ਤਲਵੰਡੀ ਸਾਬੋ, 11 ਅਪ੍ਰੈਲ- ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸੇਸ ਤੌਰ ਤੇ ਗਲਬਾਤ ਕਰਦਿਆਂ ਭਾਈ ਗੋਬਿੰਦ ਸਿੰਘ ਜੀ ਲੌਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਨਾਨਕ ਸਾਹ ਫ਼ਕੀਰ ਫਿਲਮ ਦੇਸ ਦੇ ਕਿਸੇ ਵੀ ਕੌਨੇ ਵਿਚ ਰਲੀਜ ਨਹੀਂ ਹੋਣੀ ਚਾਹੀਦੀ। ਫਿਲਮ ਰਲੀਜ ਹੋਣ ਤੇ ਸਿਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਉਨ੍ਹਾਂ ਦਸਿਆ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਮੇਟੀ ਬਣਾ ਦਿਤੀ ਗਈ ਹੈ ਜਿਸ ਵਲੋਂ ਸੁਪਰੀਮ ਕੋਰਟ ਵਿਚ ਰਿਟ ਦਾਇਰ ਕੀਤੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਗਲ ਟੀਮ ਸੁਪਰੀਮ ਕੋਰਟ ਬੈਠੀ ਹੋਈ ਹੈ। ਫਿਲਮ ਤੇ ਪੂਰਨ ਤੌਰ ਤੇ ਪਾਬੰਦੀ ਦੀ ਮੰਗ ਕੀਤੀ ਗਈ ਹੈ। ਪੰਜਾਬ ਵਿੱਚ ਹੀ ਨਹੀਂ ਪੂਰੇ ਵਿਸਵ ਭਰ ਦੀਆਂ ਨਾਨਕ ਨਾਮ ਲੇਵਾ ਸਿਖ ਸੰਗਤਾਂ ਫਿਲਮ ਪੁਰ ਪੂਰਨ ਤੌਰ ਤੇ ਪਾਬੰਦੀ ਕਰਨ ਦੀ ਮੰਗ ਕਰਦੀਆਂ ਹਨ। ਅਸੀਂ ਪੂਰਨ ਤੌਰ ਤੇ ਮੰਗ ਕਰਦੇ ਹਾਂ ਕਿ ਵਿਸ਼ਵ ਭਰ ਵਿਚ ਨਾਨਕ ਸਾਹ ਫ਼ਕੀਰ ਫਿਲਮ ਤੇ ਪੂਰਨ ਪਾਬੰਦੀ ਲਗਾ ਦੇਣੀ ਚਾਹੀਦੀ ਹੈ ।ਜੇਕਰ ਫਿਲਮ ਦੇਸ ਦੇ ਕਿਸੇ ਵੀ ਕੋਨੇ ਵਿਚ ਚਲਦੀ ਹੈ ਤਾਂ ਸਿਖ ਸੰਗਤਾਂ ਦੇ ਹਿਰਦਿਆਂ ਪੁਰ ਭਾਰੀ ਠੇਸ ਪਹੁੰਚੇਗੀ । ਕਿਸੇ ਵੀ ਪਤਿਤ ਮਨੁਖ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਸਿਖ ਗੁਰੂ ਸਹਿਬਾਨ ਜਾਂ ਕਿਸੇ ਵੀ ਸਿਖ ਦਾ ਰੋਲ ਕਰੇ। ਮਾਣਯੋਗ ਸਿੰਘ ਸਾਹਿਬਾਨ ਵਲੋਂ ਵੀ ਮੀਟਿੰਗ ਕੀਤੀ ਗਈ ਹੈ , ਅਕਾਲ ਤਖ਼ਤ ਸਾਹਿਬ ਵਲੋਂ ਜੋ ਹੁਕਮ ਹੋਣਗੇ ਓਹਨਾਂ ਪੁਰ ਪੂਰਾ ਅਮਲ ਹੋਵੇਗਾ, ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ ਜਾਵੇਗਾ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਸੈਂਸਰ ਬੋਰਡ ਬਣਾਇਆ ਜਾ ਰਿਹਾ ਹੈ, ਜਿਸ ਵਿਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਸੰਤ ਸਮਾਜ, ਸਿੱਖ ਬੁੱਧੀ ਜੀਵੀ ਵਰਗ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਣਗੇ। ਅਸੀਂ ਭਾਰਤ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਭਾਰਤ ਸਰਕਾਰ ਦੇ ਸੈਂਸਰ ਬੋਰਡ ਦੇ ਵਿਚ ਸਿਖਾਂ ਦੀ ਨੁਮਾਇੰਦਾ ਦਾ ਜਮਾਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਮਿਲ ਕਰਨੇ ਚਾਹੀਦੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਝਬਰ ਮੈਂਬਰ ਸ਼੍ਰੋਮਣੀ ਕਮੇਟੀ, ਜਗਸੀਰ ਸਿੰਘ ਮਾਂਗੇਆਣਾ ਮੈਂਬਰ ਸ਼੍ਰੋਮਣੀ ਕਮੇਟੀ, ਦਰਸਨ ਸਿੰਘ ਪੀ.ਏ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਮੇਜਰ ਸਿੰਘ ਹਾਜ਼ਰ ਸਨ ।