ਮਹਿਤਪੁਰ, 3 ਮਈ (ਅਸ਼ੋਕ ਚੌਹਾਨ)- ਅੱਜ ਜਦੋਂ ਕਾਂਗਰਸ ਹਾਈ ਕਮਾਂਡ ਨੇ ਸ਼ਾਹਕੋਟ ਦੀ ਜਿਮਣੀ ਚੋਣ ਵਾਸਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੂੰ ਉਮੀਦਵਾਰ ਐਲਾਨਿਆ ਉਸ ਸਮੇਂ ਮਹਿਤਪੁਰ ਦੇ ਕਾਂਗਰਸੀ ਵਰਕਰਾਂ ਵਿਚ ਖੁਸ਼ੀ ਦਾ ਮਾਹੋਲ ਦੇਖਣ ਨੂੰ ਮਿਲਿਆ ।ਮਹਿਤਪੁਰ ਦੇ ਕਾਂਗਰਸੀ ਵਰਕਰ ਇਕ ਭਾਰੀ ਕਾਫਲੇ ਨਾਲ ਲਾਡੀ ਸ਼ੇਰੋਵਾਲ਼ੀਆ ਦੇ ਡੇਰੇ ਤੇ ਪਹੁੰਚੇ ਅਤੇ ਲਾਡੀ ਸ਼ੇਰੋਵਾਲੀਆ ਨੂੰ ਟਿਕਟ ਮਿਲਣ ਤੇ ਵਧਾਈਆ ਦਿਤੀਆਂ ਇਸ ਮੋਕੇ ਲਾਡੀ ਸ਼ੇਰੋਵਾਲੀਆਂ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਮੇਰੇ ਤੇ ਭਰੋਸਾ ਕਰਦੇ ਹੋਏ ਮੈਨੂੰ ਇਸ ਜਿਮਣੀ ਚੋਣ ਲਈ ਉਮੀਦਵਾਰ ਬਣਾਇਆ ਹੈ ਮੈਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਸੁਨੀਲ ਜਾਖੜ ਨੂੰ ਵਿਸ਼ਵਾਸ਼ ਦੁਵਾਉਦਾ ਹਾਂ ਕਿ ਮੈ ਇਹ ਚੋਣ ਭਾਰੀ ਬਹੁਮਤ ਨਾਲ ਜਿਤ ਕੇ ਕਾਂਗਰਸ ਦੀ ਝੋਲੀ ਪਾਵਾਗਾਂ । ਇਸ ਮੋਕੇ ਸੀਨੀਅਰ ਕਾਂਗਰਸੀ ਆਗੂ ਬਲਵੰਤ ਸਿੰਘ ਸਮਰਾ, ਕੋਸ਼ਲਰ ਮਹਿੰਦਰਪਾਲ ਸਿੰਘ ਟੁਰਨਾ, ਕੋਸ਼ਲਰ ਰਮੇਸ਼ ਮਹੇ, ਕੋਸ਼ਲਰ ਹਰਪ੍ਰੀਤ ਸਿੰਘ ਪੀਤਾ,ਕੋਸ਼ਲਰ ਕਮਲ ਕਿਸ਼ੋਰ, ਅਜੇ ਕੁਮਾਰ ਸੂਦ, ਕੋਸ਼ਲਰ ਅਤੇ ਵੀ.ਪੀ. ਕ੍ਰਾਂਤੀਜੀਤ ਸਿੰਘ, ਕਸ਼ਮੀਰੀ ਲਾਲ, ਪਰਸ਼ੋਤਮ ਲਾਲ, ਜਸਵੀਰ ਸਿੰਘ ਸੰਧੂ, ਪਰਮਜੀਤ ਸਿੰਘ ਸਮਰਾ, ਜੋਨੀ ਮਹੇ, ਦੀਪਾ, ਪਰਮਜੀਤ ਸਿੰਘ ਚੀਮਾਂ, ਹੈਪੀ ਸ਼ਰਮਾ, ਮਿਤਰ ਮੋਹਣ ਚੌਹਾਨ, ਪਾਲੀ ਵਿਰਕ, ਦੇਵ ਰਾਜ ਹੰਸ ਬਘੇਲਾ, ਰਘਵੀਰ ਸਿੰਘ, ਨੰਬਰਦਾਰ ਧਰਮਪਾਲ, ਕੁਲਬੀਰ ਸਿੰਘ ਸਾਬਕਾ ਸਰਪੰਚ, ਮੋਹਣ ਲਾਲ ਸਰਪੰਚ ਆਦਿ ਹਾਜ਼ਰ ਸਨ।