ਨਵੀਂ ਦਿੱਲੀ, 15 ਫਰਵਰੀ (ਪੀ.ਟੀ.)-ਲੋਕ ਸਭਾ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਨਾ ਹੋਣ ’ਤੇ ਯੂ.ਪੀ.ਏ ਚੇਅਰਪਰਸਨ ਸੋਨੀਆ ਗਾਂਧੀ ਨੇ ਦੁੱਖ ਪ੍ਰਗਟ ਕੀਤਾ ਹੈ। ਸੋਨੀਆ ਗਾਂਧੀ ਨੇ ਅੱਜ ‘ਨਿਰਭੈ ਕੇਰਲ ਸੁਰੱਖਿਅਤ ਕੇਰਲ’ ਪ੍ਰੋਗਰਾਮ ਵਿਚ ਕਿਹਾ ਕਿ ਲੋਕ ਸਭਾ ਚੋਣਾਂ ਨੇੜੇ ਆਉਣ ਨਾਲ ਮੈਨੂੰ ਇਸ ਗੱਲ ’ਤੇ ਦੁੱਖ ਹੋ ਰਿਹਾ ਹੈ ਕਿ ਇਹ ਬਿੱਲ ਆਮ ਸਹਿਮਤੀ ਦੀ ਘਾਟ ਕਾਰਨ ਪਾਸ ਨਹੀਂ ਹੋ ਸਕਿਆ, ਹਾਲਾਂਕਿ ਇਹ ਰਾਜ ਸਭਾ ਵਿਚ ਪਾਸ ਹੋ ਗਿਆ ਹੈ।