ਜ¦ਧਰ, 16 ਫਰਵਰੀ (ਜਸਪਾਲ ਸਿੰਘ)-ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਵਲੋਂ ਉਦਯੋਗ ਵਿਭਾਗ ਦੇ ਸਹਿਯੋਗ ਨਾਲ ਐਸ ਸੀ ਸਨਅਤਕਾਰਾਂ ਅਤੇ ਪਰਵਾਸੀ ਭਾਰਤੀ ਲਈ 17 ਫਰਵਰੀ 2014 ਨੂੰ ਫਿਲੌਰ ਵਿਖੇ ਇਕ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰੀ ਰਾਜੇਸ਼ ਬਾਘਾ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਅਤੇ ਸ੍ਰੀ ਅਵਿਨਾਸ਼ ਚੰਦਰ ਮੁੱਖ ਸੰਸਦੀ ਸਕੱਤਰ ਪੰਜਾਬ ਨੇ ਤਿਆਰੀਆਂ ਦਾ ਜਾਇਜਾ ਲੈਣ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਸਨਅਤ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸੰਮੇਲਨ ਵਿਚ ਸੂਬੇ ਅੰਦਰ ਨਿਵੇਸ਼ ਕਰਨ ਅਤੇ ਐਸ ਸੀ ਭਾਈਚਾਰੇ ਦੀਆਂ ਮੁਸਕਲਾਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਰਕਾਰ ਵਲੋਂ ਅਨੁਸੂਚਿਤ ਜਾਤੀ ਲਈ ਸੁਰੂ ਕੀਤੀਆਂ ਵੱਖ-ਵੱਖ
ਸਕੀਮਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਵਿਚ ਸ੍ਰੀ ਮਦਨ ਮੋਹਨ ਮਿੱਤਲ ਉਦਯੋਗ ਮੰਤਰੀ ਪੰਜਾਬ ਅਤੇ ਹੋਰ ਸਖਸਿਆਤਾਂ ਸ਼ਮਾਲ ਹੋਣਗੀਆਂ।ਇਸ ਮੌਕੇ ਹੋਰਨਾ ਤੋਂ ਇਲਾਵਾ ਸ੍ਰੀ ਅਮਰਜੀਤ ਸਿੰਘ ਸੰਧੂ ਰਾਜ਼ਸੀ ਸਕੱਤਰ, ਸ੍ਰੀ ਟੀ. ਐਲ. ਖੋਸਲਾ, ਜਾਇੰਟ ਡਾਇਰੈਕਟਰ ਸਨਅਤ ਵਿਭਾਗ, ਸ੍ਰੀ ਗੁਰਮੀਤ ਸਿੰਘ ਐਸ. ਡੀ. ਓ ਪੰਜਾਬ ਲਘੂ ਉਦਯੋਗ ਅਤੇ ਐਕਸਪੋਰਟ ਕਾਰਪੋਰੇਸ਼ਨ ਵੀ ਹਾਜ਼ਰ ਸਨ।