ਪੰਜਾਬ ਤੇ ਹੋਰ ਰਾਜਾਂ ਤੋਂ ਟਰਕ ਚੋਰੀ ਕਰਕੇ ਵੇਚਣ ਵਾਲਾ ਗਰੋਹ ਕਾਬੂ

ਗੁਰਦਾਸਪੁਰ, 24 ਅਪ੍ਰੈਲ (ਸ਼ਾਮ ਸਿੰਘ ਠਾਕੁਰ)- ਸ੍ਰੀ ਹਰਚਰਨ ਸਿੰਘ ਭੁਲਰ, ਆਈ.ਪੀ. ਐਸ, ਸੀਨੀਅਰ ਪੁਲਿਸ ਕਪਤਾਨ, ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਹੈ ਕਿ ਜ਼ਿਲ੍ਹੇ ਵਿਚ ਚਲਾਈ ਗਈ ਸ਼ਪੈਸਲ ਮੁਹਿੰਮ ਤਹਿਤ ਸ੍ਰੀ ਗੁਰਬੰਸ ਸਿੰਘ ਬੈਂਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਕਲਾਨੋਰ, ਜਿਲੇ ਗੁਰਦਾਸਪੁਰ ਦੀ ਦੇਖ-ਰੇਖ ਵਿਚ ਥਾਣਾ ਸਿਟੀ ਗੁਰਦਾਸਪੁਰ ਦੇ ਏਰੀਆ ਵਿਚ ਟਰਕ ਚੋਰੀ ਕਰਕੇ ਗ੍ਰਾਹਕਾਂ ਤੇ ਕਬਾੜੀਆਂ ਨੂੰ ਵੇਚਣ ਵਾਲੇ ਗਿਰੋਹ ਕਾਬੂ ਕੀਤਾ ਗਿਆ ਹੈ। ਇਸ ਮੌਕੇ ਉਨਾਂ ਦੇ ਨਾਲ ਸ੍ਰੀ ਐਚ.ਐਸ ਸੰਧੂ ਐਸ.ਪੀ (ਡੀ), ਸ੍ਰੀ ਗੁਰਬੰਸ ਸਿੰਘ ਬੈਂਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਕਲਾਨੋਰ ਤੇ ਐਸ.ਐਚ.ਓ ਸ਼ਾਮ ਲਾਲ ਵੀ ਮੌਜੂਦ ਸਨ। ਐਸ.ਐਸ.ਪੀ ਸ੍ਰੀ ਭੁਲਰ ਨੇ ਪਤਰਕਾਰਾਂ ਨੂੰ ਦਸਿਆ ਕਿ ਮਿਤੀ 21-4-18 ਨੂੰ ਸਪੈਸਲ ਨਾਕਾਬੰਦੀ ਕੀਤੀ ਹੋਈ ਸੀ ਕਿ ਮੁਖ ਅਫਸਰ ਥਾਣਾ ਸਿਟੀ, ਗੁਰਦਾਸਪੁਰ ਨੂੰ ਸੂਚਨਾ ਮਿਲੀ ਕਿ (1) ਗੁਰਚਰਨ ਸਿੰਘ ਉਰਫ ਚੰਨਾ ਉਰਫ ਮੇਜਰ ਪੁਤਰ ਪਰਗਟ ਸਿੰਘ ਵਾਸੀ ਸਰਹਾਲੀ ਖੁਰਦ ਥਾਣਾ ਪਟੀ ਜਿਲਾ ਤਰਨਤਾਰਨ (2) ਧਰਮਿੰਦਰ ਸਿੰਘ ਉਰਫ ਹੀਰਾ ਪੁਤਰ ਭਜਨ ਸਿੰਘ ਵਾਸੀ ਸਰਹਾਲੀ ਖੁਰਦ (3) ਗੁਰਜੰਟ ਸਿੰਘ ਪੁਤਰ ਮਲਕੀਤ ਸਿੰਘ ਵਾਸੀ ਸਰਹਾਲੀ ਖੁਰਦ (4) ਜਗਤਾਰ ਸਿੰਘ ਉਰਫ ਜਗਾ ਪੁਤਰ ਅਜੀਤ ਸਿੰਘ ਵਾਸੀ ਪਿੰਡ ਸੰਘਾ ਥਾਣਾ ਸਦਰ ਤਰਨਤਾਰਨ (5) ਸੁਚਾ ਮਸੀਹ ਪੁਤਰ ਨਜੀਰ ਮਸੀਹ ਵਾਸੀ ਤਲਵੰਡੀ ਵਿਰਕ ਥਾਣਾ ਤਿਬੜ (6) ਮਲਕੀਤ ਸਿੰਘ ਉਰਫ ਵਿਕੀ ਪੁਤਰ ਮਹਿਦਰ ਸਿੰਘ ਵਾਸੀ ਨੇੜੇ ਸਿੰਘ ਸਭਾ ਗੁਰੁਦੁਆਰਾ ਸਾਹਿਬ ਸਰਨਾ ਥਾਣਾ ਕਾਨਵਾ ਜਿਲਾ ਪਠਾਨਕੋਟ (7) ਰਣਜੀਤ ਸਿੰਘ ਉਰਫ ਜਜ ਪੁਤਰ ਜੋਗਿੰਦਰ ਸਿੰਘ ਵਾਸੀ ਸਰਹਾਲੀ ਜਿਲਾ ਤਰਨਤਾਰਨ ਨੇ ਇਕ ਗਿਰੋਹ ਬਣਾਇਆ ਹੈ ਜੋ ਇਹ ਪੰਜਾਬ ਅਤੇ ਹੋਰ ਸਟੇਟਾਂ ਤੋ ਟਰਕ ਚੋਰੀ ਕਰਕੇ ਗ੍ਰਾਹਕਾਂ ਅਤੇ ਕਬਾੜੀਆਂ ਨੂੰ ਵੇਚਦੇ ਹਨ।

Send this to a friend