June 26, 2026 4:41 pm

ਸ੍ਰੀ ਅਨੰਦਪੁਰ ਸਾਹਿਬ ਵਿੱਚ 42,030 ਮੀਟਰਕ ਟਨ ਕਣਕ ਦੀ ਖਰੀਦ ਹੋਈ- ਐਸ.ਡੀ.ਐਮ.

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ‘ਤੇ ਪੂਰਣ ਪਾਬੰਦੀ-ਗਰਗ

ਸ੍ਰੀ ਅਨੰਦਪੁਰ ਸਾਹਿਬ – ਪ੍ਰਸ਼ਾਸਨ ਵਲੌਂ ਕੀਤੇ ਯੋਗ ਪ੍ਰਬੰਧਾਂ ਸਦਕਾ ਵੱਖ-ਵੱਖ ਖਰੀਦ ਏਜੰਸੀਆਂ ਵਲੌਂ ਸ੍ਰੀ ਅਨੰਦਪੁਰ ਸਾਹਿਬ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ ਦਾ ਕੰਮ ਵੀ ਬਹੁਤ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿਕੱਤ ਨਹੀਂ ਆਣ ਦਿੱਤੀ ਜਾ ਰਹੀ। ਕਣਕ ਦੀ ਲਿਫਟਿੰਗ ਅਤੇ ਭਰਾਈ ਦਾ ਕੰਮ ਵੀ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ। ਇਸ ਸਬੰਧੀ ਜਾਂਣਕਾਰੀ ਦਿਂਦਿਆਂ ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਸ੍ਰੀ ਰਕੇਸ਼ ਕੁਮਾਰ ਗਰਗ ਪੀ. ਸੀ. ਐਸ. ਨੇ ਦਸਿਆ ਕਿ ਅਜ ਤੱਕ ਸ੍ਰੀ ਅਨੰਦਪੁਰ ਸਾਹਿਬ ਦੀਆਂ ਮੰਡੀਆਂ ਵਿਚ 42,030 ਮੀਟਰਕ ਟਨ ਕਣਕ ਦੀ ਆਮਦ ਵਿਚੌਂ ਵੱਖ-ਵੱਖ ਖਰੀਦ ਏਜੰਸੀਆਂ ਵਲੌਂ 42,030 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁਕੀ ਹੈ ਜਦਕਿ ਪਿਛਲੇ ਸਾਲ ਹੁਣ ਤੱਕ 38,083 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ ਅਤੇ ਪੂਰੇ ਸੀਜ਼ਨ ਦੋਰਾਨ 48,925 ਮੀਟਰਕ ਟਨ ਕਣਕ ਖਰੀਦੀ ਗਈ ਸੀ। ਉਹਨਾਂ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਸਾਰੇ ਖਰੀਦ ਕੇਂਦਰਾਂ ‘ਤੇ ਹੀ ਕਣਕ ਦੀ ਖਰੀਦ ਚੱਲ ਰਹੀ ਹੈ। ਉਨਾਂ ਇਹ ਵੀ ਦੱਸਿਆ ਕਿ ਹੁਣ ਤੱਕ ਕੀਰਤਪੁਰ ਸਾਹਿਬ ਮੰਡੀ ਵਿੱਚ ਪੰਜਾਬ ਐਗਰੋ ਨੇ 5,636 ਮੀਟਰਕ ਟਨ, ਅਗੰਮਪੁਰ ਮੰਡੀ ਵਿੱਚ ਪਨਗ੍ਰੇਨ ਨੇ 2,541 ਤੇ ਵੇਅਰ ਹਾਉਸ ਨੇ 1,716 ਮੀਟਰਕ ਟਨ, ਤਖਤਗੜ੍ਹ ਮੰਡੀ ਵਿੱਚ ਵੇਅਰ ਹਾਉਸ ਨੇ 4,256 ਤੇ ਐੱਫ.ਸੀ.ਆਈ. ਨੇ 3,808 ਮੀਟਰਕ ਟਨ, ਨੂਰਪੁਰ ਬੇਦੀ ਮੰਡੀ ਵਿੱਚ ਐਫ.ਸੀ.ਆਈ. ਨੇ 1,904 ਮੀਟਰਕ ਟਨ, ਨੰਗਲ ਮੰਡੀ ਵਿੱਚ ਐਫ.ਸੀ.ਆਈ. ਨੇ 3,773 ਮੀਟਰਕ ਟਨ, ਸੂਰੇਵਾਲ ਮੰਡੀ ਵਿੱਚ ਪਨਗਰੇਨ ਨੇ 2,011 ਮੀਟਰਕ ਟਨ ਤੇ ਐਫ.ਸੀ.ਆਈ. ਨੇ 942 ਮੀਟਰਕ ਟਨ, ਅਬਿਆਣਾ ਮੰਡੀ ਵਿੱਚ ਪਨਗਰੇਨ ਨੇ 3,499 ਤੇ ਮਾਰਕਫੈਡ ਨੇ 1,016 ਮੀਟਰਕ ਟਨ, ਸੁੱਖੇਮਾਜਰਾ ਮੰਡੀ ਵਿੱਚ ਐਫ.ਸੀ.ਆਈ. ਨੇ 2,331 ਮੀਟਰਕ ਟਨ, ਡੂੰਮੇਵਾਲ ਮੰਡੀ ਵਿੱਚ ਮਾਰਕਫੈਡ ਨੇ 2,821 ਤੇ ਐਫ.ਸੀ.ਆਈ. ਨੇ 2,331 ਮੀਟਰਕ ਟਨ ਅਤੇ ਅਜੋਲੀ ਮੰਡੀ ਵਿੱਚ ਪਨਗਰੇਨ ਨੇ 784 ਮੀਟਰਕ ਟਨ ਕਣਕ ਖਰੀਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਕੇਵਲ ਸੁੱਕੀ ਜਿਣਸ ਹੀ ਲੈ ਕੇ ਆਉਣ ਤਾਂ ਜੋ ਨਮੀ ਦੀਆਂ ਸ਼ਰਤਾਂ ਮੁਤਾਬਕ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ। ਉਨ੍ਹਾਂ ਕਿਸਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਆਮ ਤੌਰ ਤੇ ਕਣਕ ਦੀ ਵਾਢੀ ਤੋਂ ਬਾਅਦ ਕਿਸਾਨ ਵੀਰ ਬਚੇ ਹੋਏ ਨਾੜ ਨੂੰ ਅੱਗ ਲਗਾ ਦਿੰਦੇ ਹਨ,ਜਿਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਮਿੱਟੀ ਵਿਚਲੇ ਬਹੁਤ ਸਾਰੇ ਸੂਖਮ ਜੀਵ ਮਰ ਜਾਂਦੇ ਹਨ। ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਬਹੁਤ ਸਾਰੀਆਂ ਜਹਰੀਲੀਆਂ ਗੈਸਾਂ ਕਾਰਬਨ ਡਾਇਆਕਸਾਈਡ, ਕਾਰਬਨ ਮੋਨੋਅਕਸਾਈਡ, ਮੀਥੇਨ ਆਦਿ ਪੈਦਾ ਹੁੰਦੀਆਂ ਹਨ, ਜਿਸ ਦੇ ਨਤੀਜੇ ਵਜੋਂ ਮਨੁਖਾਂ ਵਿਚ ਸਾਂਹ ਲੈਣ ਦੀ ਤਕਲੀਫ, ਐਲਰਜੀ, ਗਲੇ ਦੀ ਖਰਾਬੀ, ਅੱਖਾਂ ਦੀ ਜਲਣ ਆਦਿ ਬਿਮਾਰੀਆਂ ਲਗ ਜਾਂਦੀਆਂ ਹਨ । ਖੇਤਾਂ ਵਿਚ ਕਣਕ ਦੇ ਨਾੜ ਨੂੰ ਅੱਗ ਲਾਉਣ ਨਾਲ 80% ਨਾਇਟਰੋਜਨ ਅਤੇ ਸਲ਼ਫਰ ਤੱਤ, 40%
ਫਾਸਫੋਰਸ ਅਤੇ ਪੋਟਾਸ਼ ਤੱਤ ਵੀ ਸੱੜ ਕੇ ਖਤਮ ਹੋ ਜਾਂਦਾ ਹੈ। ਮਾਰਕਿਟ ਕਮੇਟੀ ਦੇ ਸਕੱਤਰ ਸ੍ਰੀ ਸੁਰਿੰਦਰਪਾਲ ਨੇ ਦੱਸਿਆ ਕਿ ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਰੌਸ਼ਨੀ, ਪੀਣ ਵਾਲਾ ਪਾਣੀ, ਸਫਾਈ, ਤਰਪਾਲਾਂ ਅਤੇ ਪਖਾਨੇ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਨੂੰ ਬੇਲੋੜੀ ਖਜਲ-ਖੁਆਰੀ ਰੋਕਣ ਲਈ ਲਗਾਤਾਰ ਖਰੀਦ ਪ੍ਰਬੰਧਾਂ ਤੇ ਨਜਰ ਰੱਖੀ ਜਾ ਰਹੀ ਹੈ।

Send this to a friend