ਘਨੌਲੀ/ਰੂਪਨਗਰ – ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਗਰਾਮ ਸਵਰਾਜ ਅਭਿਆਨ ਯੋਜਨਾ ਤਹਿਤ ਸਬ ਡਵੀਜ਼ਨ ਰੂਪਨਗਰ ਦੇ ਤਿੰਨ ਪਿੰਡਾਂ ਅਕਬਰਪੁਰ , ਮਾਜਰੀ ਅਤੇ ਦੁੱਗਰੀ ਵਿਖੇ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦੇ ਆਫਲਾਇਨ ਸਰਟੀਫੀਕੇਟ ਬਣਾਏ ਗਏ। ਇਨ੍ਹਾਂ ਕੈਂਪਾਂ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਰੂਪਨਗਰ ਸ਼੍ਰੀਮਤੀ ਹਰਜੋਤ ਕੌਰ ਨੇ ਦੱਸਿਆ ਕਿ ਅਕਬਰਪੁਰ ਵਿਖੇ 35 ਵਿਅਕਤੀਆਂ ਦੇ ਅਨੁਸੂਚਿਤ ਜਾਤੀ ਸਰਟੀਫੀਕੇਟ ਅਤੇ 7 ਵਿਅਕਤੀਆਂ ਦੇ ਆਮਦਨ ਸਰਟੀਫੀਕੇਟ ਬਣਾਏ ਗਏ ਹਨ। ਪਿੰਡ ਮਾਜਰੀ ਵਿਖੇ 38 ਲਾਭਪਾਤਰੀਆਂ ਦੇ ਅਨੁਸੂਚਿਤ ਜਾਤੀ ਅਤੇ 35 ਵਿਅਕਤੀਆਂ ਦੇ ਆਮਦਨ ਸਰਟੀਫੀਕੇਟ ਬਣਾਏ ਗਏ। ਇਸੇ ਤਰ੍ਹਾਂ ਅੱਜ ਪਿੰਡ ਦੁੱਗਰੀ ਵਿਖੇ ਲਗਾਏ ਗਏ ਕੈਂਪ ਦੌਰਾਨ 50 ਵਿਅਕਤੀਆਂ ਨੇ ਅਨੁਸੂਚਿਤ ਜਾਤੀ ਦੇ ਸਰਟੀਫੀਕੇਟ ਬਣਵਾਏ।ਇਸ ਮੌਕੇ ਤੇ ਤਹਿਸੀਲਦਾਰ ਸ਼੍ਰੀ ਰਾਜਪਾਲ ਸਿੰਘ ਸੇਖੋਂ, ਮੈਡਮ ਰਮਨਦੀਪ ਕੌਰ, ਮੈਡਮ ਹਰਪ੍ਰੀਤ ਕੌਰ,ਸ਼੍ਰੀ ਬਲਵਿੰਦਰ ਸਿੰਘ, ਪਵਟਾਰੀ ਸ਼੍ਰੀ ਮਿਥਲੇਸ਼ ਕੁਮਾਰ ਅਤੇ ਨੰਬਰਦਾਰ ਸ਼੍ਰੀ ਜਗਤਾਰ ਸਿੰਘ ਆਦਿ ਵੀ ਹਾਜ਼ਰ ਸਨ। ਪਿੰਡ ਦੁੱਗਰੀ ਵਿਖੇ ਲਗਾਏ ਕੈਂਪ ਦੌਰਾਨ ਗਰੀਬ ਲੋਕਾਂ ਦੇ ਆਫਲਾਇਨ ਸਰਟੀਫੀਕੇਟ ਬਣਾਉਂਦੇ ਹੋਏ ਤਹਿਸੀਲਦਾਰ ਦਫਤਰ ਰੂਪਨਗਰ ਦੇ ਕਰਮਚਾਰੀ