ਰਾਸ਼ਟਰਮੰਡਲ ਖੇਡਾਂ : 66 ਮੈਡਲਾਂ ਨਾਲ ਭਾਰਤ ਨੇ ਕੀਤਾ ਤੀਸਰਾ ਸਥਾਨ ਹਾਸਿਲ

ਨਵੀਂ ਦਿੱਲੀ- ਆਸਟ੍ਰੇਲੀਆ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਦੇ ਆਖ਼ਰੀ ਦਿਨ ਭਾਰਤ ਨੇ ਕੁਲ 66 ਮੈਡਲ ਹਾਸਿਲ ਕਰਕੇ ਤੀਸਰਾ ਸਥਾਨ ਹਾਸਿਲ ਕਰਦੇ ਹੋਏ ਆਪਣਾ ਅਭਿਆਨ ਖ਼ਤਮ ਕੀਤਾ ਹੈ। ਹੁਣ ਤਕ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਇਹ ਭਾਰਤ ਦਾ ਤੀਸਰਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਅਜ ਰਾਸ਼ਟਰਮੰਡਲ ਖੇਡਾਂ ਦੇ ਆਖ਼ਰੀ ਦਿਨ ਦੇਸ਼ ਵਾਸੀਆਂ ਨੇ ਆਸ ਲਗਾਈ ਹੋਈ ਸੀ ਕਿ ਭਾਰਤ ਗਲਾਸਗੋ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਤੋਂ ਵਧੀਆ ਪ੍ਰਦਰਸ਼ਨ ਕਰ ਸਕੇਗਾ ਤੇ ਭਾਰਤੀ ਖਿਡਾਰੀਆ ਨੇ ਦੇਸ਼ ਵਾਸੀਆਂ ਦੀਆਂ ਉਮੀਦਾਂ ਉਪਰ ਖਰਾ ਉਤਰਦੇ ਹੋਏ ਗਲਾਸਗੋ ਵਿਖੇ ਹਾਸਲ ਕੀਤੇ 64 ਮੈਡਲਾਂ ਦੇ ਰਿਕਾਰਡ ਨੂੰ ਪਿਛੇ ਛਡ ਦਿਤਾ ਹੈ।

Send this to a friend