ਰਾਮਪੁਰਾ ਫੂਲ, 6 ਮਈ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੇ ਊਰਜਾ ਮੰਤਰੀ ਬਣਨ ’ਤੇ ਹਲਕੇ ਦੇ ਸ਼ਥਾਨਕ ਨਗਰ ਕੌਸਲ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸ ਆਗੂ ਸਵਰਨ ਸਿੰਘ ਕੁੱਕੂ ਨੇ ਕਿਹਾ ਕਿ ਪਿਛਲੇ 10 ਸਾਲ ਤੋ ਵਿਕਾਸ ਲਈ ਤਰਸ ਚੁੱਕਿਆ ਰਾਮਪੁਰਾ ਹਲਕਾ ਹੁਣ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਵਿਚ ਬੁਲੰਦੀਆ ਨੂੰ ਛੂਹਣ ਲੱਗ ਜਾਵੇਗਾ ਕਿਉਕਿ ਵਿਕਾਸ ਦੀ ਤਾਘ ਰੱਖਣ ਵਾਲੇ ਲੋਕ ਆਗੂ ਕਾਂਗੜ ਹੀ ਹਲਕੇ ਨੂੰ ਸਮੱਸਿਆਵਾਂ ਤੋ ਨਿਜਾਤ ਦਿਵਾਉਣਗੇ।ਕਾਂਗਰਸ ਆਗੂ ਸਵਰਨ ਸਿੰਘ ਕੁੱਕੂ ਕਹਿਣਾ ਹੈ ਕਿ ਸ਼ਹਿਰ ਦੀ ਸੁੰਦਰ ਦਿੱਖ ਅਤੇ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਸਾਰਥਿਕ ਸੋਚ ਅਪਣਾਉਣ ਵਾਲੇ ਲੋਕ ਆਗੂ ਕਾਂਗੜ ਦੀ ਅਗਵਾਈ ਹੇਠ ਹਰ ਉਹ ਵਿਕਾਸ ਦੇ ਕੰਮ ਸੰਭਵ ਹੋ ਸਕਣਗੇ ਜਿਸ ਲਈ ਹਲਕਾ ਪਿਛਲੇ 10 ਸਾਲ ਤੋ ਤਰਸਦਾ ਰਿਹਾ ਹੈ।ਕਿਸਾਨ ਅਤੇ ਕਿਸਾਨੀ ਦੀਆ ਮੰਗਾਂ ਅਤੇ ਸਮੱਸਿਆਵਾਂ ਨੂੰ ਪੂਰਨ ਲਈ ਕੈਪਟਨ ਸਰਕਾਰ ਪੂਰੀ ਤਰਾਂ ਤੱਤਪਰ ਹੈ। ਜਿਸ ਦਾ ਹਿੱਸਾ ਨਵ ਨਿਯੁਕਤ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਹਨ ਸੋ ਹੁਣ ਗੁਰਪ੍ਰੀਤ ਸਿੰਘ ਕਾਂਗੜ ਦੇ ਮੰਤਰੀ ਬਣਨ ਨਾਲ ਕਿਸਾਨੀ ਦੇ ਮਸਲੇ ਹੋਰ ਵੀ ਵਧੇਰੇ ਹੱਲ ਹੋਣਗੇ ਕਿਉਕਿ ਵਿਧਾਇਕ ਕਾਂਗੜ ਨੇ ਹਮੇਸ਼ਾਂ ਹੀ ਵਿਧਾਇਕ ਹੁੰਦਿਆਂ ਵੀ ਕਿਸਾਨੀ ਲੲਂੀ ਲਗਾਤਾਰ ਵਿਧਾਨ ਸਭਾ ਅੰਦਰ ਆਵਾਜ ਬੁਲੰਦ ਕੀਤੀ ਹੈ।ਇਸ ਮੌਕੇ ਮੀਡੀਆ ਇੰਚਾਰਜ ਬੂਟਾ ਸਿੰਘ, ਸਤਨਾਮ ਸਿੰਘ ਔਲਖ,ਕਿਰਨਦੀਪ ਔਲਖ,ਦਲਵਿੰਦਰ ਘੋਲੀਆ, ਗੁਰਸੇਵਕ ਸਿੰਘ, ਗੁਰਚਰਨ ਸਿੰਘ ਸਿੰਕਦਰ, ਲਖਵੀਰ ਸਿੰਘ ਬੇਕਨੀਰਆ ਪਰਮਪਾਲ ਸਿੰਘ ਬੇਕਨੀਰਆਂ ਗੁਰਪ੍ਰੀਤ ਸਿੰਘ ਹੈਪੀ,ਅਜੁਰਨ ਪਾਲ, ,ਲਵਪ੍ਰੀਤ ਭਰਾਤੀ, ਜਗਜੀਤ ਸਿੰਘ ਜੱਗੀ, ਸਤਪਾਲ ਸਿੰਘ ਸਿੰਕਦਰ, ਸੁਖਮਨਦੀਪ ਸਿੰਕਦਰ ਸਮਰੇਨ ਰੁਪਲ, ਗੁਰਪ੍ਰੀਤ ਸਿੰਕਦਰ, ਜੀ.ਐਸ.ਟੋਨੀ, ਅਰਮਜੀਤ ਸਿੰਘ ਸਿੰਕਦਰ, ਪਵਨ ਕਾਕਾ, ਆਦਿ ਹਾਜਰ ਹਨ।