ਕੁਰਾਲੀ, 29 ਅਪ੍ਰੈਲ (ਸੁਨੀਲ ਸ਼ੁਕਲਾ)-ਸਥਾਨਕ ਸ਼ਹਿਰ ਦੇ ਟਕਸਾਲੀ ਕਾਂਗਰਸੀ ਪਰਿਵਾਰ ਦੇ ਨਾਲ ਸਬੰਧ ਰਖਦੇ ਬਲਵਿੰਦਰ ਧੀਮਾਨ (ਲਕੀ) ਨੂੰ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਇੰਚਾਰਜ ਜਗਮੋਹਨ ਸਿੰਘ ਕੰਗ ਅਤੇ ਸ਼ਹਿਰੀ ਪ੍ਰਧਾਨ ਨੰਦੀਪਾਲ ਬੰਸਲ ਦੀ ਸਿਫਾਰਸ਼ ਤੇ ਓ.ਬੀ.ਸੀ ਸੈਲ (ਅਦਰ ਬੈਕ ਵਰਡ ਕਲਾਸ) ਦਾ ਚੇਅਰਮੈਨ ਥਾਪਿਆ ਗਿਆ । ਅਜ ਉਨ੍ਹਾਂ ਨੂੰ ਕੌਂਸਲਰ ਬਹਾਦਰ ਸਿੰਘ ਓਕੇ ਦੇ ਗ੍ਰਹਿ ਵਿਖੇ ਓ.ਬੀ.ਸੀ ਸੈਲ ਦੇ ਸੂਬਾ ਚੇਅਰਮੈਨ ਡਾ. ਗੁਰਿੰਦਰ ਪਾਲ ਸਿੰਘ ਬਿਲਾ ਵਲੋਂ ਨਿਯੁਕਤੀ ਪਤਰ ਸੋਂਪਿਆ ਗਿਆ। ਇਸ ਮੌਕੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਡਾ. ਬਿਲਾ ਨੇ ਕਿਹਾ ਕਿ ਬਲਵਿੰਦਰ ਧੀਮਾਨ ਵਲੋਂ ਪਾਰਟੀ ਵਿਚ ਵਖ ਵਖ ਅਹੁਦਿਆਂ ਤੇ ਰਹਿੰਦੇ ਹੋਏ ਦਿਤੀਆਂ ਜਾਂ ਰਹੀਆਂ ਸੇਵਾਮਾਂ ਤੇ ਪਾਰਟੀ ਪ੍ਰਤੀ ਨਿਭਾਈ ਜਾ ਰਹੀ ਵਫ਼ਾਦਾਰੀ ਨੂੰ ਦੇਖਦਿਆਂ ਅਜ ਉਨ੍ਹਾਂ ਨੂੰ ਓ.ਬੀ.ਸੀ ਸੈਲ ਦੀ ਸਥਾਨਕ ਇਕਾਈ ਦਾ ਚੇਅਰਮੈਨ ਥਾਪਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਕੋਮੀ ਪਾਰਟੀਆਂ ਵਿਚੋਂ ਕਾਂਗਰਸ ਪਾਰਟੀ ਹੀ ਇਕੋ ਇਕ ਅਜਿਹੀ ਪਾਰਟੀ ਹੈ ਜੋ ਪਾਰਟੀ ਪ੍ਰਤੀ ਵਫ਼ਾਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਛੋਟੇ ਤੋਂ ਛੋਟੇ ਵਰਕਰ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਧਿਆਨ ਵਿਚ ਰਖਦੇ ਹੋਏ ਸਮੇਂ ਸਮੇਂ ਤੇ ਵਡੇ ਅਹੁਦੇ ਦੇਕੇ ਉਨ੍ਹਾਂ ਨੂੰ ਪਾਰਟੀ ਵਿਚ ਮਾਣ ਦਿਤਾ ਜਾਂਦਾ ਹੈ ।