ਚੰਡੀਗੜ 14 ਅਪ੍ਰੈਲ – ਤਾਰੀਖ ਪੇ ਤਾਰੀਖ !!! ਤਾਰੀਖ ਪੇ ਤਾਰੀਖ !!! ਤਾਰੀਖ ਪੇ ਤਾਰੀਖ !!! ਤਾਰੀਖ ਪੇ ਤਾਰੀਖ !!! ਤੁਸੀਂ ਸਨੀ ਦਿਓਲ ਦੀ ਫਿਲਮ ਠਦਾਮਿਨੀੂ ਦੇ ਇਸ ਮਸ਼ਹੂਰ ਵਾਰਤਾਲਾਪ ਨੂੰ ਸੁਣਿਆ ਹੋਵੇਗਾ।
ਅਸਲ ਵਿਚ ਸਾਡੇ ਨਿਆਂ ਪ੍ਰਣਾਲੀ ਵਿਚ ਇਕ ਵਕੀਲ ਅਤੇ ਉਸ ਦੇ ਮੁਨਸ਼ੀ ਨੂੰ ਆਪਣੇ ਆਉਣ ਵਾਲੇ ਕੇਸ ਮਿਤੀਆਂ ਦੇ ਪੂਰੇ ਰਿਕਾਰਡ ਨੂੰ ਬਣਾਏ ਰੱਖਣਾ ਅਤੇ ਯਾਦ ਰਖਣਾ ਹੁੰਦਾ ਹੈ।
ਆਰੀਅਨਜ਼ ਦੇ ਲਾਅ ਅਤੇ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਠਈਮੁੰਸ਼ੀ-ਐਡਵੋਕੇਟ ਡਾਇਰੀੂ ਐਡਰੋਇਡ ਐਪ ਤਿਆਰ ਕੀਤਾ
ਅਦਾਲਤ ਦੇ ਸੁਣਵਾਈ ਦੇ ਰਿਕਾਰਡ ਕਾਇਮ ਕਰਨ ਵਿਚ ਵਕੀਲਾਂ ਨੂੰ ਸੌਖਾ ਕਰਨ ਲਈ, ਠਆਰੀਅਨਜ਼ ਕਾਲਜ ਆਫ ਲਾਅਠ ਦੇ ਵਿਦਿਆਰਥੀਆਂ ਨੇ ਠਆਰੀਅਨਜ਼ ਕਾਲਜ ਆਫ ਇੰਜਨੀਾਰਿੰਗ ਠ ਰਾਜਪੁਰਾ, ਚੰਡੀਗੜ ਦੇ ਵਿਦਿਆਰਥੀਆਂ ਦੀ ਮਦਦ ਨਾਲ ਸੰਯੁਕਤ ਰੂਪ ਵਿੱਚ ਇਕ ਲੀਗਲ ਟੇਕ ਸਟਾਰਟਅਪ – ਐਡਰੋਇਡ ਐਪ ਵਿਕਸਿਤ ਕੀਤਾ ਹੈ ਜੋ ਅਦਾਲਤ ਦੀ ਮਹੱਤਵਪੂਰਣ ਤਾਰੀਖਾਂ ਅਤੇ ਮਾਮਲਿਆਂ ਦੇ ਬਾਰੇ ਵਿੱਚ ਸਵੇਰੇ ਹੀ ਅਲਾਰਮ ਵੱਜ ਜਾਵੇਗਾ ਅਤੇ ਵਕੀਲਾਂ ਨੂੰ ਮਹੱਤਵਪੂਰਣ ਮਾਮਲਿਆਂ ਦੀ ਯਾਦ ਦਿਲਾ ਦੇਵੇਗਾ।
ਠਈਮੁਨਸ਼ੀ-ਐਡਵੋਕੇਟ ਡਾਇਰੀਠ ਨਾਮਕ ਇਹ ਐਪ ਗੂਗਲ ਪਲੇ ਸਟੋਰ ਤੇ ਮੁਫ਼ਤ ਡਾਉਨਲੋਡ ਲਈ ਉਪਲਬਧ ਹੈ. ਇਹ ਐਪ ਆਰੀਅਨਜ਼ ਕਾਲੇਜ ਆਫ ਲਾਅ ਦੇ ਤਿੰਨ ਵਿਦਿਆਰਥੀਆਂ ਅਮਨਪ੍ਰੀਤ ਸਿੰਘ (ਨਵਾਂਸ਼ਹਿਰ), ਪੰਜਾਬ; ਬਲਦੀਪ ਕੁਮਾਰ (ਫਿਲੌਰ), ਪੰਜਾਬ; ਸ਼ਾਫ਼ੇਤ (ਰਾਜੌਰੀ), ਜੰਮੂ ਕਸ਼ਮੀਰ ਅਤੇ ਆਰੀਅਨਜ਼ ਕਾਲੇਜ ਆਫ ਇੰਜਨੀਅਰਿੰਗ ਦੇ 3 ਵਿਦਿਆਰਥੀਆਂ ਗੋਵਿੰਦ ਸ਼ਰਨ (ਬਕਸਰ), ਬਿਹਾਰ; ਦੀਪਾਵਾਲੀ ਅਤੇ ਨਰਿੰਦਰ ਕੌਰ (ਹੁਸ਼ਿਆਰਪੁਰ), ਪੰਜਾਬ ਦੁਆਰਾ ਵਿਕਸਤ ਕੀਤਾ ਗਿਆ ਹੈ
