ਜਲੰਧਰ, 4 ਮਈ (ਪੰਜਾਬ ਟਾਇਮਜ਼ ਬਿਊਰੋ)-ਐਮ.ਜੀ.ਐਨ. ਪਬਲਿਕ ਸਕੂਲ ਆਦਰਸ਼ ਨਗਰਪ ਵਿਖੇ ਅੰਤਰ ਹਾਊਸ ਫੁੱਟਬਾਲ ਮੁਕਾਬਲੇ ਕਰਵਾਏ ਗਏ। ਇਸ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਦੋਨਾਂ ਟੀਮਾਂ ਵਿੱਚ ਮੁਕਾਬਲਾ ਬੜਾ ਜਬਰਦਸਤ ਸੀ। ਪੈਨਲਟੀ ਕਿੱਕ ’ਤੇ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਜੇਤੂ ਰਿਹਾ। ਇਸ ਅੰਤਰ ਹਾਊਸ ਮੈਚ ਇਤੇ ਅੰਤਰਰਾਸ਼ਟਰੀ ਖੇਡਾਂ ਦੀ ਸ਼ਖਸੀਅਤ ਮਿ. ਰਾਜੇਸ਼ ਠਾਕੁਰ ਮੁੱਖ ਮਹਿਮਾਨ ਸਨ। ਉਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਵਿੱਚ ਖੇਡ ਭਾਵਨਾ ਵਿਕਸਤ ਕਰਨ ਲਈ ਉਤਸ਼ਾਹਿਤ ਕੀਤਾ। ਕਾਰਜਕਾਰੀ ਪਿੰ੍ਰਸੀਪਲ ਸ. ਕੇ.ਐਸ. ਰੰਧਾਵਾ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ। ਸਰੀਰਕ ਸਿੱਖਿਆ ਵਿਭਾਗ ਦੇ ਸਾਰੇ ਮੈਂਬਰ, ਕੋਚਜ਼ ਤੇ ਸਕੂਲ ਦੇ ਹਾਊਸ ਮਾਸਟਰ ਇਸ ਸਮੇਂ ਮੌਜੂਦ ਸਨ। ਸਾਰਿਆਂ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ।