ਇਹ ਦੁਨੀਆ ਨਾ ਸੱਚ ਸਹਾਰਦੀ ਏ, ਤਾਂ ਵੀ ਮੈਂ ਨਾ ਝੂਠ ਦਾ ਖੋਟ ਪਾਵਾਂ

ਖ਼ਬਰ ਹੈ ਕਿ ਸੰਸਦ ਦੇ ਦੋਵੇਂ ਸਦਨ ਅਣਮਿਥੇ ਸਮੇਂ ਲਈ ਉਠਾ ਦਿਤੇ ਗਏ ਅਤੇ ਬਜਟ ਇਜਲਾਜ ਦੌਰਾਨ ਮੁਜ਼ਾਹਰਿਆਂ ਅਤੇ ਰੋਲੇ- ਰਪੇ ਕਾਰਨ ਲਗਭਗ 250 ਕੰਮ ਵਾਲੇ ਘੰਟੇ ਬਰਬਾਦ ਹੋ ਗਏ, ਜਿਸ ਨਾਲ 200 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਲੋਕ ਸਭਾ ਵਿਚ ਮੈਂਬਰਾਂ ਵਲੋਂ ਪੁਛੇ ਗਏ 580 ਸਵਾਲਾਂ ਵਿਚੋਂ ਸਿਰਫ 17 ਦੇ ਜਵਾਬ ਦਿਤੇ ਗਏ ਜਦਕਿ ਰਾਜਸਭਾ ਵਿਚ 19 ਸਵਾਲਾਂ ਵਿਚੋਂ 5 ਦੇ ਜਵਾਬ ਦਿਤੇ ਗਏ। ਸਦਨਾਂ ਵਿਚ ਬੈਂਕ ਘੁਟਾਲਿਆਂ, ਬੁਤਾਂ ਦੀ ਤੋੜ ਭੰਨ, ਐਸ ਸੀ/ਐਸ ਟੀ ਐਕਟ ਅਤੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਦੇ ਵਿਰੋਧੀ ਧਿਰ ਦੇ ਮੁਦੇ ਤੇ ਮੁਜ਼ਾਹਰਿਆਂ ਕਾਰਨ ਕਰਵਾਈ ਬਾਰ ਬਾਰ ਰੋਕਣੀ ਪਈ।
ਜੇਕਰ ਭਲਾ ਕਰਵਾਈ ਚਲੀ ਵੀ ਰਹਿੰਦੀ ਤਾਂ ਕਿਹੜਾ ਮੈਂਬਰਾਂ ਫਿੰਡ ਮਾਰ ਦੇਣੀ ਸੀ। ਕੋਈ ਨੌਵੀਂ ਪਾਸ ਕੋਈ ਦਸਵੀਂ ਫੇਲ੍ਹ, ਕੋਈ ਅਪਰਾਧਿਕ ਪਿਛੋਕੜ ਵਾਲੇ ਅਤੇ ਕੁਝ ਕੁਰਸੀ ਨੂੰ ਜਫਾ ਮਾਰਨ ਵਾਲੇ ਤਾਂ ਮੈਂਬਰ ਬਣੇ ਹੋਏ ਆ, ਕਾਰਵਾਈ ਕਾਹਨੂੰ ਚਲਣ ਦਿੰਦੇ! ਉਂਜ ਵੀ ਭਾਈ ਮੋਦੀ-ਸ਼ਾਹ ਲੋਕਾਂ ਦੀਆਂ ਗਲਾਂ ਨਹੀਂ ਸੁਣਦੇ, ਆਪਣੀ ਚਲਾਉਂਦੇ ਆ। ਜੇ ਕਿਸੇ ਭਲੇ ਮਾਣਸ ਮੈਂਬਰ ਨੇ ਆਪਣੀ ਗਲ ਕਹਿਣੀ ਵੀ ਹੋਊ, ਆਹ ਉਸ ਆਂਧਰਾ ਪ੍ਰਦੇਸ਼ ਵਾਲਿਆਂ ਤੋਂ, ਜਿਹੜੇ ਚਾਰ ਵਰ੍ਹੇ ਮੋਦੀ ਦੀ ਝੋਲੀ ‘ਚ ਰਹੇ, ਹੁਣ ਵਖਰੇ ਹਕ ਮੰਗਣ ਲਗ ਪਏ ਆ, ਰਾਮ-ਰੌਲਾ ਪਵਾ ਦਿਤਾ ਹੋਊ। ਵੇਖੋ ਨਾ ਜਦ ਸਪੀਕਰ ਆਪਣੀ, ਉਪ ਸਪੀਕਰ ਆਪਣੇ, ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਆਪਣੇ ਤਾਂ ਭਲਾ ਢਾਈ ਪਾ ਵਖਰੀ ਖਿਚੜੀ ਰਿਨਣ ਵਾਲੀ ਵਿਰੋਧੀ ਧਿਰ ਦੀ ਕੀ ਲੋੜ? ਕੀ ਲੋੜ ਉਹਨਾ ਦੀਆਂ ਜਬਲੀਆਂ ਸੁਨਣ ਦੀ। ਤਦੇ ਤਾਂ ਬਿਨ੍ਹਾ ਬਹਿਸ, ਬਿਨ੍ਹਾਂ ਵਿਚਾਰ, ਤਟ ਫਟ ਅਧੇ ਘਟੇ ਵਿਚ 228 ਸੋਧਾਂ ਦੋ ਬਿਲ, ਤਵੇ ਤੇ ਤਟ ਫਟ ਰੋਟੀ ਪਕਾਉਣ ਵਾਂਗਰ ਪਾਸ ਕਰਕੇ ਔਹ ਮਾਰੇ! ਗਲ ਇਹ ਆ ਸੌ ਟਕੇ ਦੀ ਕਿ ਮੋਦੀ ਨੂੰ ਨਾ ਆਪਣਿਆਂ ਦੀ ਪ੍ਰਵਾਹ ਆ, ਨਾ ਵਿਰੋਧੀਆਂ ਦੀ! ਪਰ ਭਾਈ ਮੇਰੀ ਇਹ ਗਲ ਕਿਸੇ ਨੂੰ ਚੰਗੀ ਲਗੇ ਜਾਂ ਨਾ ਮੈਂ ਤਾਂ ਇਉਂ ਆਖਣੀ ਹੀ ਆਖਣੀ ਆ ਕਿਉਂਕਿ ਇਹ ਦੁਨੀਆ ਨਾ ਸਚ ਸਹਾਰਦੀ ਏ, ਤਾਂ ਵੀ ਮੈਂ ਨਾ ਝੂਠ ਦਾ ਖੋਟ ਪਾਵਾਂ। ਤੇ ਸਚ ਇਹੋ ਆ! ਕੋਰਾ ਸਚ!!
ਗਾਰੇ ਨਾਲ ਨਾ ਤਾਜ ਮਹਲ ਉਸਰੇ,
ਕਿਲ੍ਹੇ ਯਾਰ ਬਣਦੇ ਕਦੇ ਕਚ ਦੇ ਨਹੀਂ।
ਖ਼ਬਰ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਭਾਜਪਾ ਦੇ 38 ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਮੋਦੀ ਦੀ ਤੁਲਨਾ ਹੜ੍ਹ ਨਾਲ ਕਰਦੇ ਹੋਏ ਕਿਹਾ ਕਿ ਉਹਨਾ ਅਗੇ ਸਾਰੇ ਦਰਖਤ ਡਿਗ ਗਏ ਹਨ। ਉਹਨਾ ਕਿਹਾ, ਠਪੂਰੀ ਵਿਰੋਧੀ ਧਿਰ ਇਕਠੇ ਆਉਣ ਦੀ ਗਲ ਕਰ ਰਹੀ ਹੈ। ਜਦੋਂ ਹੜ੍ਹ ਆਉਂਦਾ ਹੈ ਤਾਂ ਸਾਰੇ ਦਰਖਤ ਖਤਮ ਹੋ ਜਾਂਦੇ ਹਨ ਅਤੇ ਇਕ ਦਰਖਤ ਬਚਦਾ ਹੈ। ਉਸ ‘ਚ ਵੀ ਨੇਵਲਾ, ਸਪ, ਬਿਲੀ ਅਤੇ ਕੁਤੇ ਤੋਂ ਲੈ ਕੇ ਸਾਰੇ ਇਹ ਹੀ ਦਰਖਤ ਤੇ ਚੜ੍ਹ ਜਾਂਦੇ ਹਨ। ਇਸ ਤਰ੍ਹਾਂ ਮੋਦੀ ਦੇ ਹੜ੍ਹ ‘ਚ ਸਾਰੇ ਇਕਠੇ ਆ ਗਏ ਹਨ। ਉਹਨਾ ਕਿਹਾ ਕਿ ਭਾਜਪਾ 11 ਕਰੋੜ ਵਰਕਰਾਂ ਨਾਲ ਦੁਨੀਆ ਦੀ ਸਭ ਤੋਂ ਵਡੀ ਪਾਰਟੀ ਹੈ।
