ਨਵੀਂ ਦਿੱਲੀ, 19 ਫਰਵਰੀ (ਪੀ.ਟੀ.)-ਦਿੱਲੀ ਦੀ ਅਦਾਲਤ ਨੇ 19 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਤੇ ਹੱਤਿਆ ਦੇ ਦੋਸ਼ ਹੇਠ ਤਿੰਨ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਹ ਵਾਰਦਾਤ ਨਿਰਭਯਾ ਕਾਂਡ ਵਾਂਗ ਹੀ ਵਹਿਸ਼ੀਆਨਾ ਹੈ, ਜਿਹੜੀ ਫਰਵਰੀ 2012 ਵਿਚ ਵਾਪਰੀ ਸੀ। ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਦੋਸ਼ੀ ਰਾਹੁਲ, ਵਿਨੋਦ ਤੇ ਰਵੀ ਦਾ ਅਪਰਾਧ ਰੇਅਰੈਸਟ ਆਫ ਰੇਅਰ ਦੀ ਸ਼੍ਰੇਣੀ ਵਿਚ ਆਉਂਦਾ ਹੈ। ਇਸ ਲਈ ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ। ਪੁਲਿਸ ਅਨੁਸਾਰ ਰਾਹੁਲ ਤੇ ਰਵੀ ਨੇ 9 ਫਰਵਰੀ 2012 ਨੇ ਨਜੱਫਰਗੜ੍ਹ ਦੇ ਨੇੜੇ ਇਕ ਬੱਸ ਸਟਾਪ ਤੋਂ ਪੀੜਤ ਨੂੰ ਅਗਵਾ ਕਰ ਲਿਆ ਸੀ। ਪੁਲਿਸ ਨੇ ਕਿਹਾ ਕਿ ਪੀੜਤ ਲੜਕੀ ਨੇ ਰਵੀ ਨਾਲ ਦੋਸਤੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਘਟਨਾ ਤੋਂ ਤਿੰਨ ਦਿਨ ਬਾਅਦ ਲੜਕੀ ਦੀ ਲਾਸ਼ ਹਰਿਆਣਾ ਦੇ ਖੇਤਾਂ ਵਿੱਚੋਂ ਬਰਾਮਦ ਹੋਈ ਸੀ।