ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ

ਪੱਟੀ, 25 ਅਪ੍ਰੈਲ (ਬਲਦੇਵ ਸਿੰਘ ਸੰਧੂ)- ਐਸ.ਐਸ.ਪੀ ਤਰਨ ਤਾਰਨ ਦਰਸ਼ਨ ਸਿੰਘ ਮਾਨ ਦੀਆਂ ਹਦਾਇਤਾ ਅਨੁਸਾਰ ਅਤੇ ਡੀ.ਐਸ.ਪੀ ਪੱਟੀ ਸੋਹਣ ਸਿੰਘ ਦੀ ਅਗਵਾਈ ਹੇਠ ਵੱਲੋ ਭੈੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲੀਸ ਥਾਣਾ ਹਰੀਕੇ ਦੀ ਪੁਲੀਸ ਵੱਲੋ ਨਸ਼ੀਲੀਆ ਗੋਲੀਆ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ। ਮੁੱਖ ਥਾਣਾ ਅਫਸਰ ਪ੍ਰਭਜੀਤ ਸਿੰਘ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾ ਵੱਲੋ ਆਪਣੀ ਪੁਲੀਸ ਪਾਰਟੀ ਸਮੇਤ ਪਿੰਡ ਬੂਹ ਆਦਿ ਨੂੰ ਗਸਤ ਤੇ ਜਾ ਰਹੇ ਕਿ ਜਦੋ ਉਹ ਪਿੰਡ ਬੂਹ ਮੋੜ ਦੇ ਨੇੜੇ ਪੁੱਜੇ ਤਾ ਇੱਕ ਵਿਅਕਤੀ ਪਿੰਡ ਬੂਹ ਵੱਲੋ ਆ ਰਿਹਾ ਸੀ ਉਹ ਅਚਾਨਕ ਪੁਲਿਸ ਪਾਰਟੀ ਨੂੰ ਵੇਖ ਕੇ ਪਿਛੇ ਮੁੜਨ ਲੱਗਾ ਉਸ ਨੂੰ ਸ਼ੱਕ ਦੀ ਬਿਨ੍ਹਾਂ ਤੇ ਉਸ ਵਿਅਕਤੀ ਨੂੰ ਕਾਬੂ ਕਰਕੇ ਉਸ ਵਿਅਕਤੀ ਦਾ ਨਾਮ ਪਤਾ ਪੁਛਿਆ ਤਾ ਉਸ ਨੇ ਆਪਣਾ ਨਾਮ ਗੁਰਜੀਤ ਸਿੰਘ ਸੋਨੂੰ ਪੁੱਤਰ ਪ੍ਰਕਾਸ਼ ਸਿੰਘ ਵਾਸੀ ਹਰੀਕੇ ਦੱਸਿਆ ਜਿਸਦੀ ਤਲਾਸ਼ੀ ਲਈ ਗਈ ਤਾ ਉਸਦੇ ਪਾਸੋ 800 ਨਸ਼ੀਲੀਆ ਗੋਲੀਆ ਬਰਾਮਦ ਹੋਈਆ ਜਿਸਦੇ ਖਿਲਾਫ ਜੁਰਮ 22-61-85 ਐਨ.ਡੀ.ਪੀ.ਸੀ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Send this to a friend