ਲਾਡੋਵਾਲ ਟੋਲ ਪਲਾਜ਼ਾ ’ਤੇ ਲੋਕ ਅਦਾਲਤ ਨੇ ਫੀਸ ਵਸੂਲੀ ਬੰਦ ਕਰਨ ਦੇ ਦਿੱਤੇ ਹੁਕਮ

ਜਲੰਧਰ, 18 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਸਥਾਈ ਲੋਕ ਅਦਾਲਤ ਕਪੂਰਥਲਾ ਦੀ ਚੇਅਰਮੈਨ ਮੰਜੂ ਰਾਣਾ ਨੇ ਅਹਿਮ ਫੈਸਲਾ ਸੁਣਾਉਦੇ ਹੋਏ ਹੁਕਮ ਜਾਰੀ ਕੀਤਾ ਹੈ ਕਿ ਜਲੰਧਰ-ਲੁਧਿਆਣਾ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ’ਤੇ ਫੀਸ ਵਸੂਲੀ ਬੰਦ ਕੀਤੀ ਜਾਵੇ।ਸਥਾਈ ਲੋਕ ਅਦਾਲਤ ਵਿਚ ਫਿਲੌਰ ਨੇੜਲੇ ਜਲੰਧਰ-ਲੁਧਿਆਣਾ ਕੌਮੀ ਸ਼ਾਹ ਮਾਰਗ ’ਤੇ ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਵਧੇਰੇ ਸੜਕ ਹਾਦਸਿਆਂ ਨੂੰ ਰੋਕਣ ਲਈ ਪੂਰੇ ਪ੍ਰਬੰਧ ਨਾ ਕਰਨ ਤੇ ਨਾਜਾਇਜ਼ ਕਬਜ਼ਿਆਂ ਨੂੰ ਨਾ ਹਟਾਉਣ ਦੇ ਮਾਮਲੇ ਸਬੰਧੀ ਸਮਾਜ ਸੇਵੀ ਸੰਸਥਾ ਹਿਊਮਨ ਰਾਈਟਸ ਪ੍ਰੈਸ ਕਲਬ ਵਲੋਂ ਪਾਈ ਪਟੀਸ਼ਨ ‘ਤੇ ਫੈਸਲਾ ਦਿੰਦਿਆ ਹਾਈਵੇ ਅਥਾਰਿਟੀ ਦੀ ਢਿਲੀ ਕਾਰਗੁਜ਼ਾਰੀ ਉਪਰੰਤ ਸਥਾਈ ਲੋਕ ਅਦਾਲਤ ਦੀ ਚੇਅਰਮੈਨ ਮੰਜੂ ਰਾਣਾ ਨੇ ਹਾਈਵੇ ਅਥਾਰਿਟੀ ਵਲੋਂ ਯੋਗ ਪ੍ਰਬੰਧ ਨਾ ਕੀਤੇ ਜਾਣ ਕਾਰਨ ਲੋਡੋਵਾਲ ਵਿਖੇ ਸਥਿਤ ਟੋਲ ਪਲਾਜ਼ਾ ‘ਤੇ ਲੋਕਾਂ ਪਾਸੋਂ ਟੋਲ ਦੇ ਪੈਸੇ ਇਕਠੇ ਕਰਨ ‘ਤੇ ਪਾਬੰਦੀ ਲਗਾ ਦਿਤੀ ਹੈ।ਅਦਾਲਤ ਨੇ ਆਪਣੇ ਅਜ ਦੇ ਨਿਰਦੇਸ਼ਾਂ ਵਿਚ ਕਿਹਾ ਕਿ ਟੋਲ ਟੈਕਸ ਇਕਤਰ ਕਰ ਕੇ ਹਾਈਵੇ ‘ਤੇ ਲੋਕਾਂ ਨੂੰ ਚੰਗੀਆਂ ਆਵਾਜਾਈ ਦੀਆਂ ਸਹੂਲਤਾਂ ਦੇਣ ਲਈ ਵਰਤਿਆ ਜਾਂਦਾ ਹੈ, ਪਰ ਹਾਈਵੇ ਅਥਾਰਿਟੀ ਪੈਸੇ ਤਾਂ ਇਕਠੇ ਕਰ ਰਹੀ ਹੈ ਪਰ ਲੋਕਾਂ ਦੀ ਸਹੂਲਤ ਲਈ ਖ਼ਰਚ ਨਹੀਂ ਰਹੀ। ਲੋਕ ਅਦਾਲਤ ਨੇ ਫ਼ੈਸਲੇ ਵਿਚ ਕਿਹਾ ਕਿ ਜਿੰਨੀ ਦੇਰ ਤਕ ਹਾਈਵੇ ਅਥਾਰਿਟੀ ਕਮੀਆਂ ਦੂਰ ਨਹੀਂ ਕਰਦੀ ਉਦੋਂ ਤਕ ਟੋਲ ਟੈਕਸ ਇਕਠਾ ਕਰਨ ‘ਤੇ ਪਾਬੰਦੀ ਲਗਾ ਦਿਤੀ ਗਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 24 ਅਪ੍ਰੈਲ ਨੂੰ ਰਖੀ ਗਈ ਹੈ।