ਫ਼ਤਹਿਗੜ੍ਹ ਸਾਹਿਬ, 17 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)-‘2002 ਵਿਚ ਗੁਜਰਾਤ ਸੂਬੇ ਵਿਚ 2 ਹਜ਼ਾਰ ਮੁਸਲਿਮ ਭਰਾਵਾਂ ਦਾ ਕਤਲ ਕਰਨ ਵਾਲੇ ਅਤੇ ਗੁਜਰਾਤ ਵਿਚੋਂ 60 ਹਜ਼ਾਰ ਪੰਜਾਬ ਅਤੇ ਹਰਿਆਣੇ ਦੇ ਜਿੰਮੀਦਾਰਾਂ ਨੂੰ ਗੈਰ ਕਾਨੂੰਨੀ ਤਰੀਕੇ ਉਜਾੜਨ ਵਾਲੇ ਮੋਦੀ ਨੂੰ ਜੋ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਏ 23 ਫ਼ਰਵਰੀ ਨੂੰ ਸਿੱਖ, ਮੁਸਲਿਮ ਮਨਾਂ ਅਤੇ ਆਤਮਾਵਾਂ ਨੂੰ ਠੇਸ ਪਹੁੰਚਾਉਦੇ ਹੋਏ ਜਗਰਾਓ ਵਿਖੇ ਬੁਲਾਕੇ ‘‘ਫ਼ਤਹਿ ਰੈਲੀੂ ਕਰ ਰਹੇ ਹਨ, ਉਸ ਵਿਰੁੱਧ ਹਰ ਜ਼ਿਲ੍ਹਾ ਪੱਧਰ ’ਤੇ ਕਾਲੀਆਂ ਝੰਡੀਆਂ, ਮੋਦੀ ਗੋ ਬੈਕ, ਕੌਮੀ ਗ਼ਦਾਰਾਂ ਦਾ ਕੌਮ ਬਾਈਕਾਟ ਕਰੇ ਆਦਿ ਨਾਅਰਿਆ ਰਾਹੀ ਜੋਰਦਾਰ ਰੋਸ ਵਿਖਾਵੇ ਕਰਦੇ ਹੋਏ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਯਾਦ-ਪੱਤਰ ਦਿੱਤੇ ਜਾਣਗੇ । ਇਸ ਤੋ ਇਲਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ
(ਅੰਮ੍ਰਿਤਸਰ) ਦੀ ਅਗਵਾਈ ਹੇਠ 21 ਫ਼ਰਵਰੀ ਨੂੰ ਪਾਰਟੀ ਦੀ 11 ਮੈਬਰੀ ਸੀਨੀਅਰ ਲੀਡਰਸਿਪ ਵੱਲੋ ਪੰਜਾਬ ਦੇ ਗਵਰਨਰ ਸ੍ਰੀ ਸਿਵਰਾਜ ਪਾਟਿਲ ਨੂੰ ਮੋਦੀ ਦੀ ਪੰਜਾਬ ਆਮਦ ਤੋ ਪੈਦਾ ਹੋਣ ਵਾਲੀ ਵਿਸਫੋਟਿਕ ਸਥਿਤੀ ਦੀ ਜਾਣਕਾਰੀ ਦਿੰਦੇ ਹੋਏ, ਇਸ ਰੈਲੀ ਨੂੰ ਪੰਜਾਬ ਦੇ ਅਮਨ-ਚੈਨ ਲਈ ਖ਼ਤਰਾ ਕਰਾਰ ਦਿੰਦੇ ਹੋਏ ਰੋਕਣ ਸੰਬੰਧੀ ਸਵੇਰੇ 11:00 ਵਜੇ ਯਾਦ-ਪੱਤਰ ਦਿੱਤਾ ਜਾਵੇਗਾ।’ ਇਹ ਉਪਰੋਕਤ ਫੈਸਲਾ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹੈੱਡਕੁਆਰਟਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਪਾਰਟੀ ਦੇ ਸਿਆਸੀ ਮਾਮਲਿਆ ਦੀ ਕਮੇਟੀ ਦੇ ਮੈਂਬਰਾਨ ਅਤੇ ਜ਼ਿਲ੍ਹੇ ਜਥੇਦਾਰਾਂ ਦੀ ਇਕ ਹੋਈ ਹੰਗਾਮੀ ਮੀਟਿੰਗ ਵਿਚ ਸਰਬਸੰਮਤੀ ਨਾਲ ਕੀਤਾ ਗਿਆ । ਪਾਰਟੀ ਦੇ ਹੋਏ ਫੈਸਲਿਆ ਤੋ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਨੇ ਇਕ ਪ੍ਰੈਸ ਰੀਲੀਜ ਰਾਹੀ ਦੱਸਿਆ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਪਾਰਟੀ ਆਪਣੇ ਬਲਬੂਤੇ ਤੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਪ੍ਰਵਾਨਿਤ, ਬੇਦਾਗ, ਇਮਾਨਦਾਰ, ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਮਸਲਿਆ ਨੂੰ ਦ੍ਰਿੜਤਾ ਅਤੇ ਬਾਦਲੀਲ ਢੰਗਾਂ ਰਾਹੀ ਹੱਲ ਕਰਨ ਦੀ ਸਮਰੱਥਾਂ ਰੱਖਣ ਵਾਲੀਆਂ ਸੂਝਵਾਨ ਪੜ੍ਹੀਆਂ-ਲਿਖੀਆਂ ਸਖਸ਼ੀਅਤਾਂ ਨੂੰ ਬਤੌਰ ਆਪਣੇ ਉਮੀਦਵਾਰ ਗਰਦਾਨਕੇ ਪਾਰਟੀ ਆਪਣੇ ਤੌਰ ਤੇ ਲੋਕ ਸਭਾ ਦੀਆਂ ਚੋਣਾਂ ਪੂਰੀ ਤਿਆਰੀ ਅਤੇ ਗਰਮਜੋਸ਼ੀ ਨਾਲ ਜਿੱਤ ਦੇ ਮਿਸਨ ਨੂੰ ਮੁੱਖ ਰੱਖਕੇ ਇਹ ਜਮਹੂਰੀਅਤ ਲੜਾਈ ਲੜੇਗੀ । ਲੋਕ ਸਭਾ ਚੋਣਾਂ ਦੇ ਲਈ ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਬਹੁਤ ਜਲਦ ਹੀ ਪਾਰਟੀ ਪ੍ਰਧਾਨ ‘‘ਪਾਰਲੀਮੈਂਟ ਬੋਰਡੂ ਦਾ ਐਲਾਨ ਕਰਨ ਜਾ ਰਹੇ ਹਨ । ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਨਾਮ ਹੇਠ ਚੋਣ ਲੜਨ ਦੀ ਚਾਹਨਾ ਰੱਖਣ ਵਾਲੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਲੀਮੈਂਟ ਬੋਰਡ ਦਾ ਐਲਾਨ ਹੋਣ ਉਪਰੰਤ ਆਪਣੇ ਪੂਰੇ ਵੇਰਵੇ ਦੇਕੇ ਪਾਰਲੀਮੈਂਟ ਬੋਰਡ ਨੂੰ ਸੰਪਰਕ ਕਰਨ । ਪਾਰਲੀਮੈਂਟ ਚੋਣਾਂ ਅਤੇ 13 ਲੋਕ ਸਭਾ ਹਲਕਿਆ ਦੇ ਉਮੀਦਵਾਰਾਂ ਉਤੇ ਸੰਜ਼ੀਦਾਂ ਵਿਚਾਰ ਕਰਨ ਲਈ 24 ਫ਼ਰਵਰੀ ਨੂੰ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾਂ ਸ. ਹਰਨਾਮ ਸਿੰਘ ਵਿਖੇ ਸਿਆਸੀ ਮਾਮਲਿਆ ਦੀ 16 ਮੈਬਰੀ ਕਮੇਟੀ ਦੀ ਮੀਟਿੰਗ ਸਵੇਰੇ 11:00 ਵਜੇ ਹੋਵੇਗੀ ।
