ਬੁਢਲਾਡਾ, 8 ਮਈ (ਚਹਿਲ)- ਪਿੰਡ ਬੱਛੋਆਣਾ ਦੇ ਨੌਜਵਾਨ ਕਿਸਾਨ ਦੀ ਆਪਣੇ ਖੇਤਾਂ ਚ ਕੰਮ ਕਰਦਿਆ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਤਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਸੰਮਤੀ ਬੁਢਲਾਡਾ ਦੀ ਸਾਬਕਾ ਚੇਅਰਪਰਸਨ ਛਿੰਦਰ ਕੌਰ ਤੇ ਅਕਾਲੀ ਆਗੂ ਸੁਖਰਾਜ ਸਿੰਘ ਦਾ ਨੌਜਵਾਨ ਪੁੱਤਰ ਗੁਰਪ੍ਰੀਤ ਸਿੰਘ (28) ਬੀਤੇ ਕੱਲ ਆਪਣੀ ਠੇਕੇ ਤੇ ਲਈ ਜ਼ਮੀਨ ਚ ਰੂੜੀ ਦੀ ਖਾਦ ਪਾਉਣ ਉਪਰੰਤ ਪਾਣੀ-ਪੀਣ ਲਈ ਖੇਤੀ ਮੋਟਰ ਦਾ ਸਵਿੱਚ ਦੱਬਾਉਣ ਲੱਗਾ ਤਾ ਉਸਨੂੰ ਬਿਜਲੀ ਦਾ ਜੋਰਦਾਰ ਕਰੰਟ ਲੱਗ ਗਿਆ ਜਿਸਦੀ ਨਾਲ ਉਸਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਢਾਈ ਸਾਲ ਪਹਿਲਾ ਹੀ ਵਿਆਹ ਹੋਇਆ ਸੀ ਅਤੇ ਉਸਦੇ ਘਰ ਡੇਢ ਕੁ ਸਾਲ ਦੀ ਬੇਟੀ ਹੈ। ਸਾਬਕਾ ਸਰਪੰਚ ਹਰਦਰਸ਼ਨ ਸਿੰਘ ਸੇਖੋਂ ਅਕਾਲੀ ਆਗੂ ਅਝੈਬ ਸਿੰਘ ਜੀਤਸਰ ਨੇ ਇਸ ਖੇਤੀ ਹਾਦਸੇ ਲਈ ਮੰਡੀ ਬੋਰਡ ਅਤੇ ਸਰਕਾਰ ਪਾਸੋਂ ਮੁਆਵਜੇ ਦੀ ਮੰਗ ਕੀਤੀ ਹੈ।
ਬੱਛੋਆਣਾ ਦੇ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ



