May 27, 2026 12:12 pm

ਗੋਲਡ ਮੈਡਲ ਜੇਤੂ ਇੰਦਰਜੀਤ ਦਾ ਪਿੰਡ ਪੁੱਜਣ ’ਤੇ ਭਰਵਾਂ ਸਵਾਗਤ

ਫੂਲ ਟਾਊਨ, 8 ਮਈ (ਮੱਖਣ ਸਿੰਘ ਬੁੱਟਰ, ਮਨਦੀਪ ਢੀਂਗਰਾ)- ਰਾਜਸਥਾਨ ਦੇ ਸ਼ਹਿਰ ਉਦੇਪੁਰ ਵਿਖੇ ਹੋਈ ਏਸ਼ੀਆਈ ਚੈਪੀਅਨਸ਼ਿੱਪ ਵਿਚ ਗੋਲਡ ਮੈਡਲ ਹਾਸਲ ਕਰਕੇ ਆਪਣੇ ਘਰ ਪੁੱਜੇ ਇੰਦਰਜੀਤ ਸਿੰਘ ਦਾ ਜੋਰਦਾਰ ਸਵਾਗਤ ਕੀਤਾ।ਪਿੰਡ ਫੂਲ ਦਾ ਜੰਮਪਲ ਇੰਦਰਜੀਤ ਸਿੰਘ ਜਿਉਂ ਹੀ ਰਾਮਪੁਰਾ ਪਹੁੰਚਿਆਂ ਤਾਂ ਉਸਦਾ ਢੋਲ-ਢਮੱਕਿਆ ਅਤੇ ਪਟਾਕੇ ਚਲਾ ਕੇ ਸ਼ਹਿਰੀਆਂ ਨੇ ਉਸਨੂੰ ਜੀ ਆਇਆ ਆਖਿਆ।ਪਾਵਰ ਲਿਫਟਿੰਗ ਵਿਚ ਪੰਜਾਬ ਲਈ ਸੋਨ ਤਗਮਾਂ ਲੈ ਕੇ ਆਏ ਇੰਦਰਜੀਤ ਨੂੰ ਖੁੱਲੀ ਜੀਪ ਵਿਚ ਸ਼ਹਿਰ ਦੇ ਵੱਖ-ਵੱਖ ਬਜਾਰਾਂ ਚੋ ਹੋ ਕੇ ਆਪਣੇ ਪਿੰਡ ਫੂਲ ਲਿਜਾਇਆ ਗਿਆ। ਜਿੱਥੇ ਪਿੰਡ ਵਾਸੀਆਂ ਨੇ ਉਸਨੂੰ ਆਪਣੇ ਦੇਸ਼ ਅਤੇ ਸੂਬੇ ਵਿਚ ਪਿੰਡ ਦਾ ਨਾਮ ਉਚਾ ਕਰਨ ਤੇ ਭਰਵਾਂ ਸਵਾਗਤ ਕੀਤਾ।ਇੰਦਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਜਿੱਤ ਦਾ ਸਿਹਰਾ ਮੇਰੇ ਮਾਤਾ-ਪਿਤਾ ਅਤੇ ਕੋਚ ਪਰਮਿੰਦਰ ਸਿੰਘ ਕਾਲਾ ਨੂੰ ਜਾਂਦਾ ਹੈ ਕਿਉਕਿ ਮੇਰੇ ਘਰ ਦੇ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਵੀ ਉਨਾ ਮੇਰੀ ਗੇਮ ਨੂੰ ਬੋਝ ਨਹੀ ਸਮਝਿਆ ਬਲਕਿ ਸਮੇਂ-ਸਮੇਂ ਤੇ ਮੇਰਾ ਸਾਥ ਦਿੱਤਾ।ਇੰਦਰਜੀਤ ਦੇ ਪਿਤਾ ਸੁਖਦੇਵ ਸਿੰਘ ਸੁੱਖੂ ਨੇ ਖੁਸੀ ਜਾਹਿਰ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇੰਟਰਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਬਣਦਾ ਮਾਣ ਸਨਮਾਨ ਦੇਵੇ।ਜਿਕਰਯੋਗ ਹੈ ਕਿ ਇੰਦਰਜੀਤ ਨੇ ਪਾਵਰ ਵੇਟ ਲਿਫਟਿੰਗ ਵਰਗ 105 ਕਿਲੋਗ੍ਰਾਮ ਵਿਚ ਆਪਣੇ ਵਿਰੋਧੀਆਂ ਨੂੰ ਚਿੱਤ ਕਰਕੇ ਇਹ ਖਿਤਾਬ ਆਪਣੇ ਨਾਮ ਕੀਤਾ ਹੈ । ਇਸ ਮੌਕੇ ਚਰਨਜੀਤ ਜਟਾਣਾ, ਕਾਮਰੇਡ ਅਮਰੀਕ ਫੂਲ, ਗੁਰਤੇਜ ਰਾਣਾ, ਸੇਵਕ ਧਾਲੀਵਾਲ, ਦਲਜੀਤ ਭੱਟੀ, ਗੁਰਦੀਪ ਸਿੰਘ ਬੁੱਟਰ, ਜਸਵਿੰਦਰ ਢਿੱਲੋਂ, ਬੰਟੀ ਜਟਾਣਾ, ਗੱਗੂ, ਕਰਨ ਤਿਵਾੜੀ, ਵਿੱਕੀ ਲੋਹਟ, ਸ਼ਿਕੰਦਰ ਸਪਰਾ, ਦਰਸ਼ਨ ਸੋਹੀ, ਕਾਲਾ ਸ਼ਰਮਾ, ਧਰਮਾ ਭਾਗਲਾ, ਸੀਰਾ ਸਿੱਧੂ, ਧਰਮਪਾਲ ਸਿੰਘ, ਬਿੰਦਰ ਚਹਿਲ, ਅੰਗਰੇਜ ਬਰਾੜ, ਧੀਰਾ ਮਾਨ, ਗੁਰਮੀਤ ਬੁੱਟਰ, ਭੀਮ ਸ਼ਰਮਾ, ਗੁਰਪ੍ਰੀਤ ਸ਼ਰਮਾ, ਨਵੀ ਜਟਾਣਾ ਆਦਿ ਹਾਜਰ ਸਨ।

Send this to a friend