June 3, 2026 12:53 pm

ਨਗਰ ਕੌਂਸਲ ਭੋਗਪੁਰ ਨੂੰ ਮਿਲਿਆਂ ‘ਸਵੱਛ ਭਾਰਤ ਮਿਸ਼ਨ’ ਤਹਿਤ ਸਨਮਾਨ

ਭੋਗਪੁਰ, 9 ਮਈ (ਹਰਨਾਮ ਦਾਸ ਚੋਪੜਾ, ਹਰਨਾਮ ਸਿੰਘ ਮਿਨਹਾਸ)- ਨਗਰ ਕੌਸਲ ਭੋਗਪੁਰ ਵਲੋ ਕੀਤੇ ਗਏ ਉਪਰਾਲੇ ਅਤੇ ਸਫਾਈ ਸਟਾਫ ਦੀ ਸਖਤ ਮਿਹਨਤ ਸਦਕਾ, ਭੋਗਪੁਰ ਸਹਿਰ ਨੂੰ ਪੰਜਾਬ ਸਰਕਾਰ ਵੱਲੋਂ ਖੁਲੇ ਵਿ¤ਚ ਸੋਚ ਮੁਕਤ ਐਲਾਨਿਆਂ ਗਿਆਂ ਹੈ, ਜਿਸ ਤਹਿਤ ਪੰਜਾਬ ਸਰਕਾਰ ਨੇ ਇਸ ਕੌਂਸਲ ਨੂੰ ਪ੍ਰਸੰਸਾ ਪ¤ਤਰ ਦੇ ਕੇ ਸਨਮਾਨਿਤ ਕੀਤਾ।ਇਸ ਦਾ ਸਰਟੀਫਿਕੇਟ ਕੌਂਸਲ ਦੇ ਕਾਰਜਸਾਧਕ ਅਫਸਰ ਰਾਮ ਜੀਤ ਨੂੰ ਸੌਂਪਿਆ ਗਿਆ।ਕਾਰਜਸਾਧਕ ਅਫਸਰ ਰਾਮ ਜੀਤ ਨੇ ਦ¤ਸਿਆ ਕਿ ਸਵ¤ਛ ਭਾਰਤ ਮਿਸ਼ਨ ਤਹਿਤ ਨਗਰ ਕੌਂਸਲ ਸ਼ਹਿਰ ਨੂੰ ਸਾਫ ਸੁਥਰਾ ਰ¤ਖਣ ‘ਚ ਕੋਈ ਕਸਰ ਨਹੀਂ ਛ¤ਡ ਰਿਹਾ ਹੈ ਅਤੇ ਸਰਵੇ ਕਰਕੇ ਜਿਨ੍ਹਾਂ ਘਰਾਂ ਵਿਚ ਟਾਇਲਟਾਂ ਨਹੀਂ ਸਨ ਸਰਕਾਰ ਤੋਂ ਗ੍ਰਾਂਟ ਲਿਆ ਕੇ ਉਨ੍ਹਾਂ 53 ਘਰਾਂ ਅਤੇ ਦੋ ਕਮਿਊਟਰੀ ਤੇ ਪਬਲਿਕ ਟਾਇਲਟਾਂ ਬਣਾ ਦਿ¤ਤੀਆਂ ਹਨ। ਜਿਸ ਕਰਕੇ ਸਾਰੇ ਸ਼ਹਿਰ ਵਾਸੀ ਸ਼ੌਚ (ਪਖਾਨਾ) ਕਰਨ ਲਈ ਬਾਹਰ ਖੇਤਾਂ ਵਿ¤ਚ ਨਹੀਂ ਜਾਣਗੇ। ਉਨ੍ਹਾਂ ਦ¤ਸਿਆ ਕਿ ਹੁਣ ਨਗਰ ਕੌਂਸਲ ਭੋਗਪੁਰ, ਸ਼ਹਿਰ ਨੂੰ ਕੂੜਾ ਮੁਕਤ ਕਰਨ ਵ¤ਲ ਧਿਆਨ ਕੇਂਦਰਿਤ ਕਰ ਰਹੀ ਹੈ, ਜਿਸ ਤਹਿਤ ਡੰਪ ਸਾਈਡ ਅਤੇ ਪਿਟਸ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿ¤ਚ ਗਿ¤ਲੇ ਕੂੜੇ ਵਿਚ ਪਲਾਸਟਿਕ ਦੀਆਂ ਚੀਜ਼ਾਂ ਕ¤ਢ ਕੇ ਬਾਕੀ ਗਿ¤ਲੇ ਕੂੜੇ ਦੀ ਖਾਦ ਤਿਆਰ ਕਰਕੇ ਅਤੇ ਪਲਾਸਟਿਕ ਦੀਆਂ ਚੀਜ਼ਾਂ ਵੇਚ ਕੇ ਕੌਂਸਲ ਦੀ ਅਮਦਨ ਵਧਾਈ ਜਾਵੇਗੀ।
ਉਨ੍ਹਾਂ ਦ¤ਸਿਆ ਕਿ ਕਿ ਕੌਂਸਲ ਵਲੋਂ ਘਰ ਘਰ ਜਾ ਕੇ ਕੂੜਾ ਇਕ¤ਠਾ ਕਰਨ ਲਈ 4 ਆਟੋ-ਹਾਪਰ ਖਰੀਦੇ ਜਾ ਰਹੇ ਹਨ ਅਤੇ ਸ਼ਹਿਰ ਦੇ ਛ¤ਪੜਾਂ ਦਾ ਪਾਣੀ ਵੀ ਖੇਤੀ ਸੈਕਟਰ ਨੂੰ ਦੇਣ ਲਈ ਪ੍ਰੋਜੈਕਟ ਲਗਾਇਆ ਜਾਵੇਗਾ, ਜਿਸ ਨਾਲ ਕੌਂਸਲ ਦੀ ਅਮਦਨ ਵਧੇਗੀ। ਉਨ੍ਹਾਂ ਦ¤ਸਿਆ ਕਿ ਕੌਂਸਲ ਦੇ ਮੁਲਾਜ਼ਮਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੌਂਸਲ ਸਨਮਾਨ-ਪ¤ਤਰ ਵਾਲਾ ਸਰਟੀਫਿਕੇਟ ਪ੍ਰਾਪਤ ਕਰ ਸਕੀ।

Send this to a friend