ਤੇਲੰਗਾਨਾ ਬਿੱਲ ਲੋਕ ਸਭਾ ’ਚ ਪਾਸ

ਸਦਨ ਦੀ ਕਾਰਵਾਈ ਦਾ ਪ੍ਰਸਾਰਨ ਰੋਕਿਆ

image ਨਵੀਂ ਦਿੱਲੀ, 18 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਅੱਜ ਲੋਕ ਸਭਾ ਵਿੱਚ ਭਾਰੀ ਰੌਲੇ-ਰੱਪੇ ਦੇ ਦੌਰਾਨ ਲੋਕ ਸਭਾ ਦੀ ਕਾਰਵਾਈ ਦਾ ਪ੍ਰਸਾਰਨ ਉਸ ਵੇਲੇ ਰੋਕ ਦਿੱਤਾ ਗਿਆ, ਜਿਸ ਵੇਲੇ ਗ੍ਰਹਿ ਮੰਤਰੀ ਸ੍ਰੀ ਸੁਸ਼ੀਲ ਕੁਮਾਰ ਸ਼ਿੰਦੇ ਸਦਨ ਵਿੱਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਸਦਨ ਦੀ ਕਾਰਵਾਈ ਦਾ ਪ੍ਰਸਾਰਨ 2002 ਦੇ ਗੋਦਰਾ ਕਾਂਡ ਦੇ ਬਾਅਦ ਰੋਕਿਆ ਗਿਆ ਸੀ। ਉਸ ਵੇਲੇ ਭਾਜਪਾ ਦੇ ਸਵ. ਆਗੂ ਸ੍ਰੀ ਪ੍ਰਮੋਦ ਮਹਾਜਨ ਸੂਚਨਾ ਅਤੇ ਪ੍ਰਸਾਰਨ ਮੰਤਰੀ ਸਨ। ਇਸ ਤੋਂ ਪਹਿਲਾਂ ਅੱਜ ਸਵੇਰ ਵੇਲੇ ਦੋਵੇਂ ਸਦਨਾਂ ਦੀ ਕਾਰਵਾਈ 11 ਵਜੇ ਸ਼ੁਰੂ ਹੋਣ ਦੇ ਫੌਰੀ ਬਾਅਦ ਹੀ ਹੰਗਾਮੇ ਦੀ ਭੇਂਟ ਚੜ੍ਹ ਗਈ। ਤੇਲੰਗਾਨਾ ਵਿਰੋਧੀ ਕਿਸੇ ਵੀ ਹਾਲ ਵਿੱਚ ਅੱਜ ਸੰਸਦ ਵਿੱਚ ਤੇਲੰਗਾਨਾ ਬਿੱਲ ਉ¤ਪਰ ਚਰਚਾ ਨਹੀਂ ਹੋਣ ਦੇਣਾ ਚਾਹੁੰਦੇ ਸਨ, ਜਿਸ ’ਤੇ ਸਦਨ ਨੂੰ 12 ਵਜੇ ਤੱਕ ਮੁਲਤਵੀ ਕਰ

