ਖੰਨਾ, 17 ਫਰਵਰੀ (ਸੁਖਵਿੰਦਰ ਸਿੰਘ ਸਲੌਦ੍ਯੀ)- ਬਾਬਾ ਸਿੱਧ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿ. ਵ¤ਲੋਂ ਪਿੰਡ ਸਿੰਘਾਂ ਦੀ ਸਲੌਦੀ ਵਿਖੇ ਕਰਵਾਏ ਗਏ 10ਵੇਂ ਕਬੱਡੀ ਤੇ ਫੁੱਟਬਾਲ ਕੱਪ ਦੀ ਅੱਜ ਫਿਰ ਦੋਬਾਰਾ ਮਿਲਣ ਦੇ ਵਾਅਦੇ ਨਾਲ ਸ਼ਾਨਦਾਰ ਸਮਾਪਤੀ ਹੋ ਗਈ। ਇਸ ਵਾਰ ਦਰਸ਼ਕ ਅਤੇ ਖਿਡਾਰੀ ਪ¤ਖ ਤੋਂ ਭਰਵੀਂ ਹਾਜਰੀ ਭਰੀ ਗਈ। ਇਸ ਮੌਕੇ ਤੇ ਤਿੰਨ ਦਿਨ ਤੱਕ ਚੱਲੇ ਇਸ ਖੇਡ ਮੇਲੇ ਵਿੱਚ ਫੁੱਟਬਾਲ ਕਲੱਬ ਆਲ ਓਪਨ ਵਿੱਚ ਦਾਊਦਪੁਰ ਜੇਤੂ ਅਤੇ ਦੂਸਰੇ ਨੰਬਰ ਤੇ ਕੋਟਲਾ ਭੜੀ ਜੇਤੂ ਰਿਹਾ। ਇਸੇ ਦੋਰਾਨ ਵੇਟ ਲਿਫਟਿੰਗ ਮੁਕਾਬਲਿਆਂ ਵਿ¤ਚ ਅੰਤਰ ਰਾਸ਼ਟਰੀ ਵੇਟ ਲਿਫਟਰ ਗੁਰਦੀਪ ਸਿੰਘ ਨੇ 180 ਕਿਲੋ ਲਿਫਟ ਲਾਕੇ ਰਿਕਾਰਡ ਕਾਇਮ ਕੀਤਾ। ਦਸਤਾਰ ਮੁਕਾਬਲਿਆ ਵਿ¤ਚ ਤਕਰੀਬਨ 70 ਬ¤ਚਿਅ ਨੇ ਭਾਗ
ਲਿਆ। ਕਬ¤ਡੀ 37 ਕਿਲੋ ਵਿ¤ਚੋਂ ਸੈਂਟੀ ਮਾਜਰਾ ਪਹਿਲਾ ਅਤੇ ਦੋਰਾਹਾ ਦੂਸਰੇ ਸਥਾਨ ਤੇ ਰਿਹਾ। ਕਬ¤ਡੀ 47 ਕਿਲੋ ਮੇਜਬਾਨ ਟੀਮ ਸਲੌਦੀ ਜੇਤੂ ਅਤੇ ਕਨੇਚ ਓਪ ਜੇਤੂ ਰਹੀ। 57 ਕਿਲੋ ਭਾਰ ਵਰਗ ਚ ਕੇਰੈ ਨੇ ਪਹਿਲਾ ਤੇ ਇਕਲਾਹਾ ਦੂਸਰੇ ਸਥਾਨ ਤੇ ਰਹੇ। 70 ਕਿਲੋ ਕਬੱਡੀ ਦਾ ਖਿਤਾਬ ਨ¤ਤ ਬੁਰਜ ਦੇ ਨਾ ਰਿਹਾ ਜਦਕਿ ਪਪੜੌਦੀ ਦੂਸਰੇ ਨੰਬਰ ਦਾ ਜੇਤੂ ਰਿਹਾ। ਕਬੱਡੀ ਕੱਪ ਦੌਰਾਨ ਹੋਏ ਬਹੁਤ ਹੀ ਫਸਵੇ ਅਤੇ ਦਿਲਚਸਪ ਮੁਕਾਬਲਿਆਂ ਦੌਰਾਨ ਬਹੁਤ ਹੀ ਵੱਡੇ ਇਕੱਠ ਵਿੱਚ ਲਸਾੜਾ ਦੀ ਟੀਮ ਨੇ ਭਾਗੋਮਾਜਰਾ ਦੇ ਨੌਜਵਾਨਿਆਂ ਧੂਲ ਚਟਾਉਂਦਿਆਂ ਕਬੱਡੀ ਕੱਪ ਤੇ ਆਪਣਾ ਕਬਜਾ ਕੀਤਾ। ਟਰੈਕਟਰ ਅਤੇ ਤਵੀਆਂ ਮੁਕਾਬਲਿਆਂ ਵਿ¤ਚ ਦੀਪਾ ਗਿ¤ਲ ਦਾ ਇੰਡੇਫਾਰਮ ਟਰੈਕਟਰ ਪਹਿਲੇ ਅਤੇ ਕਾਲਾ ਰਤਨਹੇੜੀ ਦੂਸਰੇ ਸਥਾਨ ਤੇ ਰਿਹਾ। ਇਸ ਮੌਕੇ ਤੇ ਦੁਲਾ ਫਰੋਜਪੂਰੀਆ ਨੂੰ ਕਲ¤ਬ ਵ¤ਲੋਂ ਬੁਲਿਟ ਮੋਟਰਸਾਇਕਲ ਦੇਕੇ ਸਨਮਾਨਿਤ ਕੀਤਾ ਗਿਆ। ਬ¤ਬੂ ਖੰਨਾ ਅਤੇ ਅਮਨ ਮਹੌਣ ਵਾਲੇ ਕੂਮੈਂਟਰ ਨੇ ਕਮਾਲ ਦੀ ਕੁਮੈਂਟਰੀ ਕਰਕੇ ਆਏ ਦਰਸ਼ਕਾਂ ਦਾ ਦਿਲ ਮੋਹ ਲਿਆ। ਕਲ¤ਬ ਵ¤ਲੋਂ ਬ¤ਬੂ ਖੰਨਾ ਕੁਮੈਂਟਰ ਨੂੰ ਵਿਸ਼ੇਸ਼ ਤੌਰ ਤੇ ਸੋਨੇ ਦੀ ਮੁੰਦਰੀ ਪਾ ਕੇ ਸਨਮਾਨਿਤ ਕੀਤਾ ਗਿਆ। ਕਲ¤ਬ ਦੇ ਮੀਤ ਪ੍ਰਧਾਨ ਅਮਨ ਮਾਨ ਨੇ ਬਹੁਤ ਵਧੀਆ ਕਲ¤ਬ ਨੂੰ ਤਿੰਨੇ ਦਿਨ ਸੇਵਾਵਾਂ ਦਿ¤ਤੀਆਂ। ਜਿਨ੍ਹਾਂ ਨੇ ਤਿੰਨੇ ਦਿਨ ਖਿਡਾਰੀਆਂ ਲਈ ਯੋਗ ਪ੍ਰਬੰਧ ਕੀਤੇ ਐਂਟਰੀਆਂ ਕਰਨ ਕਰਵਾਉਣ ਦੀ ਡਿਉਟੀ ਨਿਵਾਈ। ਬਾਬਾ ਸਿੱਧ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਪਿੰਡ ਸਲੌਦੀ ਸਿੰਘਾਂ ਦੀ ਪੂਰੀ ਟੀਮ ਨੇ ਆਏ ਹੋਏ ਦਰਸ਼ਕ ਵੀਰਾਂ ਅਤੇ ਖਿਡਾਰੀਆਂ ਨੂੰ ਜੀ ਆਇਆ ਆਖਿਆ। ਇਸ ਮੌਕੇ ਸ. ਅਮਰੀਕ ਸਿੰਘ ਢਿ¤ਲੋਂ ਐਮ. ਐਲ.ਏ. ਹਲਕਾ ਸਮਰਾਲਾ , ਸੁਖਵਿੰਦਰ ਸਿੰਘ ਨਾਗਰਾ ਚੇਅਰਮੈਨ , ਹਲਕਾ ਇੰਚਾਰਜ ਜਗਜੀਵਨ ਸਿੰਘ ਖੀਰਨੀਆਂ ਸਾਬਕਾ ਐਮ. ਐਲ.ਏ. ਨੇ ਵਿਸ਼ੇਸ਼ ਤੌਰ ਹਾਜਰੀ ਭਰੀ। ਇਸ ਮੌਕੇ ਕਲੱਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਗੋਲਾ, ਪ੍ਰਧਾਨ ਰਾਜਿੰਦਰ ਸਿੰਘ, ਸੀਨੀ. ਮੀਤ ਪ੍ਰਧਾਨ ਬੈਂਜੀ ਮਾਨ, ਖਜਾਨਚੀ ਮਹਾਂ ਸਿੰਘ ਮਾਨ, ਮੀਤ ਪ੍ਰਧਾਨ ਅਮਨ ਮਾਨ, ਜਨਰਲ ਸਕੱਤਰ ਚਰਨਜੀਤ ਸਿੰਘ ਚੰਨਾ, ਮਹਿੰਦਰ ਸਿੰਘ ਕੇਨੇਡਾ, ਨੰਬਰਦਾਰ ਸੁਖਚੈਨ ਸਿੰਘ ਯੂਐਸਏ, ਸੁਖਵਿੰਦਰ ਸਿੰਘ ਮੀਡੀਆ ਸਕੱਤਰ, ਗੁਰਪ੍ਰੀਤ ਇਟਲੀ, ਦਿਲਪ੍ਰੀਤ ਇਟਲੀ, ਮੋਨੂੰ, ਰਾਜਵਿੰਦਰ ਸਿੰਘ ਬੂਟਾ, ਮਨੂੰ ਯੂ.ਕੇ. ਰੁਪਿੰਦਰ ਸਿੰਘ ਏ.ਐਸ. ਆਈ.,ਲਾਲੀ ਸੇਹ,ਜਸਵੰਤ ਸਿੰਘ, ਗੁਰਪ੍ਰੀਤ ਖੈਰਾ ਦਾ ਯੂਰਪ ਟਾਈਮਜ ਇਟਲੀ ਇਟਲੀ, ਸੁਖੀ ਖੈਰਾ, ਕਾਕਾ ਭਲਵਾਨ, ਸੋਨੀ ਗੱਡੇਵਾਲਾ, ਤੇ ਗੁਰਮੁੱਖ ਸਿੰਘ ਗਿੱਲ ਸਮੇਤ ਆਲੇ-ਦੁਆਲੇ ਦੇ ਕਬੱਡੀ ਪ੍ਰੇਮੀ ਆਦਿ ਹਾਜਰ ਸਨ।