ਖੰਨਾ/ਸਮਰਾਲਾ, 10 ਅਪ੍ਰੈਲ (ਕਮਲਜੀਤ, ਕੇ ਐਲ ਸਹਿਗਲ)- ਖੰਨਾ ਪੁਲਿਸ ਨੇ ਸ਼ਹਿਰ ਚੋ ਨਸ਼ਾ ਖਤਮ ਕਰਨ ਲਈ ਅਹਿਮ ਕਦਮ ਚੁਕਦੇ ਹੋਏ ਪੁਲਿਸ ਅਫਸਰਾਂ ਦੀ ਟੀਮ ਡੀ ਜੀ ਪੀ ਪੰਜਾਬ ਸ਼੍ਰੀ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਤਿਆਰ ਕੀਤੀ । ਜਿਸ ਵਿੱਚ ਡੈਪੂਟੇਸ਼ਨ ਤੇ ਬੁਲਾਏ ਕਾਬਿਲ ਅਫਸਰ ਹਰਪ੍ਰੀਤ ਸਿੰਘ ਸਿੱਧੂ ਨੇ ਕਮਾਨ ਸੰਭਾਲੀ । ਇਸ ਕੜੀ ਨੂੰ ਅੱਗੇ ਤੋਰਦੇ ਹੋਏ ਸਰਕਾਰ ਨੇ ਖੰਨਾ ਪੁਲਿਸ ਜਿਲੇ ਦੀ ਕਮਾਂਡ ਨਵਜੋਤ ਸਿੰਘ ਮਾਹਲ ਦੇ ਹਵਾਲੇ ਕੀਤੀ ਗਈ ਸੀ । ਮਾਹਲ ਨੇ ਆਪਣੀ ਸੂਝ ਬੂਝ ਅਤੇ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਜਬਰਦਸਤ ਲੜਾਈ ਸ਼ੁਰੂ ਕੀਤੀ ਗਈ। ਫਿਰ ਕੀ ਸੀ ਰੋਜਾਨਾ ਹੀ ਵੱਖ ਵੱਖ ਕਿਸਮ ਦੇ ਨਸ਼ੇ ਦੀਆਂ ਖੇਪਾਂ ਫੜੀਆਂ ਜਾਣ ਲੱਗ ਪਈਆਂ। ਮਾਹਲ ਨੇ ਮਾਰਚ 2017 ਵਿੱਚ ਖੰਨਾ ਆਏ ਸਨ। ਖੰਨਾ ਪੁਲਿਸ ਜਿਲੇ ਵਿੱਚੋ ਨਸ਼ਾ ਸੌਦਾਗਰਾਂ ਦੀ ਆਫਤ ਸ਼ੁਰੂ ਹੋ ਗਈ। ਇੱਕ ਸਾਲ ਪਿਛਲੇ ਸਾਲ 2016 ਦੇ ਮੁਕਾਬਲੇ ਦੁਗਣੇ ਨਸ਼ੇ ਫੜੇ ਗਏ ਹਨ। ਮਾਰਚ 2017 ਤੋ ਐਨ ਡੀ ਪੀ ਐਕਟ ਦੇ 495 ਪਰਚੇ ਦਰਜ ਕੀਤੇ ਗਏ, 537 ਨਸ਼ਾ ਵੇਚਣ ਵਾਲੇ ਗ੍ਰਿਫਤਾਰ ਕੀਤੇ ਗਏ । ਜਿਹਨਾ ਤੋ 30 ਕਿਲੋ 690 ਗ੍ਰਾਮ ਅਫੀਮ, 16 ਕੁਇੰਟਲ ਭੁੱਕੀ, 10 ਕਿਲੋ ਹੈਰੋਇਨ, 723 ਗ੍ਰਾਮ ਸਮੈਕ , 413 ਕਿਲੋ ਚਰਸ , 13 ਕਿਲੋ 460 ਗ੍ਰਾਮ ਨਸ਼ੀਲਾ ਪਾਊਡਰ, 68 ਕਿਲੋ ਗਾਂਜਾ , 31 ਗ੍ਰਾਮ ਕੋਕੀਨ, ਇੱਕ ਕੁਇੰਟਲ 44 ਕਿਲੋ ਖਸਖਸ, 32 ਬੋਰ 8 ਪਿਸਤੌਲ, 16 ਕਾਰਤੂਸ, 30 ਬੋਰ ਇਕ ਪਿਸਤੌਲ, 68 ਲੱਖ ਪੁਰਾਣੀ ਕਰੰਸੀ, 18 ਕਿਲੋ ਚਾਂਦੀ ਦੇ ਗਹਿਣੇ, ਇੱਕ ਕਿਲੋ ਸੋਨਾ ਇੱਟ, 5 ਇਨਾਮੀ ਗੈਗਸਟਰ ਤੇ 12 ਅੰਨੇ ਕਤਲ ਟਰੇਸ ਕੀਤੇ ਗਏ ਹਨ। 258 ਅਦਾਲਤਾਂ ਤੋ ਭਗੌੜੇ ਗ੍ਰਿਫਤਾਰ ਕੀਤੇ ਗਏ ਹਨ। ਸਮੈਕੀਆਂ ਵੱਲੋਂ ਦਿਨ ਵੇਲੇ ਹੀ ਔਰਤਾਂ ਦੀਆਂ ਚੈਨੀਆਂ, ਵਾਲੀਆਂ, ਪੈਸੇ ਲੁੱਟੇ ਜਾਂਦੇ ਸਨ। ਨਸ਼ਾ ਵਰਤੋ ਕਰਨ ਨੌਜਵਾਨ ਸੜਕਾਂ ਤੇ ਆਮ ਦਿਖਾਈ ਦਿੰਦੇ ਸਨ। ਪਰ 2018 ਵਿੱਚ ਸਭ ਕੁੱਝ ਬਦਲ ਗਿਆ ਹੈ । ਸਨੈਚਰ ਦੀਆਂ ਘਟਨਾਵਾਂ ਬਹੁਤ ਘੱਟ ਗਈਆਂ ਹਨ। ਪੁਲਿਸ ਦੀ ਸਖਤੀ ਹੋਣ ਕਰਕੇ ਖੰਨਾ ਇਲਾਕੇ ਵਿੱਚ ਖੰਨਾ, ਪਾਇਲ, ਸਮਰਾਲਾ, ਸ਼੍ਰੀ ਮਾਛੀਵਾੜਾ ਸਾਹਿਬ ਆਦਿ ਹਲਕਿਆਂ ਵਿੱਚ ਨਸ਼ਾ ਸੌਦਾਗਰਾਂ ਦਾ ਲੱਕ ਤੋੜਨ ਵਿੱਚ ਖੰਨਾ ਪੁਲਿਸ ਜ਼ਿਲ੍ਹਾ ਕਾਮਯਾਬ ਰਹੀ ਹੈ।