕਿ ਸਾਂਝ ਕੇਂਦਰ ਤੋਂ ਆਮ ਜਨਤਾ ਨੂੰ ਮਿਲਣ ਵਾਲੀਆਂ ਸੇਵਾਵਾ ਦਾ ਫਾਇਦਾ ਦਵਾਉਣ ਲਈ ਸਾਂਝ ਕਮੇਟੀ ਦੇ ਸਾਰੇ ਹੀ ਮੈਂਬਰ ਸਹਿਬਾਨਾ ਨੂੰ ਵੱਧ ਚੜ ਕੇ ਅੱਗੇ ਆਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾ ਜਿਵੇ ਕਿ ਨਸ਼ਿਆਂ ਦੀ ਸਮੱਸ਼ਿਆ, ਟਰੈਫਿਕ ਦੀ ਸਮੱਸਿਆ, ਵਾਤਾਵਰਨ ਦੀ ਸਮੱਸਿਆ, ਔਰਤਾ ਦੀ ਸੁਰੱਖਿਆ ਲਈ ਆਦਿ ਘਟਨਾਵਾ ਨੂੰ ਠੱਲ ਪਾਉਣ ਲਈ ਸਹਿਯੋਗ ਦੀ ਮੰਗ ਕੀਤੀ ਗਈ ਤਾਂ ਕਿ ਪੁਲੀਸ ਪਬਲਿਕ ਪ੍ਰਤੀ ਆਪਣੀ ਵਫਾਦਾਰੀ ਨਿਭਾ ਸਕੇ। ਵਿਸ਼ੇਸ ਉਪਰਾਲੇ ਕਰਕੇ ਪਬਲਿਕ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਜਿਕਰਯੋਗ ਹੈ ਬੋਹਾ ਥਾਣਾ ਸਾਂਝ ਕੇਂਦਰ ਦੀ ਸਮੁੱਚੀ ਟੀਮ ਥਾਣਾ ਸਾਂਝ ਕੇਂਦਰ ਬੋਹਾ ਦੇ ਇੰਚਾਰਜ਼ ਸਹਾਇਕ ਥਾਣੇਦਾਰ ਰਾਮ ਸਿੰਘ ਦੀ ਅਗਵਾਈ ਵਿੱਚ ਹਰ ਰੋਜ ਹੀ ਲੋਕ ਜਾਗਰੁਕ ਲਹਿਰ ਨਾਲ ਜੁੜੀ ਰਹਿੰਦੀ ਹੈ ਆਏ ਦਿਨ ਕਦੇ ਕਿਸੇ ਸਕੂਲ ਵਿੱਚ ਕਦੇ ਥਾਨਾ ਸਾਂਝ ਕੇਂਦਰ ਵਿੱਚ ਆਏ ਬੱਚਿਆਂ ਨੂੰ ਉਹਨਾਂ ਦੇ ਸਮਾਜਿਕ ਫਰਜਾਂ ਤੋਂ ਜਾਣੂ ਕਰਵਾਉਣ ਦੀ ਮੋਹਰੀ ਭੂਮਿਕਾ ਨਿਭਾਅ ਰਹੀ ਹੈ।

WRITTEN BY