ਦਿੱਤਾ ਗਿਆ। ਜਦ 12 ਵਜੇ ਲੋਕ ਸਭਾ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਈ ਤਾਂ ਹੰਗਾਮੇ ਦੇ ਵਿਚਾਲੇ ਗ੍ਰਹਿ ਮੰਤਰੀ ਸ੍ਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਤੇਲੰਗਾਨਾ ਬਿੱਲ ਉ¤ਪਰ ਸੰਸ਼ੋਧਨ ਪ੍ਰਸਤਾਵ ਪੇਸ਼ ਕੀਤਾ। ਬਿੱਲ ਉ¤ਪਰ ਸਰਕਾਰ ਕੁੱਲ 34 ਸੋਧਾਂ ਲਾ ਕੇ ਪ੍ਰਸਤਾਵ ਸਦਨ ਵਿੱਚ ਲੈ ਕੇ ਆਈ। ਬਹੁਜਨ ਸਮਾਜ ਪਾਰਟੀ ਅਤੇ ਭਾਜਪਾ ਨੇ ਬਿੱਲ ਦਾ ਸਮਰਥਨ ਕੀਤਾ। ਬੁੱਧਵਾਰ ਨੂੰ ਇਸ ਬਿੱਲ ਨੂੰ ਰਾਜ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਹ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਆਂਧਰਾ ਪ੍ਰਦੇਸ਼ ਦੀ ਵੰਡ ਦੇ ਵਿਰੁੱਧ ਉਥੋਂ ਦੇ ਮੁੱਖ ਮੰਤਰੀ ਕਿਰਨ ਰੈਡੀ ਬੁੱਧਵਾਰ ਨੂੰ ਅਸਤੀਫਾ ਦੇ ਸਕਦੇ ਹਨ। ਉਮੀਦ ਇਹ ਵੀ ਹੈ ਕਿ ਰੈਡੀ ਅਸਤੀਫਾ ਦੇਣ ਦੇ ਬਾਅਦ ਆਪਣੀ ਵੱਖਰੀ ਪਾਰਟੀ ਬਣਾ ਸਕਦੇ ਹਨ। ਵਾਈ.ਐ¤ਸ.ਆਰ. ਕਾਂਗਰਸ ਦੇ ਜਗਨ ਮੋਹਨ ਰੈਡੀ ਨੇ ਕਿਹਾ ਹੈ ਕਿ ਅੱਜ ਲੋਕਤੰਤਰ ਕਾਲਾ ਦਿਨ ਹੈ।
ਸਦਨ ਵਿੱਚ ਤੇਲੰਗਾਨਾ ਬਿੱਲ ਦੇ ਪਾਸ ਹੋਣ ਦੀ ਸੂਚਨਾ ਮਿਲਦੇ ਹੀ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਵਰਕਰਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਲੋਕ ਸਭਾ ਵਿੱਚ ਵੋਟਿੰਗ ਦੇ ਦੌਰਾਨ ਜਨਤਾ ਦਲ (ਯੂ) ਅਤੇ ਤ੍ਰਿਮੂਲ ਕਾਂਗਰਸ ਨੇ ਵਾਕਆਊਟ ਕੀਤਾ। ਸ਼ਰਦ ਯਾਦਵ ਨੇ ਕਿਹਾ ਕਿ ਕਿਸੇ ਸੂਬੇ ਦੀ ਵੰਡ ਦੇ ਦੌਰਾਨ ਸੰਸਦ ਵਿੱਚ ਅਜਿਹਾ ਹੰਗਾਮਾ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੈ।
ਜ਼ਿਕਰਯੋਗ ਹੈ ਕਿ 12 ਫਰਵਰੀ ਨੂੰ ਭਾਰੀ ਹੰਗਾਮੇ ਦੇ ਵਿਚਾਲੇ ਲੋਕ ਸਭਾ ਵਿੱਚ ਤੇਲੰਗਾਨਾ ਬਿੱਲ ਪੇਸ਼ ਕੀਤਾ ਗਿਆ ਸੀ। ਉਸ ਵੇਲੇ ਭਾਜਪਾ ਸਮੇਤ ਕਈ ਪਾਰਟੀਆਂ ਨੇ ਇਸ ਬਿੱਲ ਦੇ ਪੇਸ਼ ਹੋਣ ਉ¤ਪਰ ਵਿਰੋਧਤਾ ਪ੍ਰਗਟ ਕੀਤੀ ਸੀ। ਇਸੇ ਮੁੱਦੇ ਉ¤ਪਰ ਸੋਮਵਾਰ ਨੂੰ ਵੀ ਲੋਕ ਸਭਾ ਵਿੱਚ ਅੰਤ੍ਰਿਮ ਬਜਟ ਦੇ ਦੌਰਾਨ ਨਾਅਰੇਬਾਜੀ ਕੀਤੀ ਗਈ ਸੀ। ਇਸ ਮੁੱਦੇ ਉ¤ਪਰ ਕੱਲ੍ਹ ਸੀਮਾਂਧਰ ਦੇ ਸੰਸਦ ਮੈਂਬਰ ਅਤੇ ਨੇਤਾਵਾਂ ਨੇ ਦਿੱਲੀ ਵਿੱਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਵੀ ਕੀਤੀ ਸੀ।