Skip to content
Independent perspectives. Global stories.
BREAKING

ਪੱਤਰਕਾਰ ਇੰਦਰਜੀਤ ਸਿੰਘ ਨਥਾਣਾ ਨਮਿਤ ਭੋਗ ਅਤੇ ਅੰਤਿਮ ਅਰਦਾਸ ਅੱਜ

Share this story

ਥੋੜੇ ਸਮੇਂ ਅੰਦਰ ਹੀ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਆਪਣੀ ਨਿਵੇਕਲੀ ਪਹਿਚਾਣ ਬਨਾਉਣ ਵਾਲੇ ਪੱਤਰਕਾਰ ਇੰਦਰਜੀਤ ਸਿੰਘ ਨਥਾਣਾ ਦਾ ਜਨਮ ਜੁਲਾਈ 1980 ਨੂੰ ਮਾਤਾ ਸੁਰਜੀਤ ਕੌਰ ਅਤੇ ਪਿਤਾ ਸੁਖਦੇਵ ਸਿੰਘ ਡੇਅਰੀ ਵਾਲੇ ਦੇ ਘਰ ਨਥਾਣਾ ਵਿਖੇ ਹੋਇਆ। ਮੁਢਲੀ ਪੜ੍ਹਾਈ ਨਥਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਕਰਨ ਉਪਰੰਤ ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ ਤੋਂ ਗਰੈਜੂਏਸ਼ਨ ਕੀਤੀ। ਉਸਨੇ ਜੰਮੂ ਤੋਂ ਬੀਐਡ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਕੁਝ ਸਾਲ ਪਿੰਡ ਕਲਿਆਣ ਵਿੱਚ ਆਪਣਾ ਸਕੂਲ ਵੀ ਚਲਾਇਆ। ਕੁਝ ਨਵਾਂ ਕਰਨ ਦੀ ਰੁਚੀ ਅਤੇ ਕਲਾਤਮਿਕ ਕਾਰਜ਼ਾਂ ਵਿਚ ਡੂੰਘੀ ਦਿਲਚਸਪੀ ਰੱਖਣ ਵਾਲੇ ਇੰਦਰਜੀਤ ਸਿੰਘ ਨੇ ਇੱਕ ਸੱਭਿਆਚਾਰਕ ਗਰੁੱਪ ਦੀ ਸਥਾਪਨਾ ਕਰਕੇ ਜਿੱਥੇ ਆਪਣੀ ਰੋਟੀ ਰੋਜ਼ੀ ਦਾ ਵਸ਼ੀਲਾ ਬਣਾਇਆ ਉਥੇ ਨਵੇਂ ਅਤੇ ਉਭਰਦੇ ਪ੍ਰਤਿਭਾਵਾਨ ਕਲਾਕਾਰਾਂ ਨੂੰ ਕਲਾ ਦੇ ਖੇਤਰ ਵਿੱਚ ਉਚੀਆਂ ਉਡਾਰੀਆਂ ਲਗਾਉਣ ਲਈ ਉਤਸ਼ਾਹਿਤ ਵੀ ਕੀਤਾ। ਇਸ ਦੇ ਨਾਲ ਹੀ ਉਸਨੇ ਪਿਛਲੇ ਕੁਝ ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ ਅਤੇ ਥੋੜੇ ਅਰਸੇ ਦੌਰਾਨ ਹੀ ਇਸ ਖੇਤਰ ਵਿੱਚ ਆਪਣੀ ਪਹਿਚਾਣ ਕਾਇਮ ਕਰ ਲਈ ਸੀ। ਪ੍ਰੈੱਸ ਕਲੱਬ ਬਠਿੰਡਾ ਦਾ ਮੈਂਬਰ ਹੋਣ ਦੇ ਨਾਲ ਨਾਲ ਉਹ ਜਲੰਧਰ ਤੋਂ ਪ੍ਰਕਾਸ਼ਿਤ ਹੁੰਦੇ ਰੋਜ਼ਾਨਾ ਪੰਜਾਬੀ ਅਖਬਾਰ ਪੰਜਾਬ ਟਾਇਮਜ ਦੇ ਦਿਹਾਤੀ ਜ਼ਿਲ੍ਹਾ ਇੰਚਾਰਜ਼ ਵਜੋਂ ਕਾਰਜਸ਼ੀਲ ਸੀ ਅਤੇ ਨਾਲ ਹੀ ਚੜ੍ਹਦੀਕਲਾਂ ਟਾਇਮ ਟੀਵੀ ਦੇ ਪੱਤਰਕਾਰ ਵਜੋਂ ਵੀ ਕੰਮ ਕਰ ਰਿਹਾ ਸੀ ਕਿ ਅਚਾਨਕ ਦਿਲ ਦੀ ਗੰਭੀਰ ਬਿਮਾਰੀ ਕਾਰਨ ਉਸਨੂੰ ਲੁਧਿਆਣਾ ਦੇ ਦਿਯਾਨੰਦ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ,ਜਿਥੇ ਉਹ ਪਿਛਲੇ ਦਿਨੀ ਭਰ ਜਵਾਨੀ ਵਿੱਚ ਜ਼ਿੰਦਗੀ ਅਤੇ ਮੌਤ ਜੂਝਦਾ ਹੋਇਆ ਜ਼ਿੰਦਗੀ ਦੀ ਜੰਗ ਹਾਰ ਗਿਆ। ਉਸਦੀ ਆਤਮਿਕ ਸ਼ਾਂਤੀ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ਼ਪਾਠ ਦੇ ਭੋਗ ਤੇ ਸਰਧਾਂਜ਼ਲੀ ਸਮਾਗਮ 11 ਮਈ ਸ਼ੁਕਰਵਾਰ ਨੂੰ ਨਥਾਣਾ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਹੋਵੇਗਾ।

WRITTEN BY