ਟੇਕ ਲੀਗਲ ਸਟਾਰਟਅਪ ਦੀ ਦਿਸ਼ਾ ਵਿਚ ਆਰੀਅਨਜ਼ ਦੇ ਲਾਅ ਐਂਡ ਇੰਜਨੀਅਰਿੰਗ ਦੇ ਵਿਦਿਆਰਥੀਆਂ ਦੁਆਰਾ ਛੋਟਾ ਯਤਨ
ਆਰੀਅਨਜ਼ ਗਰੁਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਇਸ ਮੋਕੇ ਤੇ ਬੋਲਦੇ ਹੋਏ ਕਿਹਾ ਕਿ ਇਸ ਐਪ ਨੂੰ ਵਿਕਸਿਤ ਕਰਨ ਲਈ ਨਾ ਸਿਰਫ ਆਰੀਅਨਜ਼ ਲਾਅ ਦੇ ਵਿਦਿਆਰਥੀਆਂ ਨੇ ਸਗੋਂ ਆਰੀਅਨਜ਼ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਪਿਛਲੇ 3-4 ਮਹੀਨਿਆਂ ਤੋਂ ਸਖਤ ਮਿਹਨਤ ਕੀਤੀ ਹੈ। ਇਸ ਐਪ ਵਿੱਚ ਕੰਨਟੇਟ ਪਾਰਟ ਨੂੰ ਆਰੀਅਨਜ਼ ਲਾਅ ਦੇ ਵਿਦਿਆਰਥੀਆਂ ਵੱਲੋ ਵਿਕਸਿਤ ਕੀਤਾ ਗਿਆ ਹੈ ਜਦਕਿ ਤਕਨੀਕੀ ਪਾਰਟ ਨੂੰ ਆਰੀਅਨਜ਼ ਇੰਜਨੀਅਰਿੰਗ ਦੇ ਵਿਦਿਆਰਥੀਆਂ ਵੱਲੋ ਵਿਕਸਿਤ ਕੀਤਾ ਗਿਆ ਹੈ।
ਕਟਾਰੀਆ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋ ਕਈ ਹੋਰ ਸਮਾਨ ਐਪਸ ਦਾ ਵੀ ਅੀਧਐਨ ਕੀਤਾ ਗਿਆ ਹੈ ਤਾਂਕਿ ਇਹਨਾਂ ਐਪਸ ਦੀਆਂ ਕਮੀਆਂ ਨੂੰ ਦੂਰ ਕਰਨ ਦੇ ਇੱਕ ਪਰਿਸ਼ਕ੍ਰਿਤ ਅਤੇ ਅਧਤਿਤ ਐਪ ਵਿਕਸਿਤ ਕੀਤਾ ਜਾ ਸਕੇ।
ਕਟਾਰੀਆ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ, ਠਉਮੀਦ ਹੈ ਕਿ ਇਨਾਂ ਵਿਦਿਆਰਥੀਆਂ ਵਲੋਂ ਕੀਤਾ ਗਿਆ ਛੋਟਾ ਜਿਹਾ ਉਪਰਾਲਾ ਵਕੀਲਾਂ ਅਤੇ ਕਾਨੂੰਨ ਵਿਦਿਆਰਥੀਆਂ ਦੀ ਮਦਦ ਕਰੇਗਾ ਅਤੇ ਉਨਾਂ ਦੀਆਂ ਉਮੀਦਾਂ ਤੇ ਖਰਾ ਓਤਰੇਗਾ’।
ਆਰੀਅਨਜ਼-ਇਨੋਵੇਸ਼ਨ ਲਈ ਘਰ
ਇਸ ਮੌਕੇ ‘ਤੇ ਬੋਲਦਿਆਂ ਆਰੀਅਨਜ਼ ਗਰੁਪ ਦੇ ਡਾਇਰੈਕਟਰ ਪ੍ਰੋਫੈਸਰ ਬੀ ਐਸ ਸਿਧੂ ਨੇ ਕਿਹਾ ਕਿ ਥਿਊਰੀ ਅਤੇ ਪ੍ਰੈਕਟਿਕਲ ਤੋਂ ਇਲਾਵਾ ਆਰੀਅਨ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਇਨੋਵੇਸ਼ਨਾਂ ਲਈ ਪ੍ਰੇਰਿਤ ਕਰਦੇ ਹਨ.
