ਮੁੰਬਈ, 15 ਜੁਲਾਈ (ਵਿਸ਼ਵ ਵਾਰਤਾ)-1993 ਦੇ ਮੁੰਬਈ ਵਿਸਫੋਟ ਮਾਮਲੇ ਵਿਚ ਜੇਲ੍ਹ ਵਿਚ ਬੰਦ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੇ ਆਪਣੇ ਪ੍ਰੋਡਕਸ਼ਨ ਹਾਊਸ ਲਈ ਇਕ ਫ਼ਿਲਮ ਦਾ ਨਿਰਦੇਸ਼ਨ ਕਰਨ ਲਈ ਮਸ਼ਹੂਰ ਫ਼ਿਲਮ ਡਾਇਰੈਕਟਰ ਪ੍ਰਭੂਦੇਵਾ ਨੂੰ ਸਾਈਨ ਕੀਤਾ ਹੈ।ਦੱਤ ਯਰਵਾਦਾ ਜੇਲ੍ਹ ਵਿਚ ਆਪਣੀ ਸਜ਼ਾ ਕੱਟ ਰਹੇ ਹਨ ਪ੍ਰੰਤੂ ਉਸ ਦੀ ਪਤਨੀ ਮਾਨਿਅਤਾ ਆਪਣੇ ਪ੍ਰਤੀ ਦੇ ਪ੍ਰੋਡਕਸ਼ਨ ਹਾਊਸ ਦਾ ਕੰਮ ਸੰਭਾਲ ਰਹੀ ਹੈ। ਕਰੀਬੀ ਸੂਤਰਾਂ ਨੇ ਦੱਸਿਆ ਕਿ ਪ੍ਰਭੂਦੇਵਾ ਨੂੰ ਸੰਜੇ ਦੱਤ ਦੀ ਫ਼ਿਲਮ ਕੰਪਨੀ ਦੇ ਲਈ ਇਕ ਫ਼ਿਲਮ ਬਣਾਉਣ ਲਈ ਸਾਈਨ ਕੀਤਾ ਗਿਆ ਹੈ। ਮਾਨਿਅਤਾ ਨੇ ਪ੍ਰਭੂ ਨਾਲ ਮੁਲਾਕਾਤ ਕੀਤੀ ਅਤੇ ਪਿਛਲੇ ਹਫ਼ਤੇ ਚੀਜ਼ਾਂ ਤੈਅ ਕਰ ਲਈਆਂ ਹਨ। ਇਸ ਤੋਂ ਪਹਿਲਾਂ ਪ੍ਰਭੂਦੇਵਾ ‘ਵਾਟੇਡ’ ਅਤੇ ‘ਰਾਓਡੀ ਰਾਠੌਰ’ ਵਰਗੀ ਮਨੋਰੰਜਨ ਫ਼ਿਲਮ ਨਿਰਦੇਸ਼ਿਤ ਕਰ ਚੁੱਕੇ ਹਨ।ਸੂਤਰਾਂ ਨੇ ਦੱਸਿਆ ਕਿ ਇਸ ਫ਼ਿਲਮ ਲਈ ਵਿਜੇ ਅਤੇ ਅਭਿਨੇਤਾਵਾਂ ਦੇ ਬਾਰੇ ਵਿਚ ਤੈਅ ਕੀਤਾ ਜਾਣਾ ਹਾਲੇ ਬਾਕੀ ਹੈ। ਸੇਜਲ ਸ਼ਾਹ ਦੇ ਨਿਰਦੇਸ਼ਨ ਵਿਚ ਬਣਨ ਵਾਲੀ ‘ਹਸਮੁੱਖ ਪਿਘਲ ਗਿਆ’ ਫ਼ਿਲਮ ਵੀ ਸੰਜੇ ਦੱਤ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ।



