ਇਸਲਾਮਾਬਾਦ, 6 ਮਈ (ਪੀ.ਟੀ.)- ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਵਿਚ ਗੈਸ ਧਮਾਕੇ ਤੋਂ ਬਾਅਦ ਕੋਲੇ ਦੀਆਂ ਦੋ ਖਾਨਾਂ ਧਸਣ ਨਾਲ 23 ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਸੂਬਾਈ ਰਾਜਧਾਨੀ ਕਵੇਟਾ ਨੇੜੇ ਮਾਰਵਾੜ ਵਿਚ ਗੈਸ ਧਮਾਕੇ ਦੇ ਚਲਦੇ ਕਲ ਪਹਿਲਾ ਹਾਦਸਾ ਹੋਇਆ। ਕਵੇਟਾ ਦੇ ਡਿਪਟੀ ਕਮਿਸ਼ਨਰ ਫਾਰੂਕ ਅਤੀਕ ਨੇ ਦਸਿਆ ਕਿ ਇਸ ਹਾਦਸੇ ਵਿਚ 16 ਕਰਮਚਾਰੀ ਮਾਰੇ ਗਏ ਹਨ।