ਨਵੀਂ ਦਿੱਲੀ/ਯੱਲਮਾ, 6 ਮਈ (ਪੰਜਾਬ ਟਾਇਮਜ਼ ਬਿਊਰੋ)- ਕਰਨਾਟਕ ਚੋਣਾਂ ਨੇੜੇ ਆਉਂਦੇ ਹੀ ਭਾਜਪਾ ਅਤੇ ਕਾਂਗਰਸ ਵਿਚਕਾਰ ਬਿਆਨਬਾਜ਼ੀ ਵੀ ਤੇਜ਼ ਹੋ ਗਈ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਬਾਅਦ ਹੁਣ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ ਅਤੇ ਰਾਜ ਦੇ ਮੁਖਮੰਤਰੀ ਸਿਧਰਮਈਆ ‘ਤੇ ਤੰਜ਼ ਕਸਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਰਨਾਟਕ ਸਰਕਾਰ ਵੋਟ ਬੈਂਕ ਦੀ ਰਾਜਨੀਤੀ ਲਈ ਸੁਲਤਾਨਾਂ ਦੀ ਜਯੰਤੀ ਮਨਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ‘ਚ ਭਾਜਪਾ ਦੀ ਲਹਿਰ ਨਹੀਂ ਸਗੋਂ ਉਸ ਦੀ ਸੁਨਾਮੀ ਆਵੇਗੀ।ਕਰਨਾਟਕ ਦੇ ਯਲਮਾ ‘ਚ ਇਕ ਚੋਣ ਸਭਾ ਨੂੰ ਸੰਬੋਧਿਤ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਯੇਦਿਯੁਰਪਾ ਜੀ ਦੀ ਸਰਕਾਰ ਬਣਵਾਓ, ਅਸੀਂ ਮਹਾਦੇਈ ਮਸਲੇ ਨੂੰ 6 ਮਹੀਨੇ ‘ਚ ਸੁਲਝਾ ਲਵਾਂਗੇ।