ਨਸ਼ਾ ਤਸ਼ਕਰਾਂ ਤੇ ਗੈਂਗਸਟਾਰਾਂ ਨੂੰ ਪੁਲਿਸ ਜ਼ੋਨ ਅੰਦਰ ਸਿਰ ਨਹੀ ਚੁੱਕਣ ਦੇਵੇਗੀ : ਆਈ.ਜੀ. ਫਾਰੂਕੀ

ਮਾਨਸਾ, 22 ਅਪ੍ਰੈਲ (ਵਕੀਲ ਬਾਂਸਲ, ਨਛੱਤਰ ਸਿੰਘ ਕਾਹਨਗੜ੍ਹ)- ਬਠਿੰਡਾ ਜੋਨ ਦੇ ਨਵ-ਨਿਯੁਕਤ ਆਈ.ਜੀ. ਮੁੰਹਮਦ ਫਾਰੂਕੀ ਨੇ ਆਪਣਾ ਚਾਰਜ ਸੰਭਾਲਣ ਤੋਂ ਬਾਅਦ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਰੇਂਜ ਅੰਦਰ ਨਸ਼ਿਆਂ ਅਤੇ ਮਾੜੇ ਅਨਸਰਾਂ ਨੂੰ ਪਹਿਲ ਦੇ ਅਧਾਰ ’ਤੇ ਨੱਥ ਪਾਈ ਜਾਵੇਗੀ। ਇਹ ਸ਼ਬਦ ਮਾਨਸਾ ਪੁਲਿਸ ਲਾਈਨ ਵਿਖੇ ਜ਼ਿਲ੍ਹੇ ਦੇ ਅਧਿਕਾਰੀਆਂ ਅਤੇ ਥਾਣਾ ਮੁੱਖੀਆਂ ਦੀ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਸ਼੍ਰੀ ਫਾਰੂਕੀ ਨੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਆਮ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸੁਣਵਾਈ ਕੀਤੀ ਜਾਵੇ। ਉਨ੍ਹਾਂ ਸਖਤ ਸ਼ਬਦਾਂ ਵਿੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਵਿੱਢੀ ਮੁੰਹਿਮ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਸਖਤੀ ਨਾਲ ਨਿਜੱਠਿਆ ਜਾਵੇ ਅਤੇ ਬਠਿੰਡਾ ਰੇਂਜ ਅੰਦਰ ਮਾੜੇ ਅਨਸਰਾਂ ਨੂੰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ। ਆਈ.ਜੀ ਨੇ ਕਿਹਾ ਕਿ ਚੰਗੇ ਅਤੇ ਆਮ ਨਾਗਰਿਕਾਂ ਦਾ ਪੁਲਿਸ ਥਾਣੇ ਵਿੱਚ ਸਤਿਕਾਰ ਕਰੇ ਅਤੇ ਮਾੜੇ ਅਨਸਰਾਂ ਖਿਲਾਫ ਪੁਲਿਸ ਕਾਰਵਾਈ ਕਰੇ ਅਤੇ ਥਾਣੇ ਵਿੱਚ ਆਏ ਫਰਿਆਦੀ ਦੀ ਗੱਲ ਧਿਆਨ ਨਾਲ ਸੁਣ ਕੇ ਉਸ ਦਾ ਢੁੱਕਵਾਂ ਹੱਲ ਕੱਢਿਆ ਜਾਵੇ। ਇਸ ਮੌਕੇ ਐ¤ਸ.ਐ¤ਸ.ਪੀ ਮਾਨਸਾ ਪਰਮਵੀਰ ਸਿੰਘ ਪਰਮਾਰ, ਐ¤ਸ.ਪੀ.ਹੈ¤ਡ ਕੁਆਰਟਰ ਸਚਿਨ ਗੁਪਤਾ ਆਈ.ਪੀ.ਐ¤ਸ, ਐ¤ਸ.ਪੀ.ਡੀ ਨਰਿੰਦਰ ਸਿੰਘ ਵੜਿੰਗ, ਡੀ.ਐ¤ਸ.ਪੀ. ਸੰਜੀਵ ਕੁਮਾਰ ਗੋਇਲ, ਡੀ.ਐ¤ਸ.ਪੀ. ਰਿਛਪਾਲ ਸਿੰਘ ਬੁਢਲਾਡਾ, ਡੀ.ਐ¤ਸ.ਪੀ ਕਰਨਵੀਰ ਸਿੰਘ ਮਾਨਸਾ, ਡੀ.ਐ¤ਸ.ਪੀ ਬਹਾਦਰ ਸਿੰਘ, ਸੀ.ਆਈ. ਇੰਚਾਰਜ ਜਗਦੀਸ਼ ਕੁਮਾਰ ਸ਼ਰਮਾ, ਐ¤ਸ.ਐ¤ਚ.ਓ ਸਿਟੀ-1 ਪਰਮਜੀਤ ਸਿੰਘ, ਇੰ: ਗਮਦੂਰ ਸਿੰਘ, ਬਲਵਿੰਦਰ ਸਿੰਘ ਰੋਮਾਣਾ ਤੋਂ ਇਲਾਵਾ ਜ਼ਿਲ੍ਹੇ ਦੇ ਥਾਣਾ ਮੁੱਖੀ ਮੋਜੂਦ ਸਨ।

Send this to a friend