ਜ਼ਿਕਰਯੋਗ ਹੈ ਕਿ ਬੀਤੀ 15 ਮਾਰਚ ਨੂੰ ਲੋਕ ਅਦਾਲਤ ਨੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਸਨ ਕਿ ਹਾਈਵੇ ‘ਤੇ ਹੁੰਦੇ ਹਾਦਸਿਆਂ ਨੂੰ ਰੋਕਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ ਅਤੇ ਹਾਈਵੇ ‘ਤੇ ਬਣੇ ਨਾਜਾਇਜ਼ ਲਾਂਘਿਆਂ ਨੂੰ ਤੁਰੰਤ ਬੰਦ ਕਰ ਕੇ ਇਨ੍ਹਾਂ ਦੇ ਨੇੜੇ ਹੋਈਆਂ ਨਾਜਾਇਜ਼ ਉਸਾਰੀਆਂ ਨੂੰ ਢਾਹਿਆ ਜਾਵੇ ਤੇ ਨਾਜਾਇਜ਼ ਕਬਜ਼ਾ ਧਾਰਕਾਂ ਨੂੰ ਨੋਟਿਸ ਜਾਰੀ ਕਰ ਕੇ ਲੋੜੀਂਦੀ ਕਾਰਵਾਈ ਕਰਨ ਉਪਰੰਤ ਅਦਾਲਤ ਨੂੰ ਸੂਚਿਤ ਕੀਤਾ ਜਾਵੇ।ਪਰ ਇਹ ਗਲ ਦਸਣਯੋਗ ਹੈ ਕਿ ਕਿਸੇ ਵੀ ਅਧਿਕਾਰੀ ਦੇ ਕੰਨ ‘ਤੇ ਜੂੰਅ ਵੀ ਨਹੀਂ ਸਰਕੀ ਜਿਸ ਤੋਂ ਬਾਅਦ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਸੇ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ। ਇਸ ਤੋਂ ਬਿਨਾਂ ਹਰੇਕ ਅਧਿਕਾਰੀ ਨੇ ਕਾਨੂੰਨ ਦੀ ਉਲੰਘਣਾ ਕੀਤੀ ਅਤੇ ਪੇਸ਼ੀ ਦੇ ਦੌਰਾਨ ਕੋਈ ਵੀ ਹਾਈਵੇ ਅਥਾਰਿਟੀ ਦਾ ਕੋਈ ਸੀਨੀਅਰ ਅਧਿਕਾਰੀ ਪੇਸ਼ ਨਹੀਂ ਹੋਇਆ, ਜਦਕਿ ਪੇਸ਼ ਹੋਏ ਵਕੀਲ ਵਲੋਂ ਬਾਅਦ ਦੁਪਹਿਰ ਹਾਈਵੇ ਅਥਾਰਿਟੀ ਨੇ ਇਕ ਦਰਜਨ ਤੋਂ ਵਧ ਅਦਾਰਿਆਂ ਨੂੰ ਜਾਰੀ ਕੀਤੇ ਨੋਟਿਸ ਦੀ ਸੂਚੀ ਅਦਾਲਤ ਨੂੰ ਸੌਂਪੀ।ਜਿਸ ਤੋਂ ਬਾਅਦ ਅਦਾਲਤ ਨੇ ਇਹ ਹੁਕਮ ਸੁਣਾਇਆ ਕਿ ਟੋਲ ਪਲਾਜੇ ‘ਤੇ ਆਉਦੀ ਸੁਣਵਾਈ ਤਕ ਉਗਰਾਹੀ ਨਹੀਂ ਕੀਤੀ ਜਾਵੇਗੀ। ਅਤੇ ਇਹ ਵੀ ਕਿਹਾ ਹੈ ਕਿ ਟੋਲ ਟੈਕਸ ਇਕਤਰ ਕਰ ਕੇ ਹਾਈਵੇ ‘ਤੇ ਲੋਕਾਂ ਨੂੰ ਚੰਗੀਆਂ ਆਵਾਜਾਈ ਦੀਆਂ ਸਹੂਲਤਾਂ ਦੇਣ ਸਿਰਫ ਉਹਰਾਹੀ ਦੇ ਸਾਧਨ ਦੇ ਤੌਰ ‘ਤੇ ਹੀ ਇਹਨਾਂ ਟੋਲ ਪਲਾਜਿਆਂ ਦਾ ਇਸਤੇਮਾਲ ਨਾ ਕੀਤਾ ਜਾਵੇ।

Send this to a friend