ਸਰਾਰਤੀ ਅਨਸਰਾਂ ਦੀ ਆਪਸੀ ਭਾਈਚਾਰੇ ਨੂੰ ਤੋੜਨ ਦੀ ਸਾਜਿਸ਼ ਨਹੀਂ ਹੋਣ ਦਿਆਂਗੇ ਸਫਲ : ਵਪਾਰ ਮੰਡਲ

ਕਾਹਨੂੰਵਾਨ, 17 ਅਪ੍ਰੈਲ (ਡਾ.ਜਸਪਾਲ ਸਿੰਘ ਭਿੱਟੇਵੱਡ)- ਬੀਤੇ ਕੁਝ ਸਮੇਂ ਤੋਂ ਦੇਸ਼ ਅਤੇ ਪੰਜਾਬ ਅੰਦਰ ਵਖ ਵਖ ਵਰਗਾਂ ਅਤੇ ਧਾਰਮਿਕ ਮਾਮਲਿਆਂ ਨੂੰ ਲੈ ਕੇ ਲੋਕਾਂ ’ਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ ਜਿਸ ਦਾ ਅਸਰ ਲੋਕਾਂ ਦੇ ਆਮ ਜੀਵਨ ਤੋਂ ਇਲਾਵਾ ਉਨ੍ਹਾਂ ਦੇ ਕਾਰੋਬਾਰ ਉਪਰ ਵੀ ਪਿਆ ਹੈ। ਇਸ ਭਖਵੇਂ ਮਸਲੇ ਨੂੰ ਲੈ ਕੇ ਅਜ ਅਡਾ ਭੈਣੀ ਮੀਆਂ ਖਾਂ ਵਿਖੇ ਅਡੇ ਦੇ ਸਮੂਹ ਕਾਰੋਬਾਰੀ, ਦੁਕਾਨਦਾਰਾਂ ਅਤੇ ਪਤਵੰਤੇ ਲੋਕਾਂ ਦੀ ਇਕ ਸਾਂਝੀ ਮੀਟਿੰਗ ਰੱਖੀ ਗਈ ਜਿਸ ਵਿਚ ਮੌਜੂਦਾ ਹਲਾਤਾਂ ਬਾਰੇ ਬਹੁਤ ਹੀ ਗੰਭੀਰਤਾ ਅਤੇ ਬਰੀਕੀ ਨਾਲ ਪੜਚੋਲ ਕੀਤੀ ਗਈ।ਇਸ ਮੌਕੇ ਅੱਡੇ ਦੇ ਪ੍ਰਧਾਨ ਉਮ ਪ੍ਰਕਾਸ਼, ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਅੰਮ੍ਰਿਤਸਰ ਅਕਾਲੀ ਦਲ ਵੱਲੋਂ ਜਤਿੰਦਰਬੀਰ ਸਿੰਘ ਪਨੂੰ, ਅਡਾ ਚੇਅਰਮੈਨ ਪਵਨ ਕੁਮਾਰ, ਜਿਲ੍ਹਾ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਗਮੋਹਨ ਸਿੰਘ, ਹਰਪਾਲ ਸਿੰਘ ਖਾਲਸਾ ਆਦਿ ਕਾਰੋਬਾਰੀਆਂ ਅਤੇ ਪਤਵੰਤਿਆਂ ਨੇ ਪਤਰਕਾਰਾਂ ਦੀ ਹਾਜਰੀ ‘ਚ ਸਾਥੀਆਂ ਨਾਲ ਗਲਬਾਤ ਕਰਦਿਆਂ ਦਸਿਆ ਕਿ ਕੁਝ ਲੋਕ ਇਕ ਸਾਜਿਸ ਤਹਿਤ ਅਤੇ ਆਪਣੀ ਚੌਧਰ ਚਮਕਾਉਣ ਲਈ ਅਮਨ ਸ਼ਾਂਤੀ ਨਾਲ ਰਹਿ ਰਹੇ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਜਾਤ ਪਾਤ , ਮਜਬ ਧਰਮ ਅਤੇ ਰਾਖਵੇਂ ਕਰਨ ਦੇ ਮੁਦੇ ‘ਤੇ ਵੰਡੀਆਂ ਪਾਉਣ ਦੀ ਕੌਸ਼ਿਸ ਕੀਤੀ ਜਾ ਰ ਹੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਨੇ ਸਮੂਹ ਇਲਾਕਾ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਹਲਾਤਾਂ ‘ਚ ਆਪਸੀ ਭਾਈਚਾਰਾ ਅਤੇ ਸਮਾਜਿਕ ਸਾਂਝ ਬਰਕਰਾਰ ਰਖਣ ਕਿਉਂਕਿ ਕੁਝ ਏਜੰਸੀਆਂ ਦੇ ਲੋਕ ਵੀ ਸਮਾਜ ਨੂੰ ਆਪਸ ਵਿਚ ਲੜ੍ਹਾ ਕੇ ਆਪਣੀ ਚੋਧਰ ਚਮਕਾਉਣਾ ਚਾਹੁੰਦੇ ਹਨ। ਇਸ ਮੌਕੇ ਇਕ ਸ਼ਰਾਰਤੀ ਅਨਸਰ ਵਲੋਂ ਸਿਖ ਭਾਈਚਾਰੇ ਤੇ ਕੀਤੀਆਂ ਅਪਮਾਨਜਨਕ ਟਿਪਣੀਆਂ ਦੀ ਵੀ ਨਿਖੇਧੀ ਕੀਤੀ ਗਈ। ਇਸ ਮੌਕੇ ਬਲਵਿੰਦਰ ਸਿੰਘ ਗੋਲਡੀ, ਵਿਕੀ ਠਾਕੁਰ, ਬਲਵਿੰਦਰ ਸਿੰਘ, ਬਲਵਾਨ ਸਿੰਘ, ਸੁਖਵਿੰਦਰ ਸੈਣੀ, ਨਰਿੰਦਰ ਸਿੰਘ, ਰਵਿਦੰਰ ਸਿੰਘ, ਹਰਪਾਲ ਸਿੰਘ ਖਾਲਸਾ, ਸੁਖਵਿੰਦਰ ਸਿੰਘ ਖਾਲਸਾ, ਕਕੂ ਮਿਨਹਾਸ, ਇਕਬਾਲ ਸਿੰਘ ਸੋਨੂੰ, ਕੁਲਵਿੰਦਰ ਸਿੰਘ, ਜੁਗਰਾਜ ਸਿੰਘ, ਕਿਰਨਦੀਪ ਸਿੰਘ ਅਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ।

Send this to a friend