June 3, 2026 9:37 am

ਸਿੱਪੀ ਭਾਕਰ ਵੱਲੋਂ ਭੂੰਦੜ ਪਿੰਡ ’ਚ ਵਿਕਾਸ ਕਾਰਜਾਂ ਦੀ ਸ਼ੁਰੂਆਤ

ਰਾਮਪੁਰਾ ਫੂਲ, 9 ਮਈ (ਮਨਪ੍ਰੀਤ ਸਿੰਘ ਗਿੱਲ)- ਅੱਜ ਸਾਬਕਾ ਕੈਬਨਿਟ ਮੰਤਰੀ ਹਰਮੰਦਰ ਸਿੰਘ ਜੱਸੀ ਦੇ ਨਿਜੀ ਸਹਾਇਕ ਸਿੱਪੀ ਭਾਕਰ ਵਲੋਂ ਹਲਕਾ ਮੌੜ ਦੇ ਪਿੰਡ ਭੂੰਦੜ ਤੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਪੰਚਾਇਤ ਘਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਕੰਮ ਦੀ ਸ਼ੁਰੂਆਤ ਉਨ੍ਹਾਂ ਵੱਲੋਂ ਨੀਂਹ ’ਚ ਪਹਿਲੀ ਇੱਟ ਲਗਾ ਕੇ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਸੇਵਾਦਾਰ ਹਰਮੰਦਰ ਸਿੰਘ ਜੱਸੀ ਦੀ ਰਹਿਨੁਮਾਈ ਹੇਠ ਹਲਕੇ ’ਚ ਰਹਿੰਦੀਆਂ ਬੁਨਿਆਦੀ ਘਾਟਾਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ ਜਿਸ ਦੀ ਸ਼ੁਰੂਆਤ ਅੱਜ ਭੂੰਦੜ ਤੋਂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੌੜ ਹਲਕੇ ਦਾ ਸੰਪੂਰਨ ਵਿਕਾਸ ਕਰਨਾ ਹੀ ਉਨ੍ਹਾਂ ਦਾ ਮਕਸਦ ਹੈ ਜਿਸ ਲਈ ਕੈਪਟਨ ਸਰਕਾਰ ਵਚਨ ਬੱਧ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਕੰਮਾਂ ਲਈ ਹਰਮੰਦਰ ਜੱਸੀ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦੇਣਗੇ। ਇਸ ਮੌਕੇ ਉਨ੍ਹਾਂ ਨਾਲ ਸ਼ਮਿੰਦਰ ਗੋਰਾ ਭੂੰਦੜ, ਬੰਤ ਸਿੰਘ, ਲਖਵਿੰਦਰ ਰਾਜਾ, ਦਵਿੰਦਰ ਬੱਬੀ, ਮੋਹਿੰਦਰ ਸਿੰਘ, ਮੰਦਰ ਸਿੰਘ, ਹਰੀ ਸਿੰਘ, ਭੋਲਾ ਸਿੰਘ, ਜਗਜੀਤ ਜੱਗੀ, ਫੱਗਣ ਸਿੰਘ ਆਦਿ ਕਾਂਗਰਸੀ ਆਗੂ ਹਾਜ਼ਰ ਸਨ।

Send this to a friend