ਐਸ.ਏ.ਐਸ.ਨਗਰ, 7 ਮਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਕੂਲ ਸਿਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ ਵਲੋਂ ਪ੍ਰੈਸ ਨਾਲ ਸਾਂਝੀ ਕੀਤੀ ਜਾਣਕਾਰੀ ‘ਚ ਦਸਿਆ ਗਿਆ ਹੈ ਕਿ ਬੋਰਡ ਵਲੋਂ ਮਾਰਚ 2018 ‘ਚ ਹੋਈ ਦਸਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਦਾ ਨਤੀਜਾ 8 ਮਈ ਨੂੰ ਐਲਾਨਿਆ ਜਾ ਰਿਹਾ ਹੈ।
ਬੋਰਡ ਚੇਅਰਮੈਨ ਨੇ ਅਗੇ ਦਸਿਆ ਕਿ ਦਸਵੀਂ ਦੇ ਸਮੁਚੇ ਨਤੀਜੇ ਦੇ ਨਾਲ ਹੀ ਦਸਵੀਂ ਦੀ ਮੈਰਿਟ ਸੂਚੀ ਵੀ ਕਲ੍ਹ ਨੂੰ ਜਾਰੀ ਕੀਤੀ ਜਾਵੇਗੀ? ਉਹਨਾਂ ਕਿਹਾ ਕਿ 9 ਮਈ ਦੁਪਹਿਰ ਤੋਂ ਬੋਰਡ ਦੀ ਵੈਬਸਾਈਟ ਾ.ਪਸੲਬ.ੳਚ.ਨਿ ਅਤੇ ਾ.ਨਿਦੳਿਰੲਸੁਲਟਸ.ਚੋਮ ‘ਤੇ ਸਕੂਲ ਕੋਡ ਜਾਂ ਆਪਣੇ ਰੋਲ ਨੰਬਰ ਰਾਹੀਂ ਦਸਵੀਂ ਦਾ ਨਤੀਜਾ ਦੇਖਿਆ ਜਾ ਸਕੇਗਾ।