ਮਹਿਲਾ ਚੌਕ ਤੇ ਛਾਜਲੀ ਨੂੰ ਨਗਰ ਪੰਚਾਇਤ ਬਣਾਉਣ ਦੀ ਪ੍ਰਕਿਰਿਆ ਸ਼ੁਰੂ

ਦਿੜ੍ਹਬਾ ਮੰਡੀ, 28 ਅਪ੍ਰੈਲ (ਸਤਪਾਲ ਖਡਿਆਲ)- ਸਥਾਨਕ ਸਰਕਾਰਾਂ ਬਾਰੇ ਵਿਭਾਗ ਨੇ ਸੰਗਰੂਰ ਜ਼ਿਲੇ ਦੇ ਹਲਕਾ ਦਿੜ੍ਹਬਾ ਦੇ ਦੋ ਵਡੇ ਪਿੰਡਾਂ ਮਹਿਲਾ ਚੌਕ ਤੇ ਛਾਜਲੀ ਨੂੰ ਨਗਰ ਪੰਚਾਇਤ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਦਿਆਂ ਮੁਢਲਾ ਨੋਟੀਫਿਕੇਸ਼ਨ ਜਾਰੀ ਕਰਨ ਦਾ ਫੈਸਲਾ ਕੀਤਾ ਹੈ।ਇਸ ਸੰਬੰਧੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ ਨਵਜੋਤ ਸਿੰਘ ਸਿਧੂ ਨੇ ਫਾਈਲ ਉਤੇ ਪ੍ਰਵਾਨਗੀ ਦੇ ਦਿਤੀ ਹੈ। ਇਹ ਖੁਲਾਸਾ ਵਿਧਾਇਕ ਸ ਸੁਰਜੀਤ ਸਿੰਘ ਧੀਮਾਨ ਨੇ ਅਜ ਇਥੇ ਜਾਰੀ ਪ੍ਰੈਸ ਬਿਆਨ ਵਿਚ ਕੀਤਾ।ਸ ਧੀਮਾਨ ਨੇ ਕਿਹਾ ਕਿ ਉਹਨਾਂ ਵਲੋ ਸਥਾਨਕ ਸਰਕਾਰਾਂ ਮੰਤਰੀ ਸ ਸਿਧੂ ਦਾ ਕੋਲ ਇੰਨਾ ਦੋ ਪਿੰਡਾ ਵਿਚ ਨਗਰ ਪੰਚਾਇਤ ਬਣਾਉਣ ਦਾ ਮੁਦਾ ਉਠਾਇਆ ਗਿਆ ਸੀ,ਜਿਸ ਨੂੰ ਅਜ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਕਾਂਗਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਮਹਿਲਾ ਚੌਕ ਤੇ ਛਾਜਲੀ ਨੂੰ ਨਗਰ ਪੰਚਾਇਤ ਬਣਾਉਣ ਲਈ ਮੁਢਲਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਫਾਈਲ ਕਲੀਅਰ ਕਰ ਦਿਤੀ ਹੈ। ਸ.ਸਿਧੂ ਦਾ ਧੰਨਵਾਦ ਕਰਦਿਆਂ ਉਹਨਾਂ ਕਿਹਾ ਕਿ ਉਨ੍ਹਾਂ ਨੂੰ ਸ.ਸਿਧੂ ਨੇ ਖੁਦ ਚੰਡੀਗੜ੍ਹ ਬੁਲਾ ਕੇ ਇਸ ਸੰਬੰਧੀ ਜਾਣਕਾਰੀ ਦਿਤੀ ਹੈ। ਇਸ ਮੌਕੇ ਯੂਥ ਆਗੂ ਸ.ਜਸਵਿੰਦਰ ਧੀਮਾਨ ਨੇ ਕਿਹਾ ਕਿ ਦਿੜ੍ਹਬਾ ਹਲਕੇ ਦੇ ਦੋ ਵਡੇ ਪਿੰਡਾਂ ਮਹਿਲਾ ਚੌਕ ਤੇ ਛਾਜਲੀ ਦੇ ਵਾਸੀਆਂ ਦੀ ਨਗਰ ਪੰਚਾਇਤ ਬਣਾਉਣ ਲਈ ਲੰਬੇ ਸਮੇਂ ਤੋਂ ਮੰਗ ਚਲ ਰਹੀ ਸੀ,ਇਸ ਨੂੰ ਅਮਲ ਵਿਚ ਲਿਆਉਣ ਲਈ ਲਗਾਤਾਰ ਕੋਸ਼ਿਸ਼ਾ ਜਾਰੀ ਸਨ। ਅੱਜ ਸ ਨਵਜੋਤ ਸਿੰਘ ਸਿੱਧੂ ਨੇ ਇਸ ਮੰਗ ਨੂੰ ਪ੍ਰਵਾਨ ਕਰਕੇ ਦੋਵੇਂ ਪਿੰਡਾਂ ਦਾ ਦਿਲ ਜਿਤ ਲਿਆ ਹੈ। ਇਸ ਨਾਲ ਪਿੰਡ ਦੇ ਇਹਨਾਂ ਪਿੰਡਾ ਦੇ ਵਿਕਾਸ ਕਾਰਜਾਂ ਵਿਚ ਹੋਰ ਤੇਜੀ ਆਵੇਗੀ ।

Send this to a friend