ਕੈਪਟਨ ਸਰਕਾਰ ਵੱਲੋਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ 296 ਮਾਮਲਿਆਂ ’ਚ ਪਰਿਵਾਰਾਂ ਨੂੰ ਰਾਹਤ ਦੇਣ ਲਈ 835 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ

ਸੂਬਾ ਸਰਕਾਰ ਵਲੋਂ 2015 ਵਿਚ ਸਕੀਮ ਲਾਗੂ ਹੋਣ ਤੋਂ ਹੁਣ ਤਕ ਦੀ ਸਭ ਤੋਂ ਵਡੀ ਰਾਸ਼ੀ ਨੂੰ ਮਨਜੂਰੀ

ਚੰਡੀਗੜ, 25 ਅਪ੍ਰੈਲ- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਂਦੇ ਹੋਏ ਖੁਦਕੁਸ਼ੀ ਦੇ 296 ਕੇਸਾਂ ਲਈ 835 ਲਖ ਰੁਪਏ ਦੀ ਵਿਤੀ ਸਹਾਇਤਾ ਨੂੰ ਮਨਜ਼ੂਰੀ ਦੇ ਦਿਤੀ ਹੈ।2015 ਵਿਚ ਸਕੀਮ ਲਾਗੂ ਹੋਣ ਤੋਂ ਹੁਣ ਤਕ ਇਹਨਾਂ ਕੇਸਾਂ ਵਿਚ ਪੀੜਤ ਪਰਿਵਾਰਾਂ ਨੂੰ ਦਿਤੀ ਜਾਣ ਵਾਲੀ ਇਹ ਸਭ ਤੋਂ ਵਡੀ ਰਾਸ਼ੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦਸਿਆ ਕਿ ਵਿਤੀ ਰਾਹਤ ਦੀ ਮਨਜੂਰੀ ਦੇਣ ਲਈ ਸੂਬਾ ਪਧਰੀ ਕਮੇਟੀ (ਐਸ.ਐਲ.ਸੀ.) ਦੀ ਸਥਾਪਨਾ ਕੀਤੀ ਗਈ ਸੀ ਜਿਸ ਦੀ ਅਪ੍ਰੈਲ ਵਿਚ ਹੋਈ ਸਥਾਪਨਾ ਤੋਂ ਬਾਅਦ ਉਸ ਦੀਆਂ ਹੁਣ ਤਕ 9 ਮੀਟਿੰਗਾਂ ਹੋ ਚੁਕੀਆਂ ਹਨ। ੁਲਾਰੇ ਨੇ ਅਗੇ ਦਸਿਆ ਕਿ ਮੁਖ ਮੰਤਰੀ ਵਲੋਂ ਸੂਬਾ ਪਧਰੀ ਕਮੇਟੀ ਨੂੰ ਅਜਿਹੇ ਪੁਰਾਣੇ ਕੇਸਾਂ ਦਾ ਜਲਦੀ ਨਿਪਟਾਰਾ ਕਰਨ ਦੀ ਹਦਾਇਤ ਦਿਤੀ ਗਈ ਹੈ ਤਾਂ ਜੋ ਪੀੜਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵਿਤੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਬੁਲਾਰੇ ਨੇ ਅਗੇ ਦਸਿਆ ਕਿ ਸਾਰੇ ਡਿਪਟੀ ਕਮਿਸ਼ਨਰ, ਜੋ ਕਿ ਜ਼ਿਲਾ ਪਧਰੀ ਕਮੇਟੀਆਂ ਦੇ ਮੁਖੀ ਵੀ ਹਨ, ਨੂੰ ਉਨਾਂ ਦੇ ਅਧਿਕਾਰ ਖੇਤਰ ਵਿਚ ਆਉਣ ਵਾਲੇ ਕੇਸਾਂ ਦੀ ਮਾਸਕ ਆਧਾਰ ’ਤੇ ਜਾਂਚ ਕਰਨ ਅਤੇ ਇਹਨਾਂ ਕੇਸਾਂ ਨੂੰ ਹਰ ਮਹੀਨੇ ਦੀ 10 ਤਾਰੀਖ ਤਕ ਸੂਬਾ ਪਧਰੀ ਕਮੇਟੀ ਕੋਲ ਮਨਜੂਰੀ ਲੈਣ ਸਬੰਧੀ ਭੇਜਣ ਦੇ ਨਿਰਦੇਸ਼ ਵੀ ਦਿਤੇ ਗਏ ਹਨ।
