ਜਲੰਧਰ, 9 ਮਈ (ਪੀ.ਟੀ.)- ਪੰਜਾਬ ਸਮੇਤ ਉਤਰੀ ਭਾਰਤ ਦੇ ਕਈ ਹਿ¤ਸਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਦੁਪਹਿਰ ਕਰੀਬ 4.15 ਮਿੰਟਾਂ ‘ਤੇ ਮਹਿਸੂਸ ਕੀਤੇ ਗਏ। ਦਿਲੀ ਐਨ.ਸੀ.ਆਰ, ਜੰਮੂ-ਕਸ਼ਮੀਰ, ਹਰਿਆਣਾ ਸਮੇਤ ਚੰਡੀਗੜ੍ਹ ਦੇ ਨੇੜਲੇ ਹਿਸਿਆਂ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਵੇਂ ਹੀ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਤਾਂ ਲੋਕ ਆਪਣੇ-ਆਪਣੇ ਘਰਾਂ ਅਤੇ ਦਫਤਰਾਂ ‘ਚੋਂ ਨਿਕਲ ਕੇ ਖੁਲ੍ਹੀਆਂ ਸੜਕਾਂ ‘ਤੇ ਆ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.1 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਪਾਕਿਸਤਾਨ ਦਾ ਬੰਨੂ ਰਿਹਾ।ਭਾਰਤ ਦੇ ਕਈ ਸੂਬਿਆਂ ‘ਚ ਬੀਤੇ ਦੋ ਦਿਨਾਂ ਤੋਂ ਤੂਫਾਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।