June 3, 2026 11:33 pm

12 ਹਜ਼ਾਰ ਕਰੋੜ ਦੀ ਲਾਗਤ ਨਾਲ 600 ਜਿਲ੍ਹਿਆਂ ਵਿੱਚ ਸਕਿਲ ਸੈਂਟਰ ਖੋਲੇ ਗਏ : ਹਰਸਿਮਰਤ ਕੋਰ ਬਾਦਲ

ਸਰਦੂਲਗੜ੍ਹ ਵਿੱਚ ਪੰਜਾਬ ਦੇ ਦੂਸਰੇ ਸਕਿਲ ਸੈਂਟਰ ਦਾ ਉਦਘਾਟਨ

ਸਰਦੂਲਗੜ੍ਹ, 5 ਮਈ (ਵਿਪਨ ਗੋਇਲ, ਬਲਜੀਤਪਾਲ)- ਕੇਂਦਰ ਸਰਕਾਰ ਵੱਲੋ ਨੋਜਵਾਨਾਂ ਨੂੰ ਰੁਜਗਾਰ ਦੇ ਲਈ 2016 ਤੋ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਕੋਸ਼ਲ ਯੋਜਨਾ ਅਧੀਨ ਪੰਜਾਬ ਵਿੱਚ ਖੋਲੇ ਜਾ ਰਹੇ 5 ਸੈਂਟਰਾਂ ਤਹਿਤ ਜਿਲਾਂ ਪੱਧਰ ਦਾ ਸਰਦੂਲਗੜ੍ਹ ਵਿਖੇ ਖੋਲਿਆ ਗਿਆ ਜਿਸ ਦਾ ਉਦਘਾਟਨ ਅੱਜ ਕੇਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਨੇ ਕੀਤਾ ਇਸ ਮੋਕੇ ਸੰਬੋਧਨ ਕਰਦਿਆਂ ਸ਼੍ਰੀ ਮਤੀ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋ ਨੋਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਅਤੇ ਉਨਾਂ ਨੂੰ ਰੁਜਗਾਰ ਮੁਹਈਆਂ ਕਰਾਉਣ ਲਈ 2016 ਵਿੱਚ ਪ੍ਰਧਾਨ ਮੰਤਰੀ ਕੋਸ਼ਲ ਯੋਜਨਾ ਸ਼ੂਰੂ ਕੀਤੀ ਗਈ ਸੀ ਜਿਸ ਉਪਰ 12 ਹਜ਼ਾਰ ਕਰੋੜ ਰੁਪਏ ਖਰਚ ਕਰਕੇ ਭਾਰਤ ਦੇ 600 ਜਿਲਿਆ ਵਿੱਚ ਵੱਖ-ਵੱਖ 200 ਕੋਰਸ ਸ਼ੁਰੂ ਕੀਤੇ ਗਏ ਹਨ। ਉਨਾਂ ਨੇ ਕਿਹਾ ਕਿ ਇਸ ਤਰਾਂ ਦੇ ਹੀ ਸ਼ੈਟਰ ਜਿਲਾਂ ਮਾਨਸਾ ਦਾ ਸਰਦੂਲਗੜ੍ਹ ਵਿੱਖੈੇ ਖੋਲਿਆ ਗਿਆ ਹੈ ਜਿਸ ਵਿੱਚ ਗਰੀਬ ਅਤੇ ਨੋਜਵਾਨ ਮੁੰਡੇ ਕੁੜੀਆਂ ਸਿਖਲਾਈ ਪ੍ਰਾਪਤ ਕਰਕੇ ਆਪਣਾ ਰੁਜਗਾਰ ਚਲਾ ਸਕਣਗੇ।ਉਨਾਂ ਨੇ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਬਹੁਤ ਹੀ ਥੱਲੇ ਜਾ ਰਿਹਾ ਹੈ ਇਸ ਨੂੰ ਰੋਕਣ ਲਈ ਇੰਨਾਂ ਕੋਰਸਾਂ ਵਿੱਚ ਇੱਕ ਕੋਰਸ ਮੋਕਰੈ ਐਰੀਗ੍ਰੇਸ਼ਨ ਦੀ ਸਿਖਲਾਈ ਦਿੱਤੀ ਜਾਵੇਗੀ ਤਾਂ ਕਿ ਨੋਜਵਾਨ ਇਹ ਕੋਰਸ ਰਾਹੀ ਸਿੰਚਾਈ ਲਈ ਪਾਣੀ ਘੱਟ ਤੋ ਘੱਟ ਵਰਤੋ ਕਰਕੇ ਖੇਤੀ ਕੀਤੀ ਜਾ ਸਕੇਗੀ। ਉਨਾਂ ਵੱਡੀ ਗਿਣਤੀ ਵਿੱਚ ਪੁੱਜੇ ਕਿਸਾਨ ਭਰਾਵਾਂ ਨੂੰ ਕਣਕ ਅਤੇ ਝੋਨੇ ਦੀ ਖੇਤੀ ਦੇ ਨਾਲ-ਨਾਲ ਫਲਾ ਅਤੇ ਸਬਜੀਆ ਦੀ ਖੇਤੀ ਕਰਨ ਲਈ ਅੱਗੇ ਆਉਣ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋ ਨੋਜਵਾਨਾਂ ਲਈ ਆਪਣੇ ਰੁਜਗਾਰ ਚਲਾਉਣ ਲਈ ਮੁਦਰਾ ਲੋਨ ਦੇਣ ਲਈ ਵੀ ਵਿਵਸਥਾ ਕੀਤੀ ਗਈ ਹੈ । ੳਨੁਂਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਸਕੁਟ,ਕੇਕ ਅਤੇ ਸੈਡਵਿੱਚ ਆਦਿ ਬਣਾੁੳਣ ਲਈ ਅਜਿਹੇ ਸੈਂਟਰਾਂ ਤੋ ਕੋਰਸ ਸਿੱਖਣੇ ਚਾਹੀਦੇ ਹਨ ਤਾਂ ਕਿ ਨੋਜਵਾਨ ਛੋਟੇ- ਛੋਟੇ ਰੈਸਟੋਰੈਂਟ ਖੋਲ ਕੇ ਚਲਾ ਆਪਣਾ ਰੋਜਗਾਰ ਚਲਾ ਸਕਣ ਅਤੇ ਇਨਾਂ ਕੋਰਸਾਂ ਰਾਹੀ ਨੋਜਵਾਨਾਂ ਨੂੰ ਨੋਕਰੀ ਮਹੁਈਆ ਕਰਵਾਈਆਂ ਜਾਣਗੀਆਂ। ਉਨਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਘਰ-ਘਰ ਨੋਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਇੱਕ ਸਾਲ ਤੋ ਵੱਧ ਬੀਤ ਜਾਣ ਤੇ ਬਾਵਜੂਦ ਵੀ ਕਿਸੇ ਨੂੰ ਕੋਈ ਵੀ ਨੋਕਰੀ ਨਹੀ ਦਿੱਤੀ ਗਈ ਜਦ ਕਿ ਕੇਂਦਰ ਸਰਕਾਰ ਵੱਲੋ ਸਕਿੱਲ ਸੈਂਟਰ ਖੋਲਕੇ ਲੋਕਾਂ ਨੂੰ ਰੁਜਗਾਰ ਮਹੁਈਆ ਕਰਵਾਇਆ ਜਾ ਰਿਹਾ ਹੈ। ਇਸ ਮੋਕੇ ਸੈਂਟਰ ਇੰਚਾਰਜ ਕੋਸ਼ਲ ਸੋਨੀ ਨੇ ਕਿਹਾ ਕਿ ਇਸ ਸੈਂਟਰ ਵਿੱਚ ਸਰਕਾਰ ਵੱਲੋ ਸਾਰੇ ਕੋਰਸ ਮੁਫਤ ਕਰਵਾਏ ਜਾਣਗੇ।ਇਸ ਮੋਕੇ ਤੇ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ,ਕੰਪਨੀ ਡਾਇਰੈਕਟਰ ਤਿਰਥਾ ਦੱਤਾ,ਕੰਪਨੀ ਡਾਇਰੈਟਰ ਕੇ ਬੀ ਰਜਿੰਦਰਨ,ਡੀ ਡੀ ਪੀ ਓ ਜਗਤਾਰ ਸਿੰਘ,ਤਹਿਸੀਲਦਾਰ ਸਧੂੰਰਾ ਸਿੰਘ,ਪ੍ਰੇਮ ਕੁਮਾਰ ਅਰੋੜਾ,ਸੁਖਦੇਵ ਸਿੰਘ ਚੈਨੇਵਾਲਾ,ਤਰਸੇਮ ਚੰਦ ਭੋਲੀ, ਜਤਿੰਦਰ ਜੈਨ ਬੋਬੀ,ਬੋਹੜ ਸਿੰਘ ਝੰਡਾ ਕਲਾਂ, ਪ੍ਰੇਮ ਕੁਮਾਰ ਖਟੀਕ,ਤੇਜਾ ਸਿੰਘ, ਜਥੇਦਾਰ ਬਲਦੇਵ ਸਿੰਘ ਮੀਰਪੁਰ, ਭਿੰਦਰ ਸਿੰਘ ਸਰਦੂਲਗੜ੍ਹ ਸਾਬਕਾ ਪ੍ਰਧਾਨ ਟਰੱਕ ਯੂਨੀਅਨ,ਸਿਮਰਜੀਤ ਕੋਰ ਸਿੰਮੀ,ਬਲਦੇਵ ਸਿੰਘ ਆੜਤੀਆਂ,ਰਾਮ ਨਿਵਾਸ ਸ਼ਰਮਾਂ,ਜਰਮਲ ਸਿੰਘ, ਹੇਮੰਤ ਹਨੀ,ਰਮਨਦੀਪ ਸਿੰਘ ਬੇਦੀ, ਵਿੱਕੀ ਗੋਇਲ ਆਦਮਕੇ ਆਦਿ ਮੋਜੂਦ ਸਨ।

Send this to a friend