June 3, 2026 7:39 am

ਕਸ਼ਮੀਰ ’ਚ ਹਾਲਾਤ ਭੜਕੇ-ਪੁਲਿਸ ਮੁਕਾਬਲੇ ਤੋਂ ਬਾਅਦ ਝੜਪਾਂ ’ਚ 5 ਨਾਗਰਿਕ ਹਲਾਕ

ਸ਼ੌਪੀਆਂ ਮੁਕਾਬਲੇ ’ਚ ਕਸ਼ਮੀਰ ਯੂਨੀਵਰਸਿਟੀ ਦਾ ਲਾਪਤਾ ਪ੍ਰੋਫੈਸਰ ਵੀ ਮਾਰਿਆ ਗਿਆ

ਸ਼੍ਰੀਨਗਰ, 6 ਮਈ- ਜੰਮੂ-ਕਸ਼ਮੀਰ ਵਿੱਚ ਹਾਲਾਤ ਇੱਕ ਦਮ ਭੜਕ ਗਏ ਹਨ। ਦੱਖਣੀ ਕਸ਼ਮੀਰ ਦੇ ਸ਼ੌਪੀਆਂ ਜ਼ਿਲ੍ਹੇ ਵਿੱਚ ਹੋਏ ਇੱਕ ਪੁਲਿਸ ਮੁਕਾਬਲੇ ਦੌਰਾਨ 5 ਕਸ਼ਮੀਰੀ ਅੱਤਵਾਦੀ ਮਾਰੇ ਗਏ, ਜਿਨ੍ਹਾਂ ਵਿੱਚੋਂ 4 ਲੋਕਲ ਕਮਾਂਡਰ ਸਨ। ਇਸ ਮੁਕਾਬਲੇ ੌਦੌਰਾਨ ਕਸ਼ਮੀਰ ਯੂਨੀਵਰਸਿਟੀ ਦਾ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਇੱਕ ਪ੍ਰੋਫੈਸਰ ਰਵੀ ਭੱਟ ਵੀ ਮਾਰਿਆ ਗਿਆ। ਇਸ ਪ੍ਰੋਫੈਸਰ ਦੀ ਭਾਲ ਲਈ ਯੂਨੀਵਰਸਿਟੀ ਵਿੱਚ ਵਿਦਿਆਰਥੀ ਹੜਤਾਲ ’ਤੇ ਹਨ। ਪ੍ਰਸ਼ਾਸਨ ਨੇ ਸੋਮਵਾਰ ਤੋਂ ਮੰਗਲਵਾਰ ਤੱਕ ਯੂਨੀਵਰਸਿਟੀ ਬੰਦ ਕਰ ਦਿੱਤੀ ਹੈ। ਇਸ ਮੁਕਾਬਲੇ ਤੋਂ ਭੜਕੇ ਲੋਕਾਂ ਵੱਲੋਂ ਥਾਂ-ਥਾਂ ਰੋਸ ਵਿਖਾਵੇ ਕੀਤੇ ਗਏ, ਜਿਸ ਦੌਰਾਨ 5 ਪ੍ਰਦਰਸ਼ਨਕਾਰੀ ਸੁਰੱਖਿਆ ਬਲਾਂ ਦੀਆਂ ਗੋਲੀਆਂ ਨਾਲ ਮਾਰੇ ਗਏ। ਸ਼ੌਪੀਆਂ ਖੇਤਰ ਵਿੱਚ ਬੀਤੇ ਕੱਲ੍ਹ ਤੋਂ 14 ਮੌਤਾਂ ਹੋ ਚੁੱਕੀਆਂ ਹਨ। ਭਾਰੀ ਜਾਨੀ ਨੁਕਸਾਨ ਤੋਂ ਬਾਅਦ ਇਸ ਖੇਤਰ ਵਿੱਚ ਤਣਾਅ ਪਾਇਆ ਜਾ ਰਿਹਾ ਹੈ।
ਪਿਛਲੇ ਦੋ ਮਹੀਨਿਆਂ ਵਿੱਚ ਇਹ ਦੂਸਰਾ ਮੌਕਾ ਹੈ ਜਦੋਂ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ ਹਨ। ਕਸ਼ਮੀਰ ਵਾਦੀ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੋਬਾਇਲ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ। ਕਸ਼ਮੀਰ ਯੂਨੀਵਰਸਿਟੀ ਦਾ ਮਾਰਿਆ ਗਿਆ ਪ੍ਰੋਫੈਸਰ ਸੋਸ਼ਿਆਲੌਜੀ ਡਿਪਾਰਟਮੈਂਟ ਵਿੱਚ ਪੜ੍ਹਾ ਰਿਹਾ ਸੀ। ਸ਼ੁੱਕਰਵਾਰ ਨੂੰ ਉਹ ਅਚਾਨਕ ਲਾਪਤਾ ਹੋ ਗਿਆ। ਪਰਿਵਾਰ ਵੱਲੋਂ ਸ਼ਨਿੱਚਰਵਾਰ ਨੂੰ ਇਸ ਦੀ ਸੂਚਨਾ ਯੂਨੀਵਰਸਿਟੀ ਨੂੰ ਦਿੱਤੀ ਗਈ। ਪੁਲਿਸ ਦਾ ਦਾਅਵਾ ਹੈ ਕਿ ਉਹ ਅੱਤਵਾਦੀਆਂ ਵਿੱਚ ਸ਼ਾਮਿਲ ਹੋ ਗਿਆ ਸੀ ਅਤੇ ਅੱਜ ਦੇ ਮੁਕਾਬਲੇ ਵਿੱਚ ਮਾਰਿਆ ਗਿਆ।

Send this to a friend