ਸੂਬਾ ਪਧਰੀ ਕਮੇਟੀ ਵਲੋਂ ਸਾਲ 2013 ਤੋਂ 2016 ਤਕ 199 ਕੇਸਾਂ ਦਾ ਨਿਪਟਾਰਾ ਕਰ ਦਿਤਾ ਗਿਆ ਹੈ ਜਿਹਨਾਂ ਵਿਚ 2013 ਦੇ 11, 2014 ਦੇ 31, 2015 ਦੇ 29, 2016 ਦੇ 128 ਅਤੇ 2017 ਦੇ 80 ਕੇਸ ਸ਼ਾਮਲ ਹਨ।
ਇਹਨਾਂ ਕੇਸਾਂ ਵਿਚ ਸੰਗਰੂਰ ਦੇ 80, ਮਾਨਸਾ ਦੇ 58, ਬਰਨਾਲਾ ਦੇ 44, ਬਠਿੰਡਾ ਦੇ 24, ਤਰਨਤਾਰਨ ਦੇ 13,ਅੰਮ੍ਰਿਤਸਰ ਦੇ 9, ਫ਼ਰੀਦਕੋਟ ਅਤੇ ਫਤਹਿਗੜ ਸਾਹਿਬ ਦੇ 7-7, ਫਾਜ਼ਿਲਕਾ ਦੇ 6, ਸ੍ਰੀ ਮੁਕਤਸਰ ਸਾਹਿਬ ਦੇ 8, ਫ਼ਿਰੋਜ਼ਪੁਰ ਦੇ 4 ਅਤੇ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਦੇ 1-1, ਲੁਧਿਆਣਾ ਦੇ 11, ਪਟਿਆਲਾ ਦੇ 2 ਅਤੇ ਰੂਪਨਗਰ ਦੇ 3 ਕੇਸ ਸ਼ਾਮਲ ਹਨ।ਬੁਲਾਰੇ ਨੇ ਅਗੇ ਦਸਿਆ ਕਿ ਇਸ ਸਬੰਧੀ ਮੁਖ ਮੰਤਰੀ ਦੀਆਂ ਹਦਾਇਤਾਂ ਦੀ ਪੂਰਨ ਰੂਪ ਵਿਚ ਪਾਲਣਾ ਕੀਤਾ ਜਾ ਰਹੀ ਹੈ ਅਤੇ ਪੀੜਤ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵਿਤੀ ਸਹਾਇਤਾ ਮੁਹਈਆ ਕਰਵਾਉਣ ਲਈ ਨੂੰ ਯਕੀਨੀ ਬਣਾਉਣ ਲਈ ਜ਼ਿਲਾ ਤੇ ਸੂਬਾ ਪਧਰ ’ਤੇ ਮਾਸਕ ਮੀਟਿੰਗ ਵੀ ਕੀਤੀ ਜਾ ਰਹੀ ਹੈ।
ਉਹਨਾਂ ਅਗੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਹਨਾਂ ਦੀ ਸਰਕਾਰ ਵਲੋਂ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਪਹਿਲਾਂ ਹੀ ਕਰਜ਼ਾ ਰਾਹਤ ਸਕੀਮ ਲਾਂਚ ਕਰ ਦਿਤੀ ਗਈ ਹੈ। ਅਗਲੇ ਪੜਾਵਾਂ ਵਿਚ ਖੇਤ ਮਜ਼ਦੂਰਾਂ ਲਈ ਵੀ ਅਜਿਹੀ ਰਾਹਤ ਸਕੀਮ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਮੁਖ ਮੰਤਰੀ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਨਿਰਾਸ਼ ਹੋ ਕੇ ਖੁਦਕੁਸ਼ੀ ਨਾ ਕਰਨ ਦੀ ਅਪੀਲ ਵੀ ਕੀਤੀ।

Send this to a friend