ਜਿਥੇ ਮੀਟਿੰਗ ਨੇ ਇਕ ਮਤੇ ਰਾਹੀ ਜਿਥੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਲਈ ਬਰਤਾਨੀਆ, ਸੋਵੀਅਤ ਰੂਸ ਵਰਗੇ ਪ੍ਰਮਾਣੂ ਮੁਲਕਾਂ ਵੱਲੋ ਹਿੰਦੂਤਵ ਘੱਟ ਗਿਣਤੀ ਕੌਮਾਂ ਵਿਰੋਧੀ ਹਕੂਮਤ ਨੂੰ ਮਨੁੱਖਤਾ ਵਿਰੋਧੀ ਸਹਿਯੋਗ ਦੇਣ ਲਈ ਦੋਸ਼ੀ ਠਹਿਰਾਉਦੇ ਹੋਏ ਪੁਰਜੋਰ ਸ਼ਬਦਾਂ ਵਿਚ ਇਹਨਾਂ ਮੁਲਕਾਂ ਦੀ ਨਿਖੇਧੀ ਕੀਤੀ, ਉਥੇ ਕਾਂਗਰਸ, ਬੀਜੇਪੀ, ਆਰ.ਐਸ.ਐਸ, ਬਾਦਲ ਦਲੀਏ, ਸੀ.ਪੀ.ਆਈ, ਸੀ.ਪੀ.ਐਮ, ਲੋਕ ਦਲ ਆਦਿ ਸਭ ਜਮਾਤਾਂ ਦੀ ਇਸ ਸਾਜ਼ਿਸ ਵਿਚ ਸਮੂਲੀਅਤ ਨੂੰ ਸਿੱਖ ਕੌਮ ਨਾਲ ਇਕ ਵੱਡਾ ਧੋਖਾ ਕਰਾਰ ਦਿੰਦੇ ਹੋਏ ਇਹਨਾ ਦੇ ਅਮਲਾਂ ਨੂੰ ਗੈਰ ਇਨਸਾਨੀ, ਕੌਮਾਂਤਰੀ ਕਾਨੂੰਨਾਂ ਅਤੇ ਨਿਯਮਾਂ ਦੀ ਉਲੰਘਣਾਂ ਦੱਸਦੇ ਹੋਏ ਇਹਨਾਂ ਸਭਨਾਂ ਕਾਤਲ ਤੇ ਦੋਸ਼ੀਆਂ ਨੂੰ ਕੌਮਾਂਤਰੀ ਅਦਾਲਤਾਂ ਵਿਚ ਖੜ੍ਹਾ ਕਰਨ ਅਤੇ ਸਜ਼ਾਵਾਂ ਦੇਣ ਦੀ ਮੰਗ ਕੀਤੀ । ਦੂਸਰੇ ਮਤੇ ਰਾਹੀ ਟਾਈਮਜ਼ ਆਫ਼ ਇੰਡੀਆ, ਇੰਡੀਅਨ ਪੋਸਟ, ਇੰਡੀਅਨ ਐਕਸਪ੍ਰੈਸ, ਦਾ ਟ੍ਰਿਬਿਊਨ ਆਦਿ ਅੰਗਰੇਜ਼ੀ ਅਖ਼ਬਾਰਾਂ ਵੱਲੋਂ ਸਿੱਖ ਕੌਮ ਵਿਰੁੱਧ ਇਕ ਸਾਜ਼ਿਸ ਤਹਿਤ ਬਦਨਾਮ ਕਰਨ ਦੇ ਅਮਲਾਂ ਸੰਬੰਧੀ ਇਹਨਾਂ ਅਖ਼ਬਾਰਾਂ ਅਤੇ ਉਹਨਾਂ ਦੇ ਟਰੱਸਟੀਆਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਉਹ ਆਪਣੀ ਮੰਦਭਾਵਨਾ ਭਰੀ ਸੋਚ ਵਿਚ ਤਬਦੀਲੀ ਲਿਆਉਣ, ਵਰਨਾ ਇਥੋ ਦੇ ਹਾਲਾਤਾਂ ਨੂੰ ਵਿਸਫੋਟਿਕ ਬਣਾਉਣ ਲਈ ਇਹ ਅਖ਼ਬਾਰਾਂ ਅਤੇ ਉਹਨਾਂ ਦੀ ਸਰਪ੍ਰਸਤੀ ਕਰ ਰਹੇ ਹੁਕਮਰਾਨ ਜਿੰਮੇਵਾਰ ਹੋਣਗੇ । ਸਿੱਖ ਕੌਮ ਇਹ ਬਿਲਕੁਲ ਬਰਦਾਸਤ ਨਹੀਂ ਕਰੇਗੀ । ਤੀਸਰੇ ਮਤੇ ਰਾਹੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋ ਗੱਲ ਗੱਲ ਤੇ ਜਨਤਕ ਤੌਰ ਤੇ ਝੂਠ ਬੋਲਣ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਉਤੇ ਡੂੰਘਾਂ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਗਿਆ ਕਿ ਇਕ ਪਾਸੇ ਸ. ਪ੍ਰਕਾਸ਼ ਸਿੰਘ ਬਾਦਲ ‘‘ਸ਼ਹੀਦੀ ਯਾਦਗਾਰੂ ਸੰਬੰਧੀ ਸ. ਮੱਕੜ ਦੇ ਬਿਆਨ ਨੂੰ ਝੂਠਾ ਕਰਾਰ ਦੇਕੇ ਕੌਮੀ ਸ਼ਹੀਦਾਂ ਅਤੇ ਉਹਨਾਂ ਦੀ ਯਾਦਗਾਰ ਤੋ ਪਾਸਾ ਵੱਟਕੇ ਸੰਤ ਭਿੰਡਰਾਂਵਾਲਿਆਂ ਅਤੇ ਸ਼ਹੀਦਾਂ ਪ੍ਰਤੀ ਵੱਡੀ ਨਫ਼ਰਤ ਨੂੰ ਜਾਹਰ ਕਰ ਰਹੇ ਹਨ ਅਤੇ ਵੱਖ-ਵੱਖ ਮੁੱਖ ਮੰਤਰੀਆਂ ਨੂੰ ਬੁਲਾਕੇ ਆਪਣੇ ਆਪ ਨੂੰ ਜਿੰਮੀਦਾਰਾਂ ਪੱਖੀ ਸਾਬਤ ਕਰਨ ਦਾ ਢੌਂਗ ਰਚ ਰਹੇ ਹਨ, ਦੂਸਰੇ ਪਾਸੇ ਮੁਸਲਿਮ ਕੌਮ ਦੇ ਕਾਤਲ ਅਤੇ 60 ਹਜ਼ਾਰ ਜਿੰਮੀਦਾਰਾਂ ਨੂੰ ਗੁਜਰਾਤ ਵਿਚੋ ਉਜਾੜਨ ਵਾਲੇ ਮੋਦੀ ਨੂੰ ਜਗਰਾਉਂ ਬੁਲਾਕੇ ਫ਼ਤਹਿ ਰੈਲੀ ਵੀ ਕਰ ਰਹੇ ਹਨ ਅਤੇ ਸਿੱਖ ਕੌਮ ਨੂੰ ‘‘ਜ਼ਰਾਇਮ ਪੇਸ਼ਾੂ ਕਰਾਰ ਦੇਣ ਵਾਲੇ ਉਸ ਸਮੇਂ ਦੇ ਭਾਰਤ ਦੇ ਗ੍ਰਹਿ ਵਜ਼ੀਰ ਪਟੇਲ ਦੇ ਬੁੱਤ ਲਈ ਪੰਜਾਬ ਦੇ ਪਿੰਡਾਂ ਵਿਚੋ ਲੋਹਾ ਇਕੱਠਾ ਕਰ ਰਹੇ ਹਨ। ਕੌਮ ਹੁਣ ਇਹਨਾਂ ਦੇ ਦੋਗਲੇਪਣ ਨੂੰ ਸਮਝਦੀ ਹੋਈ ਸਪੱਸਟ ਫੈਸਲਾ ਕਰਕੇ ਕੌਮੀ ਗ਼ਦਾਰਾਂ ਅਤੇ ਕੌਮੀ ਵਫ਼ਦਾਰਾਂ ਦਾ ਨਿਰਣਾ ਕਰੇ। ਪਾਰਟੀ ਨੇ ਹਰ ਵਰਗ ਅਤੇ ਕੌਮ ਵਿਚ ਵਿਚਰ ਰਹੀਆ ਸਮੁੱਚੀਆਂ ਇਨਸਾਫ਼ ਅਤੇ ਜਮਹੂਰੀਅਤ ਪਸੰਦ ਸਖਸ਼ੀਅਤਾਂ, ਸੰਗਠਨਾਂ ਜਾਂ ਸਿਆਸੀ ਪਾਰਟੀਆਂ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਨੀਤੀਆਂ ਵਿਚ ਵਿਸਵਾਸ ਰੱਖਦੇ ਹਨ, ਉਹਨਾਂ ਨੂੰ ਆਉਣ ਵਾਲੀਆ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਹਰ ਤਰ੍ਹਾਂ ਸਹਿਯੋਗ ਦੇਣ ਅਤੇ ਪਾਰਟੀ ਵੱਲੋ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਨੂੰ ਜਿਤਾਉਣ ਲਈ ਪ੍ਰਭਾਵਸ਼ਾਲੀ ਉਦਮ ਕਰਨ ਦੀ ਅਪੀਲ ਵੀ ਕੀਤੀ । ਤਾਂ ਜੋ ਪਾਰਟੀ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਇਥੋ ਸਭ ਸਮਾਜਿਕ ਬੁਰਾਈਆ ਖ਼ਤਮ ਕਰਕੇ ਸਭ ਨੂੰ ਬਰਾਬਰਤਾ ਦੇ ਹੱਕ ਤੇ ਅਧਿਕਾਰ ਦੇਣ ਵਾਲੇ ‘‘ਹਲੀਮੀ ਰਾਜੂ ਦੀ ਸਥਾਪਨਾ ਕੀਤੀ ਜਾ ਸਕੇ । ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਸ. ਸਿਮਰਨਜੀਤ ਸਿੰਘ ਮਾਨ ਵੱਲੋ ਕੀਤੀ ਗਈ ਜਿਸ ਵਿਚ ਹੋਰਨਾਂ ਤੋ ਇਲਾਵਾ ਭਾਈ ਧਿਆਨ ਸਿੰਘ ਮੰਡ, ਸ. ਜਸਵੰਤ ਸਿੰਘ ਮਾਨ, ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾ, ਜਥੇਦਾਰ ਭਾਗ ਸਿੰਘ, ਇਕਬਾਲ ਸਿੰਘ ਟਿਵਾਣਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੌ.ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਰਣਜੀਤ ਸਿੰਘ ਚੀਮਾਂ, ਹਰਬੀਰ ਸਿੰਘ ਸੰਧੂ, ਸਿਮਰਜੀਤ ਸਿੰਘ ਸੇਖੋ, ਰਮਿੰਦਰ ਸਿੰਘ ਮਿੱਟੂ, ਸਰੂਪ ਸਿੰਘ ਸੰਧਾ, ਹਰਭਜਨ ਸਿੰਘ ਕਸਮੀਰੀ, ਸਿੰਗਾਰਾਂ ਸਿੰਘ ਬਡਲਾ, ਅਵਤਾਰ ਸਿੰਘ ਖੱਖ, ਹਰਜੀਤ ਸਿੰਘ ਸੰਜੂਮਾ, ਇਕਬਾਲ ਸਿੰਘ ਬਰੀਵਾਲਾ, ਗੁਰਬਚਨ ਸਿੰਘ ਪਵਾਰ, ਦਵਿੰਦਰ ਸਿੰਘ ਖਾਨਖਾਨਾ, ਕੁਲਦੀਪ ਸਿੰਘ ਮੋਹਾਲੀ, ਫ਼ੌਜਾ ਸਿੰਘ ਧਨੋਰੀ, ਮਨਜੀਤ ਸਿੰਘ ਰੇਰੂ, ਸੂਬੇਦਾਰ ਮੇਜਰ ਸਿੰਘ, ਕਸਮੀਰ ਸਿੰਘ ਲਖਣਕਲਾ, ਅਮਰੀਕ ਸਿੰਘ ਨੰਗਲ, ਕਰਮ ਸਿੰਘ ਭੋਈਆ, ਜਸਵੀਰ ਸਿੰਘ ਭੁੱਲਰ, ਰਜਿੰਦਰ ਸਿੰਘ ਜਵਾਹਰਕੇ, ਤਰਲੋਕ ਸਿੰਘ ਡੱਲ੍ਹਾ, ਰਣਜੀਤ ਸਿੰਘ ਸੰਘੇੜਾ, ਹਰਪਾਲ ਸਿੰਘ ਕੱਸਾ, ਮਨਜੀਤ ਸਿੰਘ ਮੱਲ੍ਹਾ, ਗੁਰਨੈਬ ਸਿੰਘ ਨੈਬੀ, ਰਣਦੇਵ ਸਿੰਘ ਦੇਬੀ, ਗੁਰਨਾਮ ਸਿੰਘ ਸਿਗੜੀਵਾਲਾ ਆਦਿ ਸਮੁੱਚੇ ਜ਼ਿਲ੍ਹਾ ਪ੍ਰਧਾਨਾਂ ਨੇ ਆਪਣੇ ਵਿਚਾਰਾਂ ਰਾਹੀ ਸਮੂਲੀਅਤ ਕਰਦੇ ਹੋਏ ਪਾਰਟੀ ਦੇ ਪ੍ਰੋਗਰਾਮਾਂ ਨੂੰ ਹਰ ਕੀਮਤ ਤੇ ਪੂਰਨ ਕਰਨ ਦਾ ਪ੍ਰਣ ਕੀਤਾ ।