ਮੂਨਕ, 4 ਮਈ (ਕੁਲਵੰਤ ਦੇਹਲਾ)- ਨਜ਼ਦੀਕੀ ਪਿੰਡ ਮਨਿਆਣਾ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਕੀਲ ਸਿੰਘ ਪੁੱਤਰ ਸ਼ਿਆਮ ਲਾਲ ਜੋ ਕਿ ਆਪਣੇ ਭਤੀਜੇ ਰਾਨਾ ਸਿੰਘ ਨੂੰ ਨਾਲ ਲੈ ਕੇ ਆਪਣੇ ਖੇਤ ਵਿੱਚ ਗਿਆ ਸੀ ਜਿੱਥੇ ਉਸ ਨੇ ਮੋਟਰ ਚਲਾ ਕੇ ਪਾਣੀ ਵਾਲੀ ਪਾਇਪ ਰਾਹੀਂ ਪਾਣੀ ਪੀਣ ਲੱਗਾ ਸੀ। ਅਚਾਨਕ ਪੀਣ ਵਾਲੇ ਪਾਣੀ ਵਿੱਚ ਕਰੰਟ ਆਉਣ ਕਾਰਨ ਬਿਜਲੀ ਦਾ ਕਰੰਟ ਲੱਗ ਗਿਆ, ਇਸ ਮੌਕੇ ’ਤੇ ਨਜ਼ਦੀਕ ਖੜ੍ਹੇ ਉਸ ਦੇ ਭਤੀਜੇ ਰਾਣਾ ਸਿੰਘ ਨੂੰ ਪਤਾ ਲੱਗਾ ਅਤੇ ਘਰ ਵਾਲਿਆਂ ਨੂੰ ਨਾਲ ਲੈ ਕੇ ਹਸਪਤਾਲ ਜਾ ਰਹੇ ਸਨ ਕਿ ਹਾਲਤ ਗੰਭੀਰ ਹੋਣ ਕਾਰਨ ਉਕਤ ਵਿਅਕਤੀ ਦੀ ਰਸਤੇ ਵਿੱਚ ਜਾਂਦਿਆਂ ਹੀ ਮੌਤ ਹੋ ਗਈ। ਪੁਲਿਸ ਨੇ ਪੰਚਨਾਮਾ ਭਰ ਕੇ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ।