ਅੰਮ੍ਰਿਤਸਰ, 9 ਮਈ (ਦਵਾਰਕਾ ਨਾਥ ਰਾਣਾ)-ਸਰਹੱਦੀ ਇਲਾਕੇ ਤੇ ਰਾਵੀ ਦਰਿਆ ਤੋਂ ਪਾਰਲੇ ਪਾਸੇ ਵਾਲੀ ਜਮੀਨ ਦੇ ਕਿਸਾਨਾਂ ਨੁੰ ਵੱਡੀ ਰਾਹਤ ਦਿੰਦਿਆ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਲੈਡ ਫੰਡ ਵਿਚੋਂ ਕਿਸਾਨਾਂ ਨੁੰ ਰਾਵੀ ਦਰਿਆ ਦੇ ਆਸਾਨੀ ਨਾਲ ਆਰ ਪਾਰ ਜਾਣ ਲਈ ਦੋ ਵੱਡੀਆਂ ਕਿਸ਼ਤੀਆਂ ਲੈ ਕੇ ਦਿੱਤੀਆਂ।ਇਸ ਦੇ ਬਾਰੇ ਜਾਣਕਾਰੀ ਦਿੰਦਿਆ ਨੇ ਸਰਦਾਰ ਔਜਲਾ ਨੇ ਦੱਸਿਆ ਕੇ ਰਾਵੀ ਦਰਿਆ ਦੇ ਪਾਰ 25 ਪਿੰਡਾ ਦੇ ਕਿਸਾਨਾ ਦੀ ਲਗਭਗ 8 ਹਜਾਰ ਕਿਲੇ ਜਮੀਨ ਹੈ। ਪਰ ਸਥਾਈ ਤੇ ਅਸਥਾਈ ਪੁਲਾਂ ਦੀ ਘਾਟ ਕਾਰਨ ਇਹਨਾਂ ਕਿਸਾਨਾ ਲਈ ਖੁਦ ਦਰਿਆ ਦੇ ਆਰ ਪਾਰ ਜਾਣਾ ਤੇ ਹੋਰ ਖੇਤੀ ਮਿਸ਼ਨਰੀ ਖੜਨ ਲਈ ਬਹੁਤ ਵੱਡੀ ਮੁਸ਼ਕਿਲ ਆਉਂਦੀ ਸੀ। ਉਹਨਾਂ ਨੇ ਕਿਹਾ ਕਿ 2016 ਵਿਚੋ ਉਹਨਾਂ ਨੇ ਆਪਣੇ ਨਿੱਜੀ ਫੰਡਾ ਵਿਚੋਂ ਵੀ ਇਕ ਕਿਸ਼ਤੀ ਮਹੁਈਆਂ ਕਰਵਾਈ ਸੀ ਪਰ ਕਿਸਾਨਾ ਦੀ ਆਵਾਂਜਾਈ ਜਿਆਦਾ ਹੋਣ ਕਰਕੇ ਇਥੇ ਹੋਰ ਵੀ ਕਿਸ਼ਤੀਆਂ ਦੀ ਲੋੜ ਸੀ ਤੇ ਹੁਣ ਪਿੰਡ ਕੋਟ ‘ਰਾਜਦਾ ਬਲ’ ਲੱਬੇ ਤੇ ਸੋਹੋਵਾਲ ਦੇ ਪਿੰਡਾਂ ਤੇ ਹੋਰ ਰਾਵੀ ਨਾਲ ਲਗਦੇ ਪਿੰਡਾ ਦੇ ਕਿਸਾਨਾਂ ਲਈ ਦਰਿਆ ਦੇ ਆਰ ਪਾਰ ਜਾਣ ਲਈ ਦੋ ਹੋਰ ਕਿਸ਼ਤੀਆਂ ਮਹੁਈਆ ਕਰਵਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਵਡੀਆਂ ਕਿਸ਼ਤੀਆਂ ਹਨ ਜਿਨ੍ਹਾਂ ਵਿੱਚ ਇੱਕੋ ਵਾਰ 250 ਲੋਕ ਚੜ ਸਕਦੇ ਹਨ। ਇਸ ਤੋਂ ਇਲਾਵਾ ਇਹਨਾਂ ਵਿੱਚ ਟ੍ਰਕੈਟਰ ਟਰਾਲੀਆਂ ਹੋਰ ਵੀ ਖੇਤੀ ਦੇ ਸੰਦ ਆਰ ਪਾਰ ਲਿਜਾਏ ਸਕਦੇ ਹਨ। ਉਹਨਾਂ ਨੇ ਕਿਹਾ ਕਿ ਇਹ ਕਿਸ਼ਤੀਆ ਦੇਸ਼ ਦੀ ਸੇਵਾ ਵਿੱਚ ਲੇ ਬੀ ਐਸ ਐਫ ਵਾਲੇ ਵੀ ਵਰਤ ਸਕਦੇ ਹਨ। ਸਰਦਾਰ ਔਜਲਾ ਨੇ ਕਿਹਾ ਕਿ ਰਾਵੀ ਦੇ ਨਾਲ ਲੱਗਦੇ ਪਿੰਡਾ ਤੇ ਕਿਸਾਨਾਂ ਦੀ ਮੁਸ਼ਕਿਲਾ ਵੱਡੀਆਂ ਵੀ ਹਨ ਤੇ ਬਹੁਤ ਸਾਰੀਆਂ ਹਨ ਉਹਨਾਂ ਨੇ ਕਿਹਾ ਕਿ ਕਿਸਾਨਾ ਦੀ ਹੋਰ ਬੇਹਤਰੀ ਲਈ ਉਹ ਪੰਜਾਬ ਦੇ ਮੁਖ ਮੰਤਰੀ ਕੇੈਪਟਨ ਅਮਰਿੰਦਰ ਸਿੰਘ ਨਾਲ ਗਲ ਕਰਕੇ ਇਥੇ ਪਨਟੂਨ ਪੁਲ ਦੀ ਉਸਾਰੀ ਲਈ ਬੇਨਤੀ ਕਰਨ ਗੇ। ਉਹਨਾਂ ਨੇ ਕਿਹਾ ਕਿ ਦਰਿਆ ਰਾਵੀ ਤੇ ਇਸਦੇ ਨਾਲ ਲਗਦੇ ਇਲਾਕੇ ਵਿੱਚ ਟੂਰਜਿਮ ਦੇ ਵਿਕਾਸ ਦੀਆਂ ਬਹੁਤ ਸੰਭਾਵਾਨਾਂ ਹਨ ਉਹ ਜਲਦੀ ਹੀ ਇਥੇ ਇਕੋ ਟੂਰਜਿਮ ਤੇ ਵਾਟਰ-ਖੇਡਾ ਦੇ ਵਿਕਾਸ ਲਈ ਆਪਣੇ ਪੱਧਰ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੁੰ ਬੇਨਤੀ ਕਰਨ ਗੇ ਤਾਂ ਕਿ ਇਸ ਸਰਹਦੀ ਇਲਾਕੇ ਦੇ ਲੋਕਾਂ ਨੁੰ ਟੂਰਜਿਮ ਵਿੱਚ ਰੁਜਗਾਰ ਮਿਲ ਸਕੇ ਉਨ੍ਹਾਂ ਨੇ ਕਿਹਾ ਕਿ ਛੇਤੀ ਹੀ ਅੰਮ੍ਰਿਤਸਰ ਅਜਨਾਲਾ ਰਮਦਾਸ ਰਸਤੇ ਨੂੰ ਚਾਰ ਮਾਰਗੀ ਬਣਾਉਣ ਲਈ ਉਸਾਰੀ ਸੁਰੂ ਹੋਣ ਜਾ ਰਹੀ ਹੈ। ਜਿਸ ਨਾਲ ਇਸ ਸਰਕਟ ਵਿੱਚ ਟੂਰਜਿਮ ਵਧਣ ਦੀਆਂ ਬਹੁਤ ਸੰਭਾਵਨਾਵਾਂ ਹਨ।