ਆਰੀਅਨਜ਼ ਕਾਲੇਜ ਆਫ ਲਾਅ ਦੀ ਐਚ.ੳ.ਡੀ. ਜੈਸਮੀਨ ਬੈਦਵਾਨ ਅਰੇ ਕੰਪਿਊਟਰ ਵਿਗਿਆਨ ਵਿਭਾਗ ਦੀ ਐਚ.ੳ.ਡੀ. ਸਿਮਰਨਜੀਤ ਕੋਰ ਨੇ ਕਿਹਾ ਕਿ ਇਸਦਾ ਸਿਹਰਾ ਹੋਰ ਸਟਾਫ ਨੂੰ ਵੀ ਜਾਂਦਾ ਹੈ ਜਿਨਾਂ ਨੇ ਸੁਝਾਵ ਦੇ ਕੇ ਇਸ ਐਪ ਨੂੰ ਵਿਕਸਿਤ ਕਰਨ ਵਿੱਚ ਸਹਾਇਤਾ ਕੀਤੀ ਹੈ।
ਜੈਸਮਿਨ ਨੇ ਬੋਲਦੇ ਹੋਏ ਕਿਹਾ ਕਿ ਅਦਾਲਤੀ ਤਾਰੀਖਾਂ ਦੇ ਰਿਕਾਰਡ ਨੂੰ ਬਣਾਏ ਰੱਖਣ ਤੋ ਇਲਾਵਾ ਕਈ ਹੋਰ ਕਰਿਤਿਆਂ ਨੂੰ ਵੀ ਐਪ ਵਿੱਚ ਅਪਡੇਟ ਕੀਤਾ ਗਿਆ ਹੈ ਤਾਂਕਿ ਉਹ ਤਿਆਰ ਸੰਦਰਭ ਦੇ ਰੂਪ ਵਿੱਚ ਪ੍ਰਯੋਗ ਕਰ ਸਕਣ।
ਆਰੀਅਨਜ਼ ਦੇ ਵਿਦਿਆਰਥੀਆਂ ਵੱਲੋ ਵਿਕਸਿਤ ਪਿਛਲੇ ਐਪਲੀਕੇਸ਼ਨਜ਼
ਇਹ ਆਰੀਅਨਜ਼ ਦੇ ਵਿਦਿਆਰਥੀਆਂ ਦੀ ਪਹਿਲੀ ਖੋਜ ਨਹੀ ਹੈ। ਇਸ ਤੋ ਪਹਿਲਾਂ ਵੀ ਉਹਨਾਂ ਨੇ ਕਈ ਖੋਜਾਂ ਕੀਤੀਆਂ ਹਨ। ਆਰੀਅਨਜ਼ ਦੇ ਵਿਦਿਆਰਥੀਆਂ ਨੇ ਕੈਪਸ ਨੂੰ ਪੇਪਰ ਮੁਕਤ ਕਰਨ ਲਈ ‘ ਆਰੀਅਨਜ਼ ਐਡਰੋਇਡ ਐਪ’ ਵਿਕਸਿਤ ਕੀਤੀ ਹੈ ; ਕਸ਼ਮੀਰ ਵਿੱਚ ਹੜ ਦੇ ਸਮੇ ਬਚਾਅ ਅਭਿਆਨ ਦੇ ਲਈ ਆਰੀਅਨਜ਼ ਦੇ ਵਿਦਿਆਰਥੀਆਂ ਨੇ ‘ ਆਰੀਅਨਜ਼ ਸੇਵ ਕਸ਼ਮੀਰ ਐਪ’ ਦਾ ਨਿਰਮਾਣ ਕੀਤਾ, ਕਾਰਡਿਕ ਰੋਗ ਦੇ ਖਤਰੇ ਤੋ ਗ੍ਰਸਤ ਲੋਕਾਂ ਨੂੰ ਸਮੇ ਤੇ ਸਹਾਇਤਾ ਪ੍ਰਦਾਨ ਕਰਨ ਦੇ ਲਈ ‘ ਆਰੀਅਨਜ਼ ਲਾਇਫ ਸੇਵਿੰਗ ਗਲੱਬਸ’ ਨੂੰ ਵਿਕਸਿਤ ਕੀਤਾ; ਨਿਰਮਾਣ/ ਖਨਨ/ ਉਦਯੋਗਿਕ ਸਥਲਾਂ ਤੇ ਸਮੇ ਤੇ ਪ੍ਰਾਥਮਿਕ ਚਿਕਿਤਸਾ ਸੁਵਿਧਾ ਪ੍ਰਦਾਨ ਕਰਨ ਦੇ ਲਈ ‘ ਆਰੀਅਨਜ਼ ਸੇਫਟੀ ਹੈਲਮੇਟ’ ਨੂੰ ਵਿਕਸਿਤ ਕੀਤਾ; ਰਮਜਾਨ ਦੇ ਦੋਰਾਨ ਮੁਸਲਿਮ ਸਮਾਜ ਦੀ ਉਪਵਾਸ ਦੀ ਸਮੱਸਿਆਂ ਨੂੰ ਹੱਲ ਕਰਨ ਦੇ ਲਈ ‘ ਰਮਜ਼ਾਨ ਐਪ’ ਵਿਕਸਿਤ ਕੀਤਾ।