ਕੈਬਨਿਟ ਮੰਤਰੀ ਬਨਣ ਤੋਂ ਬਾਅਦ ਸੁੱਖ ਸਰਕਾਰੀਆ ਨੇ ਵਾਲਮੀਕਿ ਤਰੀਥ ਵਿੱਖੇ ਟੇਕਿਆਂ ਮੱਥਾ

ਭਗਵਾਨ ਵਾਲਮੀਕਿ ਧਰਮ ਸਮਾਜ ਸੋਸਾਇਟੀ ਵੱਲੋਂ ਸਨਮਾਨ

ਅੰਮ੍ਰਿਤਸਰ, 28 ਅਪ੍ਰੈਲ (ਦਵਾਰਕਾ ਨਾਥ ਰਾਣਾ)- ਅੱਜ ਪਾਵਨ ਵਾਲਮੀਕਿ ਤਰੀਥ ਅੰਮ੍ਰਿਤਸਰ ਵਿੱਖੇ ਕੈਬਨਿਟ ਮੰਤਰੀ ਬਨੱਣ ਤੋਂ ਬਾਦ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਨੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ’ਤੇ ਭਗਵਾਨ ਵਾਲਮੀਕਿ ਧਰਮ ਸਮਾਜ ਸੋਸਾਇਟੀ (ਰਜਿ:) ਕੌਮੀ ਪ੍ਰਧਾਨ ਮਨੋਜ ਭੱਟੀ ਅਤੇ ਪੰਜਾਬ ਪ੍ਰਧਾਨ ਪ੍ਰਗਟ ਸਿੰਘ ਵਡਾਲਾ ਨੇ ਕੈਬਨਿਟ ਮੰਤਰੀ ਪੰਜਾਬ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਉਨ੍ਹਾਂ ਦੇ ਨਾਲ ਆਏ ਉ ਐਸ ਡੀ ਬੂਆ ਸਿੰਘ ਅਤੇ ਕਸ਼ਮੀਰ ਸਿੰਘ ਖਿਆਲਾ ਦੇ ਪਾਵਨ ਵਾਲਮੀਕਿ ਤਰੀਥ ਪਹੁੰਚਣ ਤੇ ਉਨ੍ਹਾਂ ਦਾ ਨਿਘਾ ਸਵਾਗਤ ਕਰਦੇ ਹੋਏ ਸਨਮਾਨਿਤ ਕੀਤਾ। ਇਸ ਮੋਕੇ ਤੇ ਭਗਵਾਨ ਵਾਲਮੀਕਿ ਧਰਮ ਸਮਾਜ ਸੋਸਾਇਟੀ (ਰਜਿ:) ਕੌਮੀ ਪ੍ਰਧਾਨ ਮਨੋਜ ਭੱਟੀ, ਪੰਜਾਬ ਪ੍ਰਧਾਨ ਪ੍ਰਗਟ ਸਿੰਘ ਵਡਾਲਾ, ਪੰਜਾਬ ਸਕੱਤਰ ਹਰਪ੍ਰੀਤ ਸਿੰਘ ਕੁਕੜ੍ਹਾਵਾਲਾ, ਪੰਜਾਬ ਸਕੱਤਰ ਸੁਰਜੀਤ ਕੌਰ ਕੁਕੜ੍ਹਾਵਾਲਾ ਤੋ ਇਲਾਵਾ ਵੱਡੀ ਗਿੱਨਤੀ ਵਿੱਚ ਔਹਦੇਦਾਰ ਅਤੇ ਵਰਕਰ ਹਾਜ਼ਰ ਸਨ।

Send this to a friend