ਕਿਸਾਨ ਕੁਲਤਾਰ ਸਿੰਘ ਵੱਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ

ਮਾਨਸਾ, 23 ਅਪ੍ਰੈਲ (ਨਛੱਤਰ ਸਿੰਘ ਕਾਹਨਗੜ੍ਹ)- ਨਹੀਂ ਰੁਕ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਕਦੇ ਆਪਣੀ ਖੁਸਹਾਲੀ ਲਈ ਜਾਣੇ ਜਾਂਦੇ ਪੰਜਾਬ ਵਿੱਚ ਕਰਜੇ ਦੇ ਮਕੜਜਾਲ ਵਿਚ ਫਸੇ ਕਿਸਾਨਾਂ ਵਲੋਂ ਆਤਮ ਹੱਤਿਆਵਾਂ ਕਰਨ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।ਪਿੰਡ ਰਲਾ ਦੇ ਕਰੀਬ 50 ਸਾਲਾ ਕਿਸਾਨ ਕੁਲਤਾਰ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਕਰਜੇ ਦੇ ਭਾਰ ਨੂੰ ਬਰਦਾਸ਼ਤ ਨਾ ਕਰਦਿਆਂ ਦੁਖੀ ਹੋ ਕੇ ਜਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ।ਪਰਿਵਾਰ ਦੇ ਸਿਰ ਬੈਂਕ ਅਤੇ ਆੜਤੀਏ ਦਾ ਕਰੀਬ 14 ਲਖ ਰੁਪਏ ਦਾ ਕਰਜ ਹੈ ਤੇ ਉਹਨਾਂ ਕੋਲ ਮਹਿਜ ਸਾਢੇ ਚਾਰ ਏਕੜ ਜਮੀਨ ਹੈ। ਮ੍ਰਿਤਕ ਦੇ ਕਰੀਬੀ ਜਸਵਿੰਦਰ ਸਿੰਘ ਨੇ ਦਸਿਆ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਵਲੋਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀ ਲੈ ਰਿਹਾ ਤੇ ਅਜ ਸਾਡੇ ਪਿੰਡ ਦੇ ਇਸ ਕਿਸਾਨ ਨੇ ਕਰਜਾ ਜਿਆਦਾ ਹੋਣ ਅਤੇ ਪੈਦਾਵਾਰ ਘਟ ਹੋਣ ਕਾਰਨ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਸਰਕਾਰ ਕੋਲੋਂ ਪਰਿਵਾਰ ਨੂੰ ਯੋਗ ਮੁਆਵਜਾ ਦਿਤੇ ਜਾਣ ਦੀ ਮੰਗ ਕੀਤੀ।

Send this to a friend