ਅਕਾਲ ਪੁਰਖ ਨੇ ਬਖਸ਼ੀ ਸੰਤ ਦਾਦੂਵਾਲ ਨੂੰ ਪੁੱਤਰ ਦੀ ਦਾਤ, ਅਦਾਰੇ ਅਤੇ ਪੰਥਕ ਆਗੂਆਂ ਵੱਲੋਂ ਵਧਾਈ

image ਤਲਵੰਡੀ ਸਾਬੋ, 17 ਫਰਵਰੀ (ਰਣਜੀਤ ਸਿੰਘ ਰਾਜੂ)-ਡੇਰਾ ਸਿਰਸਾ ਦੇ ਕੱਟੜ ਵਿਰੋਧੀ ਵਜੋਂ ਜਾਣੇ ਜਾਂਦੇ ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਬੀਤੇ ਦਿਨੀ ਪੁੱਤਰ ਦੀ ਦਾਤ ਬਖਸ਼ਿਸ ਕੀਤੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸੰਤ ਦਾਦੂਵਾਲ ਦਾ ਆਨੰਦ ਕਾਰਜ ਬੀਤੇ ਸਾਲ 3 ਅਪ੍ਰੈਲ ਨੂੰ ਮੰਡੀ ਬਰੀਵਾਲਾ ਨਿਵਾਸੀ ਉੱਘੇ ਸਿੱਖ ਆਗੂ ਅਤੇ ਸਿੱਖ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਡਾ. ਗੁਰਮੀਤ ਸਿੰਘ ਬਰੀਵਾਲਾ ਦੀ ਸਪੁੱਤਰੀ ਗੁਰਮਤਿ ਦੀ ਧਾਰਨੀ ਬੀਬਾ ਸੁਖਮੀਤ ਕੌਰ ਨਾਲ ਪੂਰਨ ਗੁਰਮਰਿਯਾਦਾ ਅਨੁਸਾਰ ਹੋਇਆ ਸੀ। ਬੀਤੀ ਦੇਰ ਸ਼ਾਮ ਅਕਾਲ ਪੁਰਖ ਵਾਹਿਗੁਰੂ ਨੇ ਸੰਤ ਦਾਦੂਵਾਲ ਤੇ ਬੀਬਾ ਸੁਖਮੀਤ ਕੌਰ ਨੂੰ ਪੁੱਤਰ ਦੀ ਦਾਤ

ਬਖਸ਼ਿਸ ਕੀਤੀ। ਸੰਤ ਦਾਦੂਵਾਲ ਨੂੰ ਪੁੱਤਰ ਦੀ ਦਾਤ ਮਿਲਣ ਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉੱਧਰ ਪੰਥਕ ਸੇਵਾ ਲਹਿਰ ਦੇ ਆਗੂਆਂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਅਵਤਾਰ ਸਿੰਘ ਸਾਧਾਂਵਾਲਾ ਅਤੇ ਭਾਈ ਜਸਵਿੰਦਰ ਸਿੰਘ ਤਿਉਣਾ ਅਤੇ ਦਮਦਮਾ ਸਾਹਿਬ ਪ੍ਰੈੱਸ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਰਾਜੂ ਨੇ ਵੀ ਬਾਬਾ ਦਾਦੂਵਾਲ ਅਤੇ ਬੀਬਾ ਸੁਖਮੀਤ ਕੌਰ ਨੂੰ ਵਧਾਈ ਦਿੱਤੀ ਹੈ।
ਇਸੇ ਦੌਰਾਨ ਪੰਜਾਬ ਟਾਇਮਜ਼ ਦੇ ਸਮੂਹ ਸਟਾਫ਼ ਵੱਲੋਂ ਸੰਪਾਦਕ ਸ. ਬਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਮੀਟਿੰਗ ਕਰਕੇ ਸੰਤ ਦਾਦੂਵਾਲ ਨੂੰ ਵਧਾਈ ਸੰਦੇਸ਼ ਭੇਜਿਆ ਹੈ। ਇਸ ਮੌਕੇ ’ਤੇ ਸ. ਜਸਪਾਲ ਸਿੰਘ ਸਮਾਚਾਰ ਸੰਪਾਦਕ, ਧਰਮਪਾਲ ਵਾਸੂਦੇਵ, ਬੀਬਾ ਜਸਵਿੰਦਰ ਕੌਰ, ਬਲਵਿੰਦਰ ਕੁਮਾਰ ਅਤੇ ਹੋਰਨਾਂ ਨੇ ਸੰਤ ਦਾਦੂਵਾਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਹੈ।

Send this to a friend