ਸੱਤ ਹੋਰ ਟੀਮਾਂ ਨੇ ਫਾਈਨਲ ਵਿੱਚ ਜਗ੍ਹਾਂ ਬਣਾਈ
ਚੰਡੀਗੜ੍ਹ, 14 ਅਪਰੈਲ – ਪੰਜਾਬ ਬਰਿੱਜ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਤਿੰਨ ਰੋਜ਼ਾ ਸੱਤਵੀਂ ਸਟੀਲ ਸਟਿਰਪਸ ਗਰੁੱਪ ਕੌਮੀ ਬਰਿੱਜ ਚੈਂਪੀਅਨਸ਼ਿਪ ਦੇ ਅੱਜ ਦੂਜੇ ਦਿਨ ਦੇ ਮੁਕਾਬਲਿਆਂ ਵਿੱਚ ਸੱਤ ਰਾਊਂਡ ਤੋਂ ਬਾਅਦ ਫਾਈਨਲ ਰਾਊਂਡ ਦੀਆਂ ਅੱਠ ਟੀਮਾਂ ਦਾ ਫੈਸਲਾ ਹੋ ਗਿਆ। ਚੰਡੀਗੜ੍ਹ ਦੇ ਅਰੋਮਾ ਹੋਟਲ ਵਿਖੇ ਚੱਲ ਰਹੀ ਇਸ ਕੌਮੀ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਵਿੱਚੋਂ 28 ਟੀਮਾਂ ਹਿੱਸਾ ਲੈ ਰਹੀਆਂ ਹਨ।
ਸੁਭਾਸ਼ ਗੁਪਤਾ, ਸਪਨ ਦੇਸਾਈ, ਬੀ ਸੱਤਿਆਨਰਾਇਣ ਤੇ ਸਵਰੇਂਦੂ ਖਿਡਾਰੀਆਂ ਨਾਲ ਸਜੀ ਸਟੀਲ ਸਟਰਿਪਸ-1 ਨੇ ਆਪਣੀ ਲੀਡ ਵਧਾਉਂਦਿਆਂ 114.59 ਸਕੋਰ ਨਾਲ ਪਹਿਲ ਸਥਾਨ ਕਾਇਮ ਰੱਖਦਿਆਂ ਫਾਈਨਲ ਵਿੱਚ ਜਗ੍ਹਾਂ ਪੱਕੀ ਕਰ ਲਈ। ਇਸ ਤੋਂ ਇਲਾਵਾ ਅਕਾਂਸ਼ਾ ਵਿਆਸ, ਬੀ ਸਾਹਾ, ਅਸ਼ੋਕ ਗੋਇਲ ਤੇ ਸੁਜੀਤ ਭੱਟਾਚਾਰੀਆ ਦੀ ਧਾਮਪੁਰ ਸ਼ੂਗਰ ਟੀਮ 92.23 ਸਕੋਰ ਨਾਲ ਦੂਜੇ, ਐਚ.ਐਸ.ਧਾਰੀਵਾਲ, ਡਾ.ਹਰਬੰਸ ਸਿੰਘ, ਬ੍ਰਿਗੇਡੀਅਰ ਸੁਰਿੰਦਰ ਸਿੰਘ ਤੇ ਅਸ਼ੋਕ ਹੁਰੀਆ ਦੀ ਸੀ.ਆਈ.ਬੀ.ਏ. ਟੀਮ 89.41 ਸਕੋਰ ਨਾਲ ਤੀਜੇ, ਕੁਲਦੀਪ ਖੰਨਾ, ਕਰਨਲ ਜੇ.ਐਸ.ਬਰਾੜ, ਰਾਕੇਸ਼ ਸ਼ਰਮਾ, ਪੀ.ਕੀ.ਨਈਅਰ, ਆਰ.ਕੇ.ਗੋਇਲ ਤੇ ਰਾਣਾ ਜੌਲੀ ਦੀ ਟੀਮ ਪੰਜਾਬ ਬਰਿੱਜ ਐਸੋਸੀਏਸ਼ਨ-2 85.17 ਸਕੋਰ ਨਾਲ ਚੌਥੇ, ਟੀ.ਸੀ.ਪੰਤ, ਅਨਿਲ, ਅੰਬਰੀਸ਼ ਵਾਡੇਰਾ ਤੇ ਦੇਵੀ ਭਟਨਾਗਰ ਦੀ ਟੀਮ ਸਪਾਰਟਨਜ਼ 84.59 ਸਕੋਰ ਨਾਲ ਪੰਜਵੇਂ, ਪ੍ਰਕਾਸ਼ ਭੰਡਾਰੀ, ਡੀ.ਕੇ.ਤਿਵਾੜੀ, ਪੀ.ਸੀ.ਗੁਪਤਾ ਤੇ ਸੇਨਗੁਪਤਾ ਦੀ ਟੀਮ ਦਿੱਲੀ ਬਲਿਊਜ਼ 82.05 ਸਕੋਰ ਨਾਲ ਛੇਵੇਂ, ਕੇ.ਆਰ.ਲਖਨਪਾਲ, ਕਰਨਲ ਗੁਰਇਕਬਾਲ ਸਿੰਘ, ਸੰਤ ਪ੍ਰਕਾਸ਼ ਸ਼ਰਮਾ ਤੇ ਐਮ.ਐਸ. ਸ਼ਰਮਾ ਦੀ ਟੀਮ ਪੰਜਾਬ ਬਰਿੱਜ ਐਸੋਸੀਏਸ਼ਨ-1 ਦੀ ਟੀਮ 81.65 ਸਕੋਰ ਨਾਲ ਸੱਤਵੇਂ ਅਤੇ ਐਸ.ਆਰ.ਮਲਹੋਤਰਾ, ਵਾਈ.ਪੀ.ਪੁੰਜ, ਬੀ.ਐਲ. ਆਨੰਦ ਤੇ ਵੇਦ ਪ੍ਰਕਾਸ਼ ਦੀ ਪੰਜਾਬ ਬਰਿੱਜ ਐਸੋਸੀਏਸ਼ਨ-4 ਟੀਮ ਅੱਠਵੇਂ ਸਥਾਨ ’ਤੇ ਰਹਿੰਦੀ ਹੋਈ ਫਾਈਨਲ ਲਈ ਕੁਆਲੀਫਾਈ ਹੋਈ। ਭਲਕੇ ਤੀਜੇ ਤੇ ਆਖਰੀ ਦਿਨ ਸੱਤਵੀਂ ਸਟੀਲ ਸਟਿਰਪਸ ਗਰੁੱਪ ਕੌਮੀ ਬਰਿੱਜ ਚੈਂਪੀਅਨਸ਼ਿਪ ਦੇ ਫਾਈਨਲ ਖੇਡੇ ਜਾਣਗੇ ਅਤੇ ਅੱਜ ਦੇ ਮੁਕਾਬਲਿਆਂ ਵਿੱਚ ਫਾਈਨਲ ’ਚ ਪਹੁੰਚਣ ਵਿੱਚ ਅਸਫਲ ਰਹੀਆਂ ਹੋਰਨਾਂ ਰਾਊਂਡਾਂ ਵਿੱਚ ਖੇਡਣਗੀਆਂ।