ਫਰੀਦਕੋਟ, 9 ਮਈ (ਗੁਰਜੀਤ ਰੋਮਾਣਾ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਬੀਬਾ ਪਰਨੀਤ ਕੌਰ ਦੇ ਅਤਿ ਨਜਦੀਕੀ ਅਤੇ ਪਟਿਆਲਾ ਜਿਲ੍ਹੇ ਦੇ ਲਗਾਤਾਰ ਦੂਜੀ ਵਾਰ ਪ੍ਰਧਾਨ ਬਣੇ ਮਹਿਲਾ ਕਾਂਗਰਸ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਆਪਣੇ ਪਰਿਵਾਰ ਸਮੇਤ ਇਤਿਹਾਸਕ ਸ਼ਹਿਰ ਫਰੀਦਕੋਟ ਵਿਖੇ ਗੁਰਦੁਆਰਾ ਸਾਹਿਬ ਟਿਲਾ ਬਾਬਾ ਫਰੀਦ ਜੀ ਵਿਖੇ ਨਤਮਸਤਕ ਹੋਏ, ਫਰੀਦਕੋਟ ਪਹੁੰਚਣ ਤੇ ਵਿਕਾਸ ਕਟਾਰੀਆ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ, ਉਸ ਉਪਰੰਤ ਬੀਬਾ ਗੁਰਸ਼ਰਨ ਕੌਰ ਰੰਧਾਵਾ ਨੇ ਪਰਿਵਾਰ ਸਮੇਤ ਹਿਊਮਨ ਰਾਈਟਿਸ ਦੇ ਪ੍ਰਧਾਨ ਵਿਕਾਸ ਕਟਾਰੀਆ ਦੇ ਗ੍ਰਹਿ ਪਹੁੰਚ ਕੇ ਕੁ¤ਝ ਕਾਂਗਰਸੀ ਵਰਕਰਾਂ ਨਾਲ ਗ¤ਲਬਾਤ ਕੀਤੀ।ਇਸ ਮੌਕੇ ਜਸਵਿੰਦਰ ਸਿੰਘ ਰੰਧਾਵਾ, ਗੁਰਮੀਤ ਸਿੰਘ ਵੜੇਂਚ,ਬਿ¤ਟੂ ਅਰਾਈਆਂ ਵਾਲਾ, ਕਰੁਨ ਕਟਾਰੀਆ ਸਮੇਤ ਕਾਂਗਰਸੀ ਵਰਕਰ ਹਾਜ਼ਰ ਸਨ।