ਭੁਲ ਹੀ ਗਏ ਸ਼ਾਹ ਜੀ ਠਕੋਈ ਹਰਿਆ ਬੂਟ ਰਹਿਓ ਰੀਠ। ਨੇਤਾ ਮੁਕ ਜਾਣਗੇ। ਲੋਕ ਤਾਂ ਨਹੀਂ ਨਾ ਮੁਕਣਗੇ। ਯਾਦ ਹੀ ਨਹੀਂ ਰਹੀ ਸ਼ਾਹ ਨੂੰ ਇਹ ਗਲ ਕਿ ਠਯੋਗੀਠ ਦੇ ਰਾਜ ‘ਚ ਭੂਆ-ਭਤੀਜਾ ਉਹਨੂੰ ਮਾਤ ਦੇ ਗਏ। ਰਾਜਸਥਾਨ ‘ਚ ਸ਼ਾਹ ਜੀ ਦੀ ਇਕ ਨਾ ਚਲੀ। ਨਾ ਸ਼ਾਹ ਦੀਆਂ ਭਬਕੀਆ ਚਲੀਆਂ, ਨਾ ਮੋਦੀ ਦੀਆਂ ਮਲਾਈਦਾਰ, ਲਛੇਦਾਰ ਮਿਠੀਆਂ ਪਚਕਾਰੀਆਂ। ਓ ਭਾਈ ਰੇਤ ਦੇ ਮਹਲ ਇਕ ਵੇਰ ਬਣਾਏ ਜਾਂਦੇ ਆ, ਬਾਰ ਬਾਰ ਨਹੀਂ। ਲੋਕ ਕੰਮ ਦੇਖਿਆ ਕਰਦੇ ਆ, ਚੰਮ ਨਹੀਂ।
ਵੇਖੋ ਨਾ ਜੀ ਗੰਗਾ ਮਈਆ ਹੋਰ ਗੰਦੀ ਹੋ ਗਈ, ਦੁਧ ਨਾਲ ਧੋਤੀ ਨਾ ਜਾ ਸਕੀ। ਸਵਛ ਭਾਰਤ, ਹੋਰ ਗੰਦਾ ਹੋ ਗਿਆ, ਆਪਾ ਨਾ ਸਮੇਟ ਸਕਿਆ। ਮੇਕ ਇੰਡੀਆ, ਸਕਿਲ ਇੰਡੀਆ ਦੀ ਸੂਈ-ਗੰਧੂਈ ਖਿਲਰੇ ਨੌਜਵਾਨਾਂ ਨੂੰ ਨੌਕਰੀਆਂ ਦਾ ਟਾਂਕਾ ਨਾ ਲਾ ਸਕੀ। 65 ਕਿ 56 ਇੰਚੀ ਛਾਤੀ ਹੋਰ ਚੋੜੀ ਤਾਂ ਹੋ ਗਈ, ਪਰ ਕਿਸੇ ਦੇ ਕੰਮ ਨਾ ਆ ਸਕੀ, ਬਸ ਜਹਾਜ਼ੀਂ ਚੜ੍ਹਕੇ ਗੋਰਿਆਂ, ਕਾਲਿਆਂ ਦੀਆਂ ਸਿਲਫੀਆਂ ਲੈਂਦੀ ਤੁਰੀ ਫਿਰਦੀ ਰਹੀ। ਹੁਣ ਜਦੋਂ ਰਹਿ ਗਿਆ ਸਾਲ ਕੁ, ਗਰਮ ਗਦੀ ਦਾ, ਨਰਮ ਗਦੀ ਦਾ, ਤਾਂ ਹਰੀਆ ਐਨਕਾਂ ਲਾਕੇ ਮੋਦੀ-ਸ਼ਾਹ ਬਜ਼ਾਰੋ-ਬਜ਼ਾਰ ਤੁਰਿਆ ਫਿਰਦਾ। ਕਦੇ ਇਟ ਲਭਦਾ, ਕਦੇ ਪਥਰ! ਕਦੇ ਗਾਰਾ ਲਭਦਾ, ਕਦੇ ਗਾਡਰ। ਕਦੇ ਸਰੀਆ ਲਭਦਾ, ਕਦੇ ਰੇਤਾ। ਪਰ ਪਲੇ ਕੁਝ ਪੈਂਦਾ ਹੀ ਨਹੀਂ, ਬਸ ਪਰਛਾਵਾਂ ਜਿਹਾ ਦਿਖੀ ਜਾਂਦਾ ਤੇ ਭੁਲੇਖਾ ਜਿਹਾ ਪਈ ਜਾਂਦਾ, ਗਦੀਆਂ ਗੰਧੋਲਿਆ ਦਾ। ਪਰ ਭਾਈ ਜਿੰਨਾ ਗੁੜ ਪਾਇਆ, ਮਿਠਾ ਤਾਂ ਉਨਾ ਹੀ ਹੋਣਾ! ਬਾਬਾ ਫਰੀਦ ਵੀ ਆਖ ਗਿਆ, ਠ ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟਠ ਅਤੇ ਆਪਣਾ ਕਵੀ ਤਾਂ ਮੋਦੀ ਨੂੰ ਇਉਂ ਹੀ ਆਖੂ, ਠਗਾਰੇ ਨਾਲ ਨਾ ਤਾਜ ਮਹਲ ਉਸਰੇ, ਕਿਲ੍ਹੇ ਯਾਰ ਬਣਦੇ ਕਦੇ ਕਚ ਦੇ ਨਹੀਂਠ।
ਬੜੀ ਥੁੜ ਆ ਬਣੀ ਏਂ ਕੁਰਸੀਆਂ ਦੀ,
ਕਾਰ ਮੰਗਦਾ, ਹਰ ਬੇਕਾਰ ਲੀਡਰ।
ਖ਼ਬਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁਖਮੰਤਰੀ ਪੰਜਾਬ, ਆਪਣੀ ਵਜ਼ਾਰਤ ਵਿਚ ਹੋਰ ਵਾਧਾ ਕਰਨ ਦੇ ਇਛੁਕ ਹਨ। ਕਿਉਂਕਿ ਇਸ ਵੇਲੇ ਪੰਜਾਬ ਵਜ਼ਾਰਤ ਵਿਚ 6 ਕੈਬਨਿਟ ਅਤੇ ਦੋ ਰਾਜ ਮੰਤਰੀ ਹਨ, ਇਕ ਮੰਤਰੀ ਗੁਰਜੀਤ ਸਿੰਘ ਰਾਣਾ ਨੂੰ ਅਸਤੀਫਾ ਦੇਣਾ ਪਿਆ ਸੀ। ਕੈਬਨਿਟ ‘ਚ ਵਾਧਾ ਊਠ ਦਾ ਬੁਲ੍ਹ ਹੁਣ ਵੀ ਡਿਗਿਆ ਕਿ ਹੁਣ ਵੀ ਡਿਗਿਆ ਵਾਂਗਰ ਲੰਮੇ ਸਮੇਂ ਤੋਂ ਉਡੀਕ ਵਿਚ ਹੈ। ਪਿਛਲੇ ਦਿਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਕੇ ਆਏ ਹਨ, ਅਤੇ ਕੈਬਨਿਟ ‘ਚ ਵਾਧੇ ਦੀ ਉਡੀਕ ਕਰ ਰਹੇ ਦਰਜਨਾਂ ਕਾਂਗਰਸੀ ਵਿਧਾਇਕ ਇਸ ਆਸ ਵਿਚ ਹਨ ਕਿ ਸ਼ਾਇਦ ਉਹਨਾ ਦੀ ਵੀ ਮੰਤਰੀ ਬਨਣ ਦੀ ਵਾਰੀ ਲਗ ਜਾਏ।
ਕੋਈ ਹੋਵੇ ਚੰਗਾ ਕੋਈ ਹੋਵੇ ਮੰਦਾ, ਕੁਰਸੀ ਤਾਂ ਭਾਲਦਾ ਈ ਆ। ਸੇਵਾਦਾਰ ਨੂੰ ਕਲਰਕ ਬਨਣ ਦਾ ਹਕਦਾਰ ਆ ਅਤੇ ਕਲਰਕ ਨੂੰ ਹੈਡ ਕਲਰਕ। ਤਾਂ ਭਾਈ ਵਿਧਾਇਕ ਨੂੰ ਮੰਤਰੀ ਬਨਣ ਦਾ ਕਿਉਂ ਨਹੀਂ। ਆਹ ਵੇਖੋ ਨਾ ਬਾਦਲਾਂ ਮੁਖ ਪਾਰਲੀਮਾਨੀ ਸਕਤਰ ਬਣਾਕੇ ਹਥ ‘ਚ ਲਾਲੀ ਪਾਪ ਦੇਈ ਰਖੇ, ਸ਼ਕਤੀ ਕੋਈ ਦਿਤੀ ਨਾ। ਫੀਤੀ ਲਾ ਦਿਤੀ, ਗਲਾਂ ‘ਚ ਹਾਰ ਵੀ ਪੁਆ ਦਿਤੇ, ਜਿਹੜੇ ਬਾਅਦ ‘ਚ ਹਾਈਕੋਰਟ ਨੇ ਲੁਹਾ ਦਿਤੇ। ਉਂਜ ਇਹਨਾ ਨੂੰ ਕਾਰ ਮਿਲੀ ਉਹ ਵੀ ਚਿਟੀ। ਇਹਨਾ ਨੂੰ ਰੁਮਾਲ ਮਿਲਿਆ ਉਹ ਵੀ ਚਿਟਾ। ਇਹਨਾ ਨੂੰ ਬੰਗਲਾ ਮਿਲਿਆ, ਉਹ ਵੀ ਚਿਟਾ। ਕੁਰਸੀ ਮਿਲੀ ਕਾਲੀ, ਪਰ ਉਤੇ ਤੋਲੀਆ ਮਿਲਿਆ ਚਿਟਾ, ਉਹ ਵੀ ਬੁਰ ਵਾਲਾ। ਪਰ ਵਿਚਾਰਿਆਂ ਨੂੰ ਕਲਮ ਨਾ ਮਿਲੀ।
ਹੁਣ ਇਧਰ ਅਨਾਰ ਇਕ ਆ, ਬਿਮਾਰ ਕਈ ਆ। ਹਰ ਕਾਂਗਰਸੀ ਵਿਧਾਇਕ ਜਿਹੜਾ ਭਾਵੇਂ ਚੌਂਹ ਵੋਟਾਂ ਨਾਲ ਜਿਤਿਆ ਜਾਂ ਚਾਰ ਹਜ਼ਾਰ ਨਾਲ। ਹਰ ਕਾਂਗਰਸੀ ਵਿਧਾਇਕ ਜਿਹੜਾ ਭਾਵੇਂ ਪੜ੍ਹਿਆ ਹੋਇਆ ਜਾਂ ਹੈਗਾ ਆ ਅਨਪੜ੍ਹ! ਕੁਰਸੀ ਵੀ ਉਚੀ ਚਾਹੁੰਦਾ, ਤੇ ਚਾਹੁੰਦਾ ਆ ਲਾਲ ਬਤੀ ਵਾਲੀ ਕਾਰ। ਨੇਤਾ ਚਾਹੇ ਹੈ ਲੋਕਾਂ ਦਾ ਮਦਦਗਾਰ ਜਾਂ ਹੈਗਾ ਆ ਬੇਕਾਰ, ਤਦੇ ਕਲਮ ਮਿਲ਼ਦੀ ਆ, ਠਬੜੀ ਥੁੜ ਆ ਬਣੀ ਏਂ ਕੁਰਸੀਆਂ ਦੀ, ਕਾਰ ਮੰਗਦਾ, ਹਰ ਬੇਕਾਰ ਲੀਡਰਠ!
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਦੇਸ਼ ਵਿਚ 2016 ਦੇ ਅੰਤ ਤਕ 67 ਫੀਸਦੀ ਕੈਦੀ ਇਨਸਾਫ ਦੀ ਉਡੀਕ ਵਿਚ ਬੈਠੇ ਹਨ। ਭਾਵ ਕੈਦੀਆਂ ਦਾ ਦੋ ਤਿਹਾਈ ਹਿਸਾ ਮੁਜ਼ਰਮ ਨਹੀਂ, ਮੁਲਜ਼ਮ ਹੈ, ਜੋ ਵਰ੍ਹਿਆਂ ਤੋਂ ਕੈਦ ‘ਚ ਡਕਿਆ ਹੋਇਆ ਬੈਠਾ ਹੈ।
ਦੇਸ਼ ਦੇ 52 ਫੀਸਦੀ ਕਿਸਾਨ ਪ੍ਰੀਵਾਰਾਂ ਉਤੇ ਔਸਤਨ 47000 ਰੁਪਏ ਕਰਜ਼ਾ ਹੈ।
ਇਕ ਵਿਚਾਰ
ਸਿਖਿਆ ਉਹ ਨੀਂਹ ਹੈ, ਜਿਸ ਉਤੇ ਅਸੀਂ ਆਪਣੇ ਭਵਿਖ ਦਾ ਨਿਰਮਾਣ ਕਰਦੇ ਹਾਂ…
ਕ੍ਰਿਸਟੀਨ ਗਰੇਗੋਡਰੇ

Send this to a friend