ਸਰਦੂਲਗੜ੍ਹ, 20 ਅਪ੍ਰੈਲ (ਬਲਜੀਤ ਪਾਲ)-ਟਾਂਡੀਆਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਚੇਅਰਮੈਨ ਜਗਤਾਰ ਸਿੰਘ ਵੱਲੋਂ ਸਕੂਲ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਦੇ ਮਾਪਿਆਂ ਅਤੇ ਸਕੂਲ ਦੀਆਂ ਦੋਨੋਂ ਕਮੇਟੀਆਂ ਅਤੇ ਹਾਈ ਸਕੂਲ ਦਾ ਸਮੂਹ ਸਟਾਫ ਨੇ ਹਿੱਸਾ ਲਿਆ ਜਿਸ ਵਿੱਚ ਸ. ਜਗਤਾਰ ਸਿੰਘ ਨੇ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਟਰਾਫੀਆਂ ਵੰਡੀਆਂ ਅਤੇ ਕੇਸਧਾਰੀ ਬੱਚਿਆਂ ਨੂੰ ਪੱਗਾਂ ਨਾਲ ਸਨਮਾਨਿਤ ਕੀਤਾ ਤਾਂ ਜੇ ਬੱਚੇ ਸਾਡਾ ਪੁਰਾਣਾ ਵਿਰਸਾ ਯਾਦ ਰੱਖਣ। ਅਜਿਹੇ ਸਮਾਗਮਾਂ ਨਾਲ ਸਮਾਜ ਸੁਧਾਰਕ ਲੋਕ ਵੀ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਅਜਿਹੇ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਸਾਡੇ ਪੁਰਾਣੇ ਵਿਰਸੇ ਨੂੰ ਬਚਾਉਣ ਲਈ ਅੱਗੇ ਆਉਣਗੇ ਜਿਸ ਨਾਲ ਇੱਤ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ। ਸਾਡਾ ਪੰਜਾਬੀ ਵਿਰਸਾ ਬਚ ਸਕੇ। ਇਸ ਮੌਕੇ ਬਾਬਾ ਕਮਲ ਗਿਰ ਜੀ ਨੇ ਗਰੀਬ ਬੱਚਿਆਂ ਨੂੰ ਕਾਪੀਆਂ ਵੰਡੀਆਂ। ਚੇਅਰਮੈਨ ਜਗਤਾਰ ਸਿੰਘ ਨੇ ਸਕੂਲ ਵਿੱਚ ਬੱਚਿਆਂ ਨੂੰ ਪੀਣ ਵਾਲੇ ਪਾਣੀ ਲਈ ਇੱਕ ਮੋਟਰ ਲਗਵਾਈ ਅਤੇ ਸਕੂਲ ਦੀਆਂ ਲੋੜਾਂ ਨੂੰ ਸਮਝਦੇ ਹੋਏ ਪੰਜ ਹਜ਼ਾਰ ਦੀ ਸਮਾਨ ਸਕੂਲ ਨੂੰ ਦਿੱਤਾ ਇਸ ਮੌਕੇ ਨੌਜਵਾਨ ਆਗੂ ਨਵਜੋਤ ਸਿੰਘ ਮੁੱਖ ਅਧਿਆਪਕ ਮੈਡਮ ਜੈਕੀ ਬਾਲਾ, ਜੋਗਿੰਦਰ ਸਿੰਘ, ਗੁਰਸੇਵਕ ਸਿੰਘ ਅਤੇ ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਕੁਲਜੀਤ ਪਾਠਕ ਅਤੇ ਸਮੂਹ ਸਟਾਫ ਸ਼ਾਮਲ